ਤਲਾਕ ਤੋਂ ਬਾਅਦ ਮੁੜ ਇਕੱਠੇ ਹੋਏ ਆਮਿਰ ਤੇ ਕਿਰਨ, ਹਿੰਦੂ ਰੀਤ-ਰਿਵਾਜ ਨਾਲ ਪੂਜਾ ਕਰ ਸਥਾਪਿਤ ਕੀਤਾ ਕਲਸ਼

Friday, Dec 09, 2022 - 05:54 PM (IST)

ਤਲਾਕ ਤੋਂ ਬਾਅਦ ਮੁੜ ਇਕੱਠੇ ਹੋਏ ਆਮਿਰ ਤੇ ਕਿਰਨ, ਹਿੰਦੂ ਰੀਤ-ਰਿਵਾਜ ਨਾਲ ਪੂਜਾ ਕਰ ਸਥਾਪਿਤ ਕੀਤਾ ਕਲਸ਼

ਮੁੰਬਈ (ਬਿਊਰੋ) : ਬਾਲੀਵੁੱਡ ਦੇ ਮਿਸਟਰ ਪਰਫੈਕਸ਼ਨਿਸਟ ਆਮਿਰ ਖ਼ਾਨ ਅਤੇ ਉਨ੍ਹਾਂ ਦੀ ਸਾਬਕਾ ਪਤਨੀ ਕਿਰਨ ਰਾਓ ਇਕ ਵਾਰ ਮੁੜ ਸੁਰਖੀਆਂ 'ਚ ਆ ਗਏ ਹਨ। ਇਸ ਵਾਰ ਇਹ ਦੋਵੇਂ ਤਲਾਕ ਕਾਰਨ ਨਹੀਂ ਸਗੋਂ ਪੂਜਾ ਕਾਰਨ ਸੁਰਖੀਆਂ ਬਟੋਰ ਰਹੇ ਹਨ। ਦਰਅਸਲ, ਆਮਿਰ ਖ਼ਾਨ ਤੇ ਕਿਰਨ ਰਾਏ ਨੇ ਹਾਲ ਹੀ 'ਚ 'ਆਮਿਰ ਖ਼ਾਨ ਪ੍ਰੋਡਕਸ਼ਨ' ਦੇ ਦਫ਼ਤਰ 'ਚ ਹਿੰਦੂ ਰੀਤੀ ਰਿਵਾਜਾਂ ਅਨੁਸਾਰ ਪੂਜਾ ਕੀਤੀ।

PunjabKesari

ਆਮਿਰ ਨੇ ਪੂਜਾ ਦੀਆਂ ਸਾਰੀਆਂ ਰਸਮਾਂ ਨਿਭਾਈਆਂ ਅਤੇ ਕਿਰਨ ਰਾਓ ਨੇ ਵੀ ਆਰਤੀ ਵਿਚ ਹਿੱਸਾ ਲਿਆ। ਇਸ ਦੌਰਾਨ ਆਮਿਰ ਅਤੇ ਕਿਰਨ ਦੋਵਾਂ ਨੇ ਇਕੱਠੇ ਆਰਤੀ ਕੀਤੀ। 'ਲਾਲ ਸਿੰਘ ਚੱਢਾ' ਦੇ ਨਿਰਦੇਸ਼ਕ ਅਦਵੈਤ ਚੰਦਨ ਨੇ ਆਪਣੇ ਇੰਸਟਾਗ੍ਰਾਮ 'ਤੇ ਪੂਜਾ ਵਿਚ ਹਿੱਸਾ ਲੈਣ ਵਾਲੇ ਹੋਰ ਸਟਾਫ਼ ਮੈਂਬਰਾਂ ਦੀਆਂ ਕਈ ਤਸਵੀਰਾਂ ਸਾਂਝੀਆਂ ਕੀਤੀਆਂ ਹਨ।

PunjabKesari

ਪੂਜਾ ਦੌਰਾਨ ਸਥਾਪਿਤ ਕੀਤਾ ਗਿਆ ਕਲਸ਼
ਦੱਸ ਦਈਏ ਕਿ ਦਫ਼ਤਰ 'ਚ ਪੂਜਾ ਦੌਰਾਨ ਆਮਿਰ ਖ਼ਾਨ ਨੇ ਸਵੈਟ-ਸ਼ਰਟ ਅਤੇ ਡੈਨਿਮ ਪਹਿਨੀ ਸੀ ਅਤੇ ਨਾਲ ਹੀ ਨਹਿਰੂ ਕੈਪ ਵੀ ਪਹਿਨੀ ਹੋਈ ਸੀ। ਉਨ੍ਹਾਂ ਨੇ ਆਪਣੇ ਗਲੇ 'ਚ ਇੱਕ ਗਮਛਾ ਵੀ ਪਾਇਆ ਹੋਇਆ ਸੀ। ਉਨ੍ਹਾਂ ਨੇ ਪੂਜਾ ਦੌਰਾਨ ਇੱਕ ਕਲਸ਼ ਸਥਾਪਿਤ ਕੀਤਾ ਸੀ। ਇਸ ਦੌਰਾਨ ਉਨ੍ਹਾਂ ਦੇ ਦਫ਼ਤਰ ਨੂੰ ਰੰਗ-ਬਿਰੰਗੇ ਗੁਬਾਰਿਆਂ ਨਾਲ ਸਜਾਇਆ ਗਿਆ। ਹਾਲਾਂਕਿ ਪੂਜਾ ਕਿਉਂ ਕੀਤੀ ਗਈ ਸੀ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ।

PunjabKesari

ਇਕੱਠੇ ਖੜ੍ਹੇ ਹੋ ਕੇ ਕੀਤੀ ਆਰਤੀ
ਅਦਵੈਤ ਨੇ ਆਮਿਰ ਅਤੇ ਕਿਰਨ ਦੀਆਂ ਕੁਝ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਦੋਵੇਂ ਇਕ-ਦੂਜੇ ਕੋਲ ਖੜ੍ਹੇ ਆਰਤੀ ਕਰਦੇ ਨਜ਼ਰ ਆ ਰਹੇ ਹਨ। ਉਸ ਨੇ ਪੂਜਾ ਦੀ ਥਾਲੀ ਫੜੀ ਹੋਈ ਹੈ ਅਤੇ ਪ੍ਰਾਰਥਨਾ ਲਈ ਹੱਥ ਜੋੜਦੀ ਨਜ਼ਰ ਆ ਰਹੀ ਹੈ। ਇਸ ਦੌਰਾਨ ਕਿਰਨ ਰਾਓ ਵੀ ਲੰਬੀ ਡੈਨਿਮ ਸ਼ਰਟ ਅਤੇ ਲੈਗਿੰਗਸ 'ਚ ਨਜ਼ਰ ਆ ਰਹੀ ਹੈ।

PunjabKesari

ਪਿਛਲੇ ਸਾਲ ਦੋਵਾਂ ਨੇ ਲਿਆ ਸੀ ਤਲਾਕ 
ਦੱਸਣਯੋਗ ਹੈ ਕਿ ਆਮਿਰ ਅਤੇ ਕਿਰਨ ਦਾ 15 ਸਾਲ ਪੁਰਾਣਾ ਵਿਆਹ ਪਿਛਲੇ ਸਾਲ ਟੁੱਟ ਗਿਆ ਸੀ। ਉਹ ਆਪਣੇ 11 ਸਾਲ ਦੇ ਬੇਟੇ ਆਜ਼ਾਦ ਰਾਓ ਖ਼ਾਨ ਦੇ ਸਹਿ-ਮਾਪੇ ਬਣੇ ਹੋਏ ਹਨ।

PunjabKesari

ਤਲਾਕ ਤੋਂ ਬਾਅਦ ਵੀ ਉਹ ਫ਼ਿਲਮ ਪਾਰਟੀਆਂ, ਏਅਰਪੋਰਟ ਜਾਂ ਕਈ ਈਵੈਂਟਸ ਦੌਰਾਨ ਇਕੱਠੇ ਨਜ਼ਰ ਆਉਂਦੇ ਹਨ। 

PunjabKesari

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News