ਭੀੜ ’ਚ ਗੋਲ ਗੱਪੇ ਦਾ ਮਜ਼ਾ ਲੈਂਦੇ ਨਜ਼ਰ ਆਏ ਆਮਿਰ ਖ਼ਾਨ, ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਵੀਡੀਓ

Sunday, May 29, 2022 - 06:10 PM (IST)

ਭੀੜ ’ਚ ਗੋਲ ਗੱਪੇ ਦਾ ਮਜ਼ਾ ਲੈਂਦੇ ਨਜ਼ਰ ਆਏ ਆਮਿਰ ਖ਼ਾਨ, ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਵੀਡੀਓ

ਮੁੰਬਈ: ਅਦਾਕਾਰ ਅਮਿਰ ਖ਼ਾਨ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ ‘ਲਾਲ ਸਿੰਘ ਚੱਡਾ’ ਲਈ ਚਰਚਾ ’ਚ ਹਨ। ਪ੍ਰਸ਼ੰਸਕ ਇਸ ਫ਼ਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਹਾਲ ਹੀ ’ਚ ਆਮਿਰ ਦੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ। ਜਿਸ ’ਚ ਅਦਾਕਾਰ  ਗੋਲ ਗੱਪੇ ਦਾ ਮਜ਼ਾ ਲੈ ਰਹੇ ਨਜ਼ਰ ਆ ਰਹੇ ਹਨ।

PunjabKesari

ਇਹ ਵੀ ਪੜ੍ਹੋ: ‘ਆਸ਼ਰਮ 3’ ਦੇ ਪ੍ਰਮੋਸ਼ਨ ਲਈ ਕਾਸਟ ਨਾਲ ਦਿੱਲੀ ਪਹੁੰਚੀ ਈਸ਼ਾ ਗੁਪਤਾ

ਵੀਡੀਓ ’ਚ ਅਮਿਰ ਖ਼ਾਨ  ਵਾਈਟ ਐਂਡ ਪਿੰਕ ਆਊਫਿਟ ’ਚ ਨਜ਼ਰ ਆ ਰਹੇ ਹਨ। ਇਸ ਦੇ ਨਾਲ ਅਦਾਕਾਰ ਨੇ ਚਸ਼ਮਾ ਲਗਾਇਆ ਹੈ। ਇਸ ਲੁੱਕ ’ਚ ਅਦਾਕਾਰ ਸਮਾਰਟ ਲੱਗ ਰਹੇ ਹਨ। ਅਦਾਕਾਰ ਗੋਲ ਗੱਪੇ ਦਾ ਆਨੰਦ ਲੈਂਦੇ ਦਿਖਾਈ ਦੇ ਰਹੇ ਹਨ। ਆਮਿਰ ਦੇ ਆਸ-ਪਾਸ ਕਾਫੀ ਭੀੜ ਦਿਖਾਈ ਦੇ ਰਹੀ ਹੈ। ਪ੍ਰਸ਼ੰਸਕ ਇਸ ਵੀਡੀਓ ਨੂੰ ਖੂਬ ਪਸੰਦ ਕਰ ਰਹੇ ਹਨ।

ਇਹ ਵੀ ਪੜ੍ਹੋ: ਆਲੀਆ ਭੱਟ ਨੇ ਲੱਦਾਖ ਸੜਕ ਹਾਦਸੇ ’ਤੇ ਦੁੱਖ ਪ੍ਰਗਟ ਕੀਤਾ, ਸ਼ਹੀਦ ਜਵਾਨਾਂ ਨੂੰ ਦਿੱਤੀ ਸ਼ਰਧਾਂਜਲੀ

ਅਮਿਰ ਖ਼ਾਨ ਦੇ ਕੰਮ ਦੀ ਗੱਲ ਕਰੀਏ ਤਾਂ ਅਮਿਰ ਨੂੰ ਆਖ਼ਰੀ ਵਾਰ ਫ਼ਿਲਮ ‘ਠੱਗਸ ਔਫ਼ ਹਿੰਦੋਸਤਾਨ’ ’ਚ ਦੇਖਿਆ ਗਿਆ ਹੈ। ਇਹ ਫ਼ਿਲਮ ਸਾਲ 2018 ’ਚ ਰਿਲੀਜ਼ ਹੋਈ ਸੀ। ਹੁਣ ਅਦਾਕਾਰ  ‘ਲਾਲ ਸਿੰਘ ਚੱਡਾ’ ’ਚ ਨਜ਼ਰ ਆਉਣ ਵਾਲੇ ਹਨ। ਇਸ ਫ਼ਿਲਮ ’ਚ ਅਦਾਕਾਰ ਦੇ ਨਾਲ ਅਦਾਕਾਰਾ ਕਰੀਨਾ ਕਪੂਰ ਵੀ ਨਜ਼ਰ ਆਵੇਗੀ।

PunjabKesari


author

Anuradha

Content Editor

Related News