ਸ਼ਾਹਰੁਖ-ਰਣਬੀਰ ਨੂੰ ਪਿੱਛੇ ਛੱਡਣ ਦੀ ਤਿਆਰੀ ’ਚ ਆਮਿਰ ਖਾਨ, ਆਉਣ ਵਾਲੀ ਫ਼ਿਲਮ ਹਿਲਾ ਦੇਵੇਗੀ ਬਾਕਸ ਆਫ਼ਿਸ

Thursday, May 16, 2024 - 06:30 PM (IST)

ਸ਼ਾਹਰੁਖ-ਰਣਬੀਰ ਨੂੰ ਪਿੱਛੇ ਛੱਡਣ ਦੀ ਤਿਆਰੀ ’ਚ ਆਮਿਰ ਖਾਨ, ਆਉਣ ਵਾਲੀ ਫ਼ਿਲਮ ਹਿਲਾ ਦੇਵੇਗੀ ਬਾਕਸ ਆਫ਼ਿਸ

ਐਂਟਰਟੇਨਮੈਂਟ ਡੈਸਕ–  ਸਾਲ 2018 'ਚ ਆਮਿਰ ਖ਼ਾਨ ਦੀ ਫ਼ਿਲਮ 'ਠਗਸ ਆਫ ਹਿੰਦੁਸਤਾਨ' ਬੁਰੀ ਤਰ੍ਹਾਂ ਫ਼ਲਾਪ ਹੋ ਗਈ ਸੀ। ਇਸ ਤੋਂ ਬਾਅਦ ਆਮਿਰ ਲਾਈਮਲਾਈਟ ਦਾ ਹਿੱਸਾ ਤਾਂ ਬਣੇ ਰਹੇ ਪਰ ਫ਼ਿਲਮਾਂ 'ਚ ਨਹੀਂ ਆਏ। ਇਸ ਮਗਰੋਂ 2022 'ਚ ਆਮਿਰ ਖ਼ਾਨ ਦੀ ਫਿਲਮ ਲਾਲ ਸਿੰਘ ਚੱਢਾ ਵੀ ਫਲਾਪ ਹੋ ਗਈ ਸੀ। ਇਸ ਮਗਰੋਂ ਆਮਿਰ ਖ਼ਾਨ ਦੇ ਫੈਂਸ ਲੰਬੇ ਸਮੇਂ ਤੋਂ ਉਨ੍ਹਾਂ ਦੀਆਂ ਫਿਲਮਾਂ ਦਾ ਇੰਤਜ਼ਾਰ ਕਰ ਰਹੇ ਹਨ। ਹੁਣ ਫੈਂਸ ਦਾ ਇੰਤਜ਼ਾਰ ਖ਼ਤਮ ਹੋਣ ਵਾਲਾ ਹੈ ਕਿਉਂਕਿ ਆਉਣ ਵਾਲੇ ਦੋ ਸਾਲਾਂ 'ਚ ਆਮਿਰ ਖ਼ਾਨ ਦੀਆਂ ਕੁਝ ਫਿਲਮਾਂ ਆ ਰਹੀਆਂ ਹਨ। ਆਮਿਰ ਖ਼ਾਨ ਦੀ ਫ਼ਿਲਮ ਸਰਫਰੋਸ਼ (1999) ਨੇ ਹਾਲ ਹੀ ਵਿਚ 25 ਸਾਲ ਪੂਰੇ ਕੀਤੇ ਹਨ। ਇਸ ਦੌਰਾਨ ਇਕ ਇਵੈਂਟ ਹੋਇਆ ਜਿਸ ਵਿੱਚ ਆਮਿਰ ਨੇ ਕਿਹਾ ਕਿ ਇਸ ਫਿਲਮ ਦਾ ਸੀਕਵਲ ਭਵਿੱਖ ਵਿਚ ਆਵੇਗਾ।

PunjabKesari

ਉਨ੍ਹਾਂ ਕਿਹਾ ਕਿ ਇਸ ਫਿਲਮ ਦਾ ਸੀਕਵਲ ਬਣਾਇਆ ਜਾਣਾ ਚਾਹੀਦਾ ਹੈ ਅਤੇ ਹੋ ਸਕਦਾ ਹੈ ਕਿ ਜਲਦੀ ਹੀ ਇਸ 'ਤੇ ਕੰਮ ਸ਼ੁਰੂ ਹੋ ਜਾਵੇ। ਫਿਲਮ 'ਲਾਹੌਰ 1947' ਆਮਿਰ ਖਾਨ ਦੇ ਪ੍ਰੋਡਕਸ਼ਨ ਵਿਚ ਬਣ ਰਹੀ ਹੈ। ਇਸ 'ਚ ਸੰਨੀ ਦਿਓਲ ਅਤੇ ਪ੍ਰਿਟੀ ਜ਼ਿੰਟਾ ਦੇ ਨਾਲ ਆਮਿਰ ਖ਼ਾਨ ਵੀ ਨਜ਼ਰ ਆਉਣਗੇ।

PunjabKesari

ਫ਼ਿਲਮ ਦੇ ਨਿਰਮਾਤਾਵਾਂ 'ਚ ਰਾਜਕੁਮਾਰ ਸੰਤੋਸ਼ੀ ਵੀ ਸ਼ਾਮਲ ਹਨ। ਹਾਲ ਹੀ 'ਚ ਆਮਿਰ ਖਾਨ ਨੇ ਇਕ ਇੰਟਰਵਿਊ 'ਚ ਦੱਸਿਆ ਸੀ ਕਿ ਉਨ੍ਹਾਂ ਦੀ ਇਕ 'ਫਿਲਮ ਸਿਤਾਰੇ ਜ਼ਮੀਨ' ਪਰ ਬਣ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਫਿਲਮ 'ਤਾਰੇ ਜ਼ਮੀਨ ਪਰ' (2007) ਦਾ ਸੀਕਵਲ ਹੋਵੇਗੀ ਜੋ ਉਸ ਸਾਲ ਦੀ ਸੁਪਰਹਿੱਟ ਫਿਲਮ ਸੀ।

PunjabKesari

ਆਮਿਰ ਖਾਨ ਦੁਆਰਾ ਬਣਾਈ ਗਈ ਫਿਲਮ 'ਲਾਪਤਾ ਲੇਡੀਜ਼' ਦੇ ਪ੍ਰਮੋਸ਼ਨ ਦੌਰਾਨ ਉਨ੍ਹਾਂ ਨੇ ਆਪਣੀਆਂ ਫਿਲਮਾਂ ਬਾਰੇ ਗੱਲਬਾਤ ਕੀਤੀ। ਉਸ ਨੇ ਦੱਸਿਆ ਕਿ ਉਹ ਕਈ ਫਿਲਮਾਂ 'ਚ ਕੰਮ ਕਰ ਰਿਹਾ ਹੈ ਅਤੇ ਆਉਣ ਵਾਲੇ ਸਮੇਂ 'ਚ ਕਈ ਫਿਲਮਾਂ ਰਾਹੀਂ ਵੱਡੇ ਪਰਦੇ 'ਤੇ ਵਾਪਸੀ ਕਰੇਗਾ।

PunjabKesari

ਆਮਿਰ ਖ਼ਾਨ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਵਿਚੋਂ ਇਕ ਹਨ ਜਿਨ੍ਹਾਂ ਨੇ ਕਈ ਅਜਿਹੀਆਂ ਫ਼ਿਲਮਾਂ ਦਿੱਤੀਆਂ ਹਨ ਜਿਨ੍ਹਾਂ ਦੇ ਰਿਕਾਰਡ ਅੱਜ ਵੀ ਕਾਇਮ ਹਨ। ਆਮਿਰ ਦੀਆਂ ਹਿੱਟ ਫ਼ਿਲਮਾਂ 'ਚ ਪੀਕੇ, 3 ਇਡੀਅਟਸ, ਗਜਨੀ, ਦੰਗਲ ਵਰਗੀਆਂ ਬਲਾਕਬਸਟਰ ਫਿਲਮਾਂ ਸ਼ਾਮਲ ਹਨ।


author

Anuradha

Content Editor

Related News