ਬੌਬੀ ਦਿਓਲ ਦੇ ''ਆਸ਼ਰਮ ਚੈਪਟਰ 2'' ''ਚ ਵਿਸ਼ਵਾਸ, ਜੁਰਮ ਤੇ ਰਾਜਨੀਤੀ ਦਾ ਖੇਡ, ਦੇਖੋ ਵੀਡੀਓ

Friday, Oct 30, 2020 - 11:52 AM (IST)

ਬੌਬੀ ਦਿਓਲ ਦੇ ''ਆਸ਼ਰਮ ਚੈਪਟਰ 2'' ''ਚ ਵਿਸ਼ਵਾਸ, ਜੁਰਮ ਤੇ ਰਾਜਨੀਤੀ ਦਾ ਖੇਡ, ਦੇਖੋ ਵੀਡੀਓ

ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰ ਬੌਬੀ ਦਿਓਲ ਸਟਾਰਰ ਪ੍ਰਕਾਸ਼ ਝਾਅ ਦੀ ਵੈੱਬ ਸੀਰੀਜ਼ 'ਆਸ਼ਰਮ' ਦੇ ਦੂਜੇ ਸੀਜ਼ਨ ਦਾ ਟਰੇਲਰ ਰਿਲੀਜ਼ ਹੋ ਗਿਆ ਹੈ। ਟਰੇਲਰ ਵਿਚ ਬੌਬੀ ਦਿਓਲ ਬਾਬੇ ਦੀ ਲੁੱਕ ਵਿਚ 'ਜਪਨਾਮ ਜਪਨਾਮ' ਬੋਲਦੇ ਹੋਏ ਨਜ਼ਰ ਆ ਰਹੇ ਹਨ। ਇਸ ਟਰੇਲਰ ਨੂੰ ਸ਼ੇਅਰ ਕਰਦਿਆਂ ਕੈਪਸ਼ਨ ਵਿਚ ਲਿਖਿਆ ਹੈ 'ਰਕਸ਼ਕ ਯਾ ਭਕਸ਼ਕ? ਪਵਿੱਤਰ ਯਾ ਪਾਪੀ? ਕਾਸ਼ੀਪੁਰ ਕੇ ਬਾਬਾ ਨਿਰਾਲਾ ਕਾ ਅਸਲਾ ਰੂਪ ਕਿਆ ਹੈ? ਖੁਲਾਸਾ ਹੋਗਾ 11- 11-2020 ਕੋ ਆਸ਼ਰਮ ਕੇ ਚੈਪਟਰ 2 ਮੇਂ।'


ਵੈੱਬ ਸੀਰੀਜ਼ ਵਿਚ ਬੌਬੀ ਦਿਓਲ ਤੋਂ ਇਲਾਵਾ, ਅਦਿਤੀ ਪੋਹੰਕਰ, ਚੰਦਨ ਰਾਏ, ਦਰਸ਼ਨ ਕੁਮਾਰ, ਅਨੁਪ੍ਰਿਯਾ ਗੋਯੰਕਾ, ਸਟੂਡੀ ਸੁਮਨ, ਤ੍ਰਿਧਾ ਚੌਧਰੀ, ਵਿਕਰਮ ਕੋਛੜ, ਤੁਸ਼ਾਰ ਪਾਂਡੇ, ਸਚਿਨ ਸ਼੍ਰੌਫ, ਅਨੂਰੀਤਾ ਝਾਅ, ਰਾਜੀਵ ਸਿਧਾਰਥ, ਪਰਿਣੀਤਾ ਸੇਠ, ਤਨਮਯ ਰੰਜਨ, ਪ੍ਰੀਤੀ ਸੂਦ, ਜਹਾਂਗੀਰ ਖਾਨ, ਕਨੂਪ੍ਰਿਆ ਗੁਪਤਾ ਤੇ ਨਵਦੀਪ ਤੋਮਰ ਹਨ।

'ਬੌਬੀ ਦਿਓਲ ਦੇ ਆਸ਼ਰਮ' ਦੇ ਪਹਿਲੇ ਸੀਜ਼ਨ ਨੇ ਵਿਸ਼ਵਾਸ ਦੇ ਨਾਂ 'ਤੇ ਨਿਰਦੋਸ਼ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡਣ ਦੀ ਖੇਡ ਦਿਖਾਇਆ ਗਿਆ ਸੀ। ਕਹਾਣੀ ਨੂੰ ਦੂਜੇ ਹਿੱਸੇ ਵਿਚ ਅੱਗੇ ਲਿਜਾਇਆ ਗਿਆ ਹੈ। ਸਿਰਫ ਇਹ ਹੀ ਨਹੀਂ, ਇਸ ਵੈੱਬ ਲੜੀ ਵਿਚ ਵਿਸ਼ਵਾਸ, ਰਾਜਨੀਤੀ ਅਤੇ ਅਪਰਾਧ ਦਾ ਗੱਠਜੋੜ ਵਿਖਾਇਆ ਗਿਆ ਹੈ, ਜੋ ਸਨਸਨੀਖੇਜ਼ ਹੈ। ਪ੍ਰਕਾਸ਼ ਝਾਅ ਦੀ 'ਆਸ਼ਰਮ ਚੈਪਟਰ 2' ਦਾ ਦੂਜਾ ਭਾਗ 11 ਨਵੰਬਰ 2020 ਨੂੰ MX Player 'ਤੇ ਸਿੱਧਾ ਪ੍ਰਸਾਰਿਤ ਹੋਵੇਗਾ।


author

sunita

Content Editor

Related News