ਕੌਣ ਸੀ ‘ਦੰਗਲ ਗਰਲ’ Suhani? ਜਿਸ ਦੀ 19 ਸਾਲ ਦੀ ਉਮਰ ’ਚ ਹੋਈ ਮੌਤ? ਆਮਿਰ ਖ਼ਾਨ ਦੀ ਧੀ ਬਣ ਹੋਈ ਸੀ ਮਸ਼ਹੂਰ
Saturday, Feb 17, 2024 - 03:09 PM (IST)
ਨਵੀਂ ਦਿੱਲੀ : ਇਸ ਵੇਲੇ ਫ਼ਿਲਮ ਇੰਡਸਟਰੀ ਤੋਂ ਇਕ ਬਹੁਤ ਹੀ ਦੁਖਦਾਈ ਖ਼ਬਰ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਮਸ਼ਹੂਰ ਅਦਾਕਾਰਾ ਸੁਹਾਨੀ ਭਟਨਾਗਰ ਦਾ ਦਿਹਾਂਤ ਹੋ ਗਿਆ ਹੈ। ਸੁਹਾਨੀ ਦੀ ਉਮਰ ਸਿਰਫ਼ 19 ਸਾਲ ਦੀ ਸੀ। ਲੋਕ 'ਦੰਗਲ' ਗਰਲ ਦੀ ਵਾਪਸੀ ਦਾ ਇੰਤਜ਼ਾਰ ਕਰ ਰਹੇ ਸਨ ਪਰ ਉਸ ਦੇ ਦਿਹਾਂਤ ਦੀ ਖ਼ਬਰ ਨੇ ਪ੍ਰਸ਼ੰਸਕਾਂ ਨੂੰ ਹਿਲਾ ਕੇ ਰੱਖ ਦਿੱਤਾ।
ਪੂਰੇ ਸਰੀਰ 'ਚ ਭਰ ਗਿਆ ਸੀ ਪਾਣੀ
ਫਰੀਦਾਬਾਦ ਦੀ ਰਹਿਣ ਵਾਲੀ ਸੁਹਾਨੀ ਭਟਨਾਗਰ ਦੀ ਮੌਤ ਦਾ ਕਾਰਨ ਪੂਰੇ ਸਰੀਰ 'ਚ ਪਾਣੀ ਭਰ ਜਾਣਾ ਦੱਸਿਆ ਜਾ ਰਿਹਾ ਹੈ। ਕੁਝ ਸਮਾਂ ਪਹਿਲਾਂ ਸੁਹਾਨੀ ਦਾ ਐਕਸੀਡੈਂਟ ਹੋਇਆ ਸੀ, ਜਿਸ ਕਾਰਨ ਉਸ ਦੀ ਲੱਤ ਫਰੈਕਚਰ ਹੋ ਗਈ ਸੀ। ਸੁਹਾਨੀ ਨੇ ਇਲਾਜ ਲਈ ਜੋ ਦਵਾਈਆਂ ਲਈਆਂ, ਉਨ੍ਹਾਂ ਦੇ ਅਜਿਹੇ ਮਾੜੇ ਪ੍ਰਭਾਵ ਹੋਏ ਕਿ ਉਸ ਦੇ ਸਰੀਰ ’ਚ ਹੌਲੀ-ਹੌਲੀ ਪਾਣੀ ਨਾਲ ਭਰ ਗਿਆ। ਉਹ ਲੰਬੇ ਸਮੇਂ ਤੋਂ ਦਿੱਲੀ ਦੇ ਏਮਜ਼ ਹਸਪਤਾਲ 'ਚ ਦਾਖਲ ਸੀ।
ਇਹ ਖ਼ਬਰ ਵੀ ਪੜ੍ਹੋ : ਗਿੱਪੀ ਗਰੇਵਾਲ ਪਿਤਾ ਦੀ ਬਰਸੀ ਮੌਕੇ ਹੋਏ ਭਾਵੁਕ, ਕਿਹਾ- ਮੈਂ ਤੁਹਾਨੂੰ ਹਰ ਦਿਨ ਮਿਸ ਕਰਦੈ
ਕੌਣ ਸੀ ਸੁਹਾਨੀ ਭਟਨਾਗਰ?
ਸੁਹਾਨੀ ਭਟਨਾਗਰ ਬਾਲੀਵੁੱਡ ਦੀ ਮਸ਼ਹੂਰ ਬਾਲ ਕਲਾਕਾਰ ਸੀ। ਉਸ ਨੂੰ ਆਮਿਰ ਖ਼ਾਨ ਦੀ ਬਲਾਕਬਸਟਰ ਫ਼ਿਲਮ 'ਦੰਗਲ' (2016) ਤੋਂ ਲਾਈਮਲਾਈਟ ਮਿਲੀ ਸੀ। ਉਸ ਨੇ ਫ਼ਿਲਮ 'ਚ ਜੂਨੀਅਰ ਬਬੀਤਾ ਫੋਗਾਟ ਦੀ ਭੂਮਿਕਾ ਨਿਭਾਈ ਸੀ, ਜਿਸ ਲਈ ਉਸ ਦੀ ਅਦਾਕਾਰੀ ਦੀ ਕਾਫ਼ੀ ਤਾਰੀਫ ਹੋਈ ਸੀ। ਉਸ ਨੇ ਕਈ ਟੀ. ਵੀ. ਵਿਗਿਆਪਨਾਂ 'ਚ ਵੀ ਕੰਮ ਕੀਤਾ ਸੀ।
ਕਿਉਂ ਫ਼ਿਲਮਾਂ ਤੋਂ ਦੂਰ ਹੋ ਗਈ ਸੀ ਸੁਹਾਨੀ ਭਟਨਾਗਰ?
'ਦੰਗਲ' ਕਰਨ ਤੋਂ ਬਾਅਦ ਸੁਹਾਨੀ ਭਟਨਾਗਰ ਕੋਲ ਫਿਲਮਾਂ ਦੀ ਕਤਾਰ ਲੱਗ ਜਾਣੀ ਸੀ ਪਰ ਅਦਾਕਾਰਾ ਨੇ ਕੰਮ ਤੋਂ ਬ੍ਰੇਕ ਲੈਣ ਦਾ ਫੈਸਲਾ ਕਰ ਲਿਆ ਸੀ। ਸੁਹਾਨੀ ਪਹਿਲਾਂ ਪੜ੍ਹਾਈ 'ਤੇ ਧਿਆਨ ਦੇਣਾ ਚਾਹੁੰਦੀ ਸੀ। ਸੁਹਾਨੀ ਨੇ ਕਈ ਇੰਟਰਵਿਊਜ਼ 'ਚ ਕਿਹਾ ਸੀ ਕਿ ਉਹ ਪੜ੍ਹਾਈ ਤੋਂ ਬਾਅਦ ਸਿਨੇਮਾ 'ਚ ਵਾਪਸੀ ਕਰੇਗੀ।
ਇਹ ਖ਼ਬਰ ਵੀ ਪੜ੍ਹੋ : ਆਇਸ਼ਾ ਟਾਕੀਆ ਦੀ ਪਲਾਸਟਿਕ ਸਰਜਰੀ ’ਤੇ ਸਵਾਲ ਚੁੱਕਣ ਵਾਲਿਆਂ ਨੂੰ ਮਿਲਿਆ ਠੋਕਵਾਂ ਜਵਾਬ
ਸੋਸ਼ਲ ਮੀਡੀਆ ਤੋਂ ਵੀ ਹੋਈ ਸੀ ਗੁੰਮ
ਸੁਹਾਨੀ ਭਟਨਾਗਰ 25 ਨਵੰਬਰ 2021 ਤੋਂ ਇੰਸਟਾਗ੍ਰਾਮ ਅਕਾਊਂਟ 'ਤੇ ਐਕਟਿਵ ਨਹੀਂ ਆਈ ਹੈ। ਹਾਲਾਂਕਿ ਇਸ ਤੋਂ ਪਹਿਲਾਂ ਉਹ ਅਕਸਰ ਆਪਣੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਸੁਹਾਨੀ ਦਾ ਇਹ ਟਰਾਂਸਫਾਰਮੇਸ਼ਨ ਦੇਖ ਕੇ ਲੋਕ ਹੈਰਾਨ ਰਹਿ ਗਏ ਸਨ। ਸੁਹਾਨੀ ਦਾ ਲੁੱਕ ਕਾਫੀ ਬਦਲ ਗਿਆ ਸੀ। ਉਹ ਪਹਿਲਾਂ ਨਾਲੋਂ ਜ਼ਿਆਦਾ ਗਲੈਮਰਸ ਹੋ ਗਈ ਸੀ। ਫਿਲਹਾਲ ਸੁਹਾਨੀ ਭਾਵੇਂ ਇਸ ਦੁਨੀਆ 'ਚ ਨਹੀਂ ਹੈ ਪਰ 'ਦੰਗਲ' 'ਚ ਉਸ ਦੀ ਭੂਮਿਕਾ ਹਮੇਸ਼ਾ ਯਾਦ ਰਹੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।