ਵੈੱਬ ਸੀਰੀਜ਼ ''ਆਰਿਆ 2'' ਦਾ ਟਰੇਲਰ ਰਿਲੀਜ਼, ਐਕਸ਼ਨ ਵੂਮੈਨ ਬਣ ਸੁਸ਼ਮਿਤਾ ਸੇਨ ਨੇ ਖਿੱਚਿਆ ਲੋਕਾਂ ਦਾ ਧਿਆਨ

11/25/2021 4:01:29 PM

ਮੁੰਬਈ (ਬਿਊਰੋ) - ਬਾਲੀਵੁੱਡ ਅਦਾਕਾਰਾ ਸੁਸ਼ਮਿਤਾ ਸੇਨ ਦੀ ਆਉਣ ਵਾਲੀ ਵੈੱਬ ਸੀਰੀਜ਼ 'ਆਰਿਆ 2' ਦਾ ਟਰੇਲਰ ਰਿਲੀਜ਼ ਹੋ ਗਿਆ ਹੈ। ਡਿਜ਼ਨੀ ਪਲੱਸ ਹੌਟਸਟਾਰ ਦੀ ਮਸ਼ਹੂਰ ਵੈੱਬ ਸੀਰੀਜ਼ 'ਚ ਸੁਸ਼ਮਿਤਾ ਸੇਨ ਇਕ ਵਾਰ ਫਿਰ ਖ਼ਤਰਨਾਕ ਅੰਦਾਜ਼ 'ਚ ਨਜ਼ਰ ਆ ਰਹੀ ਹੈ ਅਤੇ ਇਸ ਸੀਜ਼ਨ 'ਚ ਉਹ ਆਪਣੇ ਦੁਸ਼ਮਣਾਂ ਨੂੰ ਖ਼ਤਮ ਕਰਨ ਲਈ ਵਾਪਸ ਆਈ ਹੈ। ਜੀ ਹਾਂ ਦਰਸ਼ਕਾਂ ਬਹੁਤ ਹੀ ਬੇਸਬਰੀ ਨਾਲ 'ਆਰਿਆ 2' ਦੀ ਉਡੀਕ ਕਰ ਰਹੇ ਸਨ। 

'ਆਰਿਆ' ਦੇ ਪਹਿਲੇ ਭਾਗ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਸੀ, ਜਿਸ ਤੋਂ ਬਾਅਦ ਸੁਸ਼ਮਿਤਾ ਸੇਨ ਦੀ ਕਾਫ਼ੀ ਤਾਰੀਫ਼ ਹੋਈ ਸੀ। 'ਆਰਿਆ 2' ਦਾ ਸ਼ਾਨਦਾਰ ਟਰੇਲਰ ਰਿਲੀਜ਼ ਹੋਣ ਤੋਂ ਬਾਅਦ ਸੁਰਖੀਆਂ 'ਚ ਬਣ ਗਿਆ ਹੈ। ਟਰੇਲਰ 'ਚ ਦੇਖ ਸਕਦੇ ਹੋ 'ਆਰੀਆ 2' ਪਹਿਲੇ ਭਾਗ ਦੀ  ਕਹਾਣੀ ਨੂੰ ਅੱਗੇ ਤੋਰ ਰਹੀ ਹੈ। ਸੁਸ਼ਮਿਤਾ ਸੇਨ ਵੀ ਐਕਸ਼ਨ ਨੂੰ ਅਗਲੇ ਪੱਧਰ 'ਤੇ ਲੈ ਕੇ ਜਾਂਦੀ ਨਜ਼ਰ ਆ ਰਹੀ ਹੈ।

ਸੁਸ਼ਮਿਤਾ ਸੇਨ ਨੇ ਨਾ ਸਿਰਫ਼ 'ਆਰਿਆ' ਨਾਲ ਆਪਣਾ ਡਿਜੀਟਲ ਡੈਬਿਊ ਕੀਤਾ ਸਗੋਂ ਉਸ ਨੇ ਐਕਟਿੰਗ ਦੀ ਦੁਨੀਆ 'ਚ ਵੀ ਐਂਟਰੀ ਕੀਤੀ। ਇਸ ਵੈੱਬ ਸੀਰੀਜ਼ ਨਾਲ ਰਾਮ ਮਾਧਵਾਨੀ ਨੇ ਵੈੱਬ ਦੀ ਦੁਨੀਆ 'ਚ ਪ੍ਰਵੇਸ਼ ਕੀਤਾ ਸੀ, ਜਿਸ ਨੇ ਇਸ ਨੂੰ ਹੋਰ ਵੀ ਖਾਸ ਬਣਾ ਦਿੱਤਾ ਸੀ। ਸੁਸ਼ਮਿਤਾ ਸੇਨ ਤੋਂ ਇਲਾਵਾ ਇਸ ਵੈੱਬ ਸੀਰੀਜ਼ 'ਚ ਚੰਦਰਚੂੜ ਸਿੰਘ, ਨਮਿਤ ਦਾਸ ਅਤੇ ਸਿਕੰਦਰ ਖੇਰ ਵੀ ਮੁੱਖ ਭੂਮਿਕਾਵਾਂ ਵਿੱਚ ਸਨ। 10 ਦਸੰਬਰ ਨੂੰ 'ਆਰਿਆ 2' ਡਿਜ਼ਨੀ ਪਲੱਸ ਹੌਟਸਟਾਰ 'ਤੇ ਸਟ੍ਰੀਮ ਹੋਵੇਗੀ। ਦਰਸ਼ਕ ਬਹੁਤ ਹੀ ਬੇਸਬਰੀ ਦੇ ਨਾਲ ਇਸ ਦਾ ਇੰਤਜ਼ਾਰ ਕਰ ਰਹੇ ਹਨ। 

ਜੇ ਗੱਲ ਕਰੀਏ ਸੁਸ਼ਮਿਤਾ ਸੇਨ ਦੀ ਤਾਂ ਉਨ੍ਹਾਂ ਨੇ ਸਾਲ 1994 'ਚ ਆਈ ਫ਼ਿਲਮ 'ਦਸਤਕ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ। ਇਸ ਤੋਂ ਬਾਅਦ ਸੁਸ਼ਮਿਤਾ ਨੂੰ 'ਬੀਵੀ ਨੰਬਰ 1', 'ਸਿਰਫ ਤੁਮ', 'ਬਸ ਇਤਨਾ ਸਾ ਖਵਾਬ ਹੈ', 'ਫਿਲਹਾਲ' ਅਤੇ 'ਮੈਂ ਹੂੰ ਨਾ' ਵਰਗੀਆਂ ਸੁਪਰਹਿੱਟ ਫ਼ਿਲਮਾਂ ਮਿਲੀਆਂ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


sunita

Content Editor

Related News