ਆਮਿਰ ਖ਼ਾਨ ਨੇ ਪੁੱਤਰ ਆਜ਼ਾਦ ਨਾਲ ਖੇਡਿਆ ਮੀਂਹ ’ਚ ਫੁੱਟਬਾਲ, ਪਿਓ-ਪੁੱਤਰ ਨੇ ਜਿੱਤਿਆ ਪ੍ਰਸ਼ੰਸਕਾਂ ਦਾ ਦਿਲ

Wednesday, Jun 22, 2022 - 01:12 PM (IST)

ਆਮਿਰ ਖ਼ਾਨ ਨੇ ਪੁੱਤਰ ਆਜ਼ਾਦ ਨਾਲ ਖੇਡਿਆ ਮੀਂਹ ’ਚ ਫੁੱਟਬਾਲ, ਪਿਓ-ਪੁੱਤਰ ਨੇ ਜਿੱਤਿਆ ਪ੍ਰਸ਼ੰਸਕਾਂ ਦਾ ਦਿਲ

ਬਾਲੀਵੁੱਡ ਡੈਸਕ: ਸੁਪਰ ਸਟਾਰ ਅਮਿਰ ਖ਼ਾਨ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ ‘ਲਾਲ ਸਿੰਘ ਚੱਢਾ’ ਨੂੰ ਲੈ ਕੇ ਸੁਰਖੀਆਂ ’ਚ ਹਨ। ਪ੍ਰਸ਼ੰਸਕ ਉਨ੍ਹਾਂ ਦੀ ਫ਼ਿਲਮ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੇ ਹਨ। ਇਸ ਦੇ ਨਾਲ ਅਦਾਕਾਰ ਆਪਣੇ ਪੁੱਤਰ ਆਜ਼ਾਦ ਨਾਲ ਫ਼ੁੱਟਬਾਲ ਖੇਡਦੇ ਨਜ਼ਰ ਆਏ ਹਨ।ਜਿਸ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਰਹੀ ਹੈ।

PunjabKesari

ਸਾਹਮਣੇ ਆਈ ਵੀਡੀਓ ’ਚ ਦੇਖਿਆ ਜਾ ਸਕਦਾ ਹੈ ਕਿ ਆਮਿਰ ਖ਼ਾਨ ਮੀਂਹ ’ਚ ਆਪਣੇ ਪੁੱਤਰ ਨਾਲ ਫੁੱਟਬਾਲ ਖੇਡ ਰਹੇ ਹਨ। ਇਸ ਦੌਰਾਨ ਪਿਓ-ਪੁੱਤਰ ਦੋਵੇਂ ਬਲੈਕ ਆਊਟਫ਼ਿਟ ’ਚ ਨਜ਼ਰ ਆ ਰਹੇ ਹਨ। ਪ੍ਰਸ਼ੰਸਕ ਪਿਓ-ਪੁੱਤਰ ਦੀ ਇਸ ਵੀਡੀਓ ਨੂੰ ਬੇਹੱਦ ਪਸੰਦ ਅਤੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।    

ਇਹ  ਵੀ ਪੜ੍ਹੋ : ਕਿਆਰਾ ਅਡਵਾਨੀ ਨੇ ‘ਜੁੱਗ ਜੁੱਗ ਜੀਓ’ ਦੇ ਲੇਟੈਸਟ ਟਰੈਕ ‘ਨੈਣ ਤੇ ਹੀਰੇ’ ਨੂੰ ਦਿੱਤੀ ਆਪਣੀ ਆਵਾਜ਼

ਦੱਸ ਦੇਈਏ ਕਿ ਅਮਿਰ ਖ਼ਾਨ ਆਪਣੇ ਬੱਚਿਆ ਨਾਲ ਇਕ ਕਰੀਬੀ ਰਿਸ਼ਤਾ ਸਾਂਝਾ ਕਰਦੇ ਹਨ ਅਤੇ ਉਨ੍ਹਾਂ ਨਾਲ ਸਮਾਂ ਵੀ ਬਿਤਾਉਦੇ ਹਨ। ਜਿਵੇਂ ਸਾਹਮਣੇ ਆਈ ਵੀਡੀਓ ’ਚ ਤੁਸੀਂ  ਦੇਖ ਸਕਦੇ ਹੋ।

ਇਹ  ਵੀ ਪੜ੍ਹੋ : ਰਿਤਿਕ ਰੋਸ਼ਨ ਦੀ 67 ਸਾਲਾਂ ਮਾਂ ਪਿੰਕੀ ਪਾਣੀ ’ਚ ਯੋਗ ਕਰਦੀ ਆਈ ਨਜ਼ਰ, ਦੇਖੋ ਵੀਡੀਓ

ਕੰਮ ਦੀ ਗੱਸ ਕਰੀਏ ਤਾਂ ਅਮਿਰ ਖ਼ਾਨ ਦੀ ਆਉਣ ਵਾਲੀ ਫ਼ਿਲਮ ‘ਲਾਲ ਸਿੰਘ ਚੱਡਾ’ ’ਚ ਉਹ ਅਦਾਕਾਰਾ ਕਰੀਨਾ ਕਪੂਰ ਅਤੇ ਮੋਨਾ ਸਿੰਘ ਨਾਲ ਖ਼ਾਸ ਭੂਮਿਕਾ ’ਚ ਨਜ਼ਰ ਆਉਣਗੇ। ਇਹ ਫ਼ਿਲਮ ਟੌਮ ਹੈਂਕਸ ਅਭਿਨੀਤ ਹਾਲੀਵੁੱਡ ਫ਼ਿਲਮ ‘ਫ਼ੋਰੈਸਟ ਗੰਪ’ ਦੀ ਰੀਮੇਕ ਹੈ। ਇਹ ਫ਼ਿਲਮ 11 ਅਗਸਤ 2022 ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ।


author

Anuradha

Content Editor

Related News