‘ਮਹਾਭਾਰਤ’ ’ਤੇ ਫਿਲਮ ਬਣਾਉਣਾ ਮੇਰਾ ਸੁਪਨਾ : ਆਮਿਰ ਖਾਨ
Monday, Feb 24, 2025 - 01:51 PM (IST)

ਮੁੰਬਈ - ਬਾਲੀਵੁੱਡ ਅਦਾਕਾਰ ਆਮਿਰ ਖਾਨ ਨੇ ਸ਼ਨੀਵਾਰ ਨੂੰ ਕਿਹਾ ਕਿ ਉਹ ਮਹਾਕਾਵਿ ‘ਮਹਾਭਾਰਤ’ ਨੂੰ ਵੱਡੇ ਪਰਦੇ ’ਤੇ ਪੇਸ਼ ਕਰਨ ਦੇ ਆਪਣੇ ਸੁਪਨੇ ਨੂੰ ਸਾਕਾਰ ਕਰਨ ਦੀ ਦਿਸ਼ਾ ’ਚ ਸਰਗਰਮ ਰੂਪ ’ਚ ਕੰਮ ਕਰ ਰਹੇ ਹਨ।
ਇਹ ਵੀ ਪੜ੍ਹੋ- 5 ਲੱਖ ਕਿਸਾਨਾਂ ਨੇ 2-2 ਰੁਪਏ ਦੇ ਕੇ ਬਣਾਈ ਇਹ ਫ਼ਿਲਮ, Academy Museum 'ਚ ਹੋਵੇਗੀ ਸਕ੍ਰੀਨਿੰਗ
‘ਆਈਡੀਆਜ਼ ਆਫ ਇੰਡੀਆ 2025’ ਪ੍ਰੋਗਰਾਮ ’ਚ ਆਮਿਰ ਨੇ ਇਹ ਵੀ ਕਿਹਾ ਕਿ ਉਹ ਬੱਚਿਆਂ ’ਤੇ ਕੇਂਦ੍ਰਿਤ ਫਿਲਮਾਂ ਅਤੇ ਪ੍ਰੋਗਰਾਮ ਜ਼ਿਆਦਾ ਬਣਾਉਣਾ ਚਾਹੁੰਦੇ ਹਨ।
ਇਹ ਵੀ ਪੜ੍ਹੋ- 4 ਵਿਅਕਤੀਆਂ ਨੇ ਔਰਤ ਨਾਲ ਮਨਾਈਆਂ ਰੰਗ-ਰਲੀਆਂ, ਦਿੱਤਾ ਸੀ ਇਹ ਝਾਂਸਾ
ਆਮਿਰ ਨੇ ਕਿਹਾ, “ਮਹਾਭਾਰਤ ’ਤੇ ਫਿਲਮ ਬਣਾਉਣਾ ਮੇਰਾ ਸੁਪਨਾ ਹੈ। ਸ਼ਾਇਦ ਹੁਣ ਮੈਂ ਇਸ ਸੁਪਨੇ ਬਾਰੇ ਸੋਚ ਸਕਾਂਗਾ। ਵੇਖਦੇ ਹਾਂ ਕਿ ਇਸ ’ਚ ਮੇਰਾ ਕੋਈ ਕਿਰਦਾਰ ਹੋਵੇਗਾ ਜਾਂ ਨਹੀਂ। ਮੈਨੂੰ ਬੱਚਿਆਂ ਨਾਲ ਜੁਡ਼ੇ ‘ਕੰਟੈਂਟ’ ਬਣਾਉਣ ’ਚ ਵੀ ਦਿਲਚਸਪੀ ਹੈ। ਭਾਰਤ ’ਚ ਅਸੀਂ ਬੱਚਿਆਂ ਲਈ ਘੱਟ ‘ਕੰਟੈਂਟ’ ਬਣਾਉਂਦੇ ਹਾਂ। ਆਮ ਤੌਰ ’ਤੇ ਅਸੀਂ ਵਿਦੇਸ਼ ਦੇ ‘ਕੰਟੈਂਟ’ ਡਬ ਕਰ ਕੇ ਰਿਲੀਜ਼ ਕਰਦੇ ਹਾਂ। ਮੈਂ ਬੱਚਿਆਂ ’ਤੇ ਕੇਂਦ੍ਰਿਤ ਕਹਾਣੀਆਂ ਬਣਾਉਣਾ ਚਾਹੁੰਦਾ ਹਾਂ।”
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8