‘ਆਸ਼ਰਮ 3’ ਦਾ ਟਰੇਲਰ ਰਿਲੀਜ਼, 3 ਜੂਨ ਨੂੰ ਖੁੱਲ੍ਹਣਗੇ ਬਾਬਾ ਨਿਰਾਲਾ ਦੇ ਵੱਡੇ ਰਾਜ਼

Friday, May 13, 2022 - 01:55 PM (IST)

‘ਆਸ਼ਰਮ 3’ ਦਾ ਟਰੇਲਰ ਰਿਲੀਜ਼, 3 ਜੂਨ ਨੂੰ ਖੁੱਲ੍ਹਣਗੇ ਬਾਬਾ ਨਿਰਾਲਾ ਦੇ ਵੱਡੇ ਰਾਜ਼

ਮੁੰਬਈ (ਬਿਊਰੋ)– ਬੌਬੀ ਦਿਓਲ ਦੀ ਚਿਰਾਂ ਤੋਂ ਉਡੀਕੀ ਜਾ ਰਹੀ ਵੈੱਬ ਸੀਰੀਜ਼ ‘ਆਸ਼ਰਮ’ ਦੇ ਤੀਜੇ ਸੀਜ਼ਨ ਦਾ ਟਰੇਲਰ ਰਿਲੀਜ਼ ਹੋ ਗਿਆ ਹੈ। ਇਸ ਨੂੰ ਦੇਖ ਕੇ ਲੱਗਦਾ ਹੈ ਕਿ ਇਹ ਸੀਜ਼ਨ ਵੀ ਪਹਿਲੇ ਦੋ ਸੀਜ਼ਨਸ ਵਾਂਗ ਪ੍ਰਸ਼ੰਸਕਾਂ ਦਾ ਮਨਪਸੰਦ ਬਣਨ ਵਾਲਾ ਹੈ। ਸੀਰੀਜ਼ 3 ਜੂਨ ਨੂੰ ਰਿਲੀਜ਼ ਹੋਵੇਗੀ।

ਇਹ ਖ਼ਬਰ ਵੀ ਪੜ੍ਹੋ : ਗੰਨ ਕਲਚਰ ਤੇ ਗੈਂਗਸਟਰਵਾਦ ਪ੍ਰਮੋਟ ਕਰਨ ਵਾਲੇ ਗਾਇਕਾਂ ਦੀ ਹੁਣ ਖੈਰ ਨਹੀਂ, CM ਮਾਨ ਨੇ ਦਿੱਤੀ ਚਿਤਾਵਨੀ

ਸੀਜ਼ਨ 3 ’ਚ ਬਾਬਾ ਨਿਰਾਲਾ ਦੀਆਂ ਨਵੀਆਂ ਕਰਤੂਤਾਂ ਦਾ ਕਾਲਾ ਸੱਚ ਸਾਹਮਣੇ ਆਵੇਗਾ। ਕਈ ਮਜ਼ੇਦਾਰ ਸਸਪੈਂਸ ਦੇਖ ਕੇ ਪ੍ਰਸ਼ੰਸਕ ਹੈਰਾਨ ਹੋ ਜਾਣਗੇ। ਇਸ ਵਾਰ ਬੌਬੀ ਦਿਓਲ ਦੀ ਸੀਰੀਜ਼ ’ਚ ਪ੍ਰਸ਼ੰਸਕਾਂ ਨੂੰ ਗਲੈਮਰੈੱਸ ਅਦਾਕਾਰਾ ਈਸ਼ਾ ਗੁਪਤਾ ਵੀ ਦਿਖੇਗੀ। ਇਹ ਸੀਰੀਜ਼ ਅੰਧਭਗਤੀ, ਰਾਜਨੀਤੀ, ਰੇਪ ਤੇ ਡਰੱਗਸ ਦੇ ਆਲੇ-ਦੁਆਲੇ ਘੁੰਮਦੀ ਹੈ। ਇਸ ਦਾ ਪਹਿਲਾ ਸੀਜ਼ਨ 2020 ਨੂੰ ਰਿਲੀਜ਼ ਹੋਇਆ ਸੀ।

ਇਸ ਸੀਰੀਜ਼ ਨੇ ਬੌਬੀ ਦਿਓਲ ਦੇ ਡੁੱਬੇ ਕਰੀਅਰ ਨੂੰ ਨਵੀਂ ਉਡਾਨ ਦਿੱਤੀ ਹੈ। ਦੋਵੇਂ ਹੀ ਸੀਜ਼ਨਸ ਨੂੰ ਲੋਕਾਂ ਨੇ ਖ਼ੂਬ ਪਿਆਰ ਦਿੱਤਾ ਹੈ। ਆਸ਼ਰਮ ਦੇ ਸਾਰੇ ਸੀਜ਼ਨਸ ਨੂੰ ਮੰਨੇ-ਪ੍ਰਮੰਨੇ ਨਿਰਦੇਸ਼ਕ ਪ੍ਰਕਾਸ਼ ਝਾ ਨੇ ਡਾਇਰੈਕਟ ਕੀਤਾ ਹੈ। ਸੀਰੀਜ਼ ’ਚ ਬੌਬੀ ਦਿਓਲ ਤੋਂ ਇਲਾਵਾ ਤ੍ਰਿਧਾ ਚੌਧਰੀ, ਚੰਦਨ ਰਾਏ, ਦਰਸ਼ਨ ਕੁਮਾਰ ਵਰਗੇ ਸਿਤਾਰੇ ਨਜ਼ਰ ਆਏ ਹਨ।

ਦੱਸ ਦੇਈਏ ਕਿ ਇਹ ਸੀਰੀਜ਼ ਓ. ਟੀ. ਟੀ. ਪਲੇਟਫਾਰਮ ਐੱਮ. ਐਕਸ. ਪਲੇਅਰ ’ਤੇ ਸਟ੍ਰੀਮ ਹੋਵੇਗੀ। ਪ੍ਰਕਾਸ਼ ਝਾ ਦੀ ਇਹ ਵੈੱਬ ਸੀਰੀਜ਼ ਵਿਵਾਦਾਂ ’ਚ ਵੀ ਰਹਿ ਚੁੱਕੀ ਹੈ। ਅਕਤੂਬਰ 2021 ’ਚ ਬਜਰੰਗ ਦਲ ਦੇ ਲੋਕਾਂ ਨੇ ਇਸ ਸੀਰੀਜ਼ ਨੂੰ ਟਾਰਗੇਟ ਕਰਦਿਆਂ ਸੈੱਟ ’ਤੇ ਭੰਨ-ਤੋੜ ਕੀਤੀ ਸੀ। ਪ੍ਰਕਾਸ਼ ਝਾ ’ਤੇ ਹਿੰਦੁਆਂ ਤੇ ਆਸ਼ਰਮ ਸਿਸਟਮ ਨੂੰ ਬਦਨਾਮ ਕਰਨ ਦਾ ਦੋਸ਼ ਲੱਗਾ ਸੀ।

ਨੋਟ– ਤੁਹਾਨੂੰ ‘ਆਸ਼ਰਮ 3’ ਦਾ ਟਰੇਲਰ ਕਿਵੇਂ ਦਾ ਲੱਗਾ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News