‘ਕਹਾਣੀ’ ਗੀਤ ਨੂੰ ਜਾਣਨ ਲਈ ਸੁਣੋ ਪੋਡਕਾਸਟ ‘ਲਾਲ ਸਿੰਘ ਚੱਢਾ ਕੀ ਕਹਾਣੀਆਂ’

05/07/2022 11:56:38 AM

ਮੁੰਬਈ (ਬਿਊਰੋ)– ਆਮਿਰ ਖ਼ਾਨ ਨੇ #LaalSinghChaddhaKiKahanian’ ਨਾਮ ਦਾ ਆਪਣਾ ਪੋਡਕਾਸਟ ਲਾਂਚ ਕਰਕੇ ਆਪਣੀ ਟੋਪੀ ’ਚ ਇਕ ਹੋਰ ਖੰਭ ਜੋੜ ਲਿਆ ਹੈ। ਜਿਥੇ ਸਟਾਰ ਆਪਣੀ ਆਉਣ ਵਾਲੀ ਫ਼ਿਲਮ ਦੇ ਪ੍ਰੋਡਕਸ਼ਨ ਨੂੰ ਲੈ ਕੇ ਗੱਲ ਕਰ ਰਿਹਾ ਹੈ ਤੇ ਇਹ ਵੀ ਦੱਸਿਆ ਹੈ ਕਿ ਇਸ ਤੋਂ ਪਹਿਲਾਂ ‘ਕਹਾਣੀ’ ਗੀਤ ਕੌਣ ਗਾਉਣ ਵਾਲਾ ਸੀ, ਜੋ ਕਿ ਕੁਝ ਦਿਨ ਪਹਿਲਾਂ ਹੀ ਰਿਲੀਜ਼ ਹੋਇਆ ਹੈ।

ਇਹ ਖ਼ਬਰ ਵੀ ਪੜ੍ਹੋ : ਕੋਰੋਨਾ ਦੇ ਚਲਦਿਆਂ ਪਿਤਾ ਦੀ ਮੌਤ, ਕਰਜ਼ ’ਚ ਡੁੱਬਾ ਪਰਿਵਾਰ, ਨੇਪਾਲੀ ਲੜਕੀ ਲਈ ਮਸੀਹਾ ਬਣੇ ਸੋਨੂੰ ਸੂਦ

ਇਸ ਪੋਡਕਾਸਟ ’ਚ ਆਮਿਰ ਖ਼ਾਨ ਨੇ ‘ਕਹਾਣੀ’ ਗੀਤ ਲਈ ਆਪਣੀ ਪਹਿਲੀ ਪਸੰਦ ’ਤੇ ਰੌਸ਼ਨੀ ਪਾਈ। ਇਕ ਦਿਨ ਤੋਂ ਵੀ ਘੱਟ ਸਮੇਂ ’ਚ ਤਿਆਰ ਹੋਏ ਇਸ ਗੀਤ ਨੂੰ ਅਮਿਤਾਭ ਭੱਟਾਚਾਰੀਆ ਨੇ ਲਿਖਿਆ ਹੈ।

ਘੱਟ ਹੀ ਲੋਕ ਜਾਣਦੇ ਹਨ ਕਿ ਅਮਿਤਾਭ ਨਾ ਸਿਰਫ਼ ਇਕ ਪ੍ਰਤਿਭਾਸ਼ਾਲੀ ਗੀਤਕਾਰ ਹਨ, ਸਗੋਂ ਉਨ੍ਹਾਂ ਨੂੰ ਇਕ ਸੁਰੀਲੀ ਆਵਾਜ਼ ਦਾ ਤੋਹਫ਼ਾ ਵੀ ਮਿਲਿਆ ਹੈ। ਸ਼ੁਰੂ ’ਚ ਆਮਿਰ ਚਾਹੁੰਦੇ ਸਨ ਕਿ ਅਮਿਤਾਭ ਭੱਟਾਚਾਰੀਆ ਇਸ ਗੀਤ ਨੂੰ ਗਾਉਣ ਪਰ ਬਾਅਦ ’ਚ ਮੋਹਨ ਨੇ ਸਟੇਜ ਸੰਭਾਲੀ।

ਆਮਿਰ ਖ਼ਾਨ ਦੀਆਂ ਕਹਾਣੀਆਂ ਦਾ ਪਹਿਲਾ ਪੋਡਕਾਸਟ ਪ੍ਰਸਾਰਿਤ ਕੀਤਾ ਗਿਆ ਹੈ ਤੇ ਇਹ ਟੀ-ਸੀਰੀਜ਼ ਯੂਟਿਊਬ ਚੈਨਲ, ਸਾਵਨ ਤੇ ਰੈੱਡ ਐੱਫ. ਐੱਮ. ’ਤੇ ਉਪਲੱਬਧ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News