ਤੁਰਕੀ ਦੇ ਰਾਸ਼ਟਰਪਤੀ ਦੀ ਪਤਨੀ ਨੂੰ ਮਿਲਣਾ ਆਮਿਰ ਖ਼ਾਨ ਨੂੰ ਪਿਆ ਮਹਿੰਗਾ, ਜਾਣੋ ਕਿਉਂ

08/18/2020 10:05:48 AM

ਮੁੰਬਈ (ਬਿਊਰੋ) : ਕੁਝ ਦਿਨ ਪਹਿਲਾਂ ਬਾਲੀਵੁੱਡ ਅਦਾਕਾਰ ਆਮਿਰ ਖਾਨ ਆਪਣੀ ਆਉਣ ਵਾਲੀ ਫ਼ਿਲਮ 'ਲਾਲ ਸਿੰਘ ਚੱਢਾ' ਦੀ ਰਹਿੰਦੀ ਸ਼ੂਟਿੰਗ ਲਈ ਤੁਰਕੀ ਪਹੁੰਚੇ ਸਨ। ਆਮਿਰ ਖਾਨ ਜਲਦ ਹੀ ਉੱਥੇ ਸ਼ੂਟਿੰਗ ਸ਼ੁਰੂ ਕਰਨਗੇ ਪਰ ਉਸ ਤੋਂ ਪਹਿਲਾਂ ਆਮਿਰ ਖ਼ਾਨ ਤੁਰਕੀ ਦੇ ਰਾਸ਼ਟਰਪਤੀ ਦੀ ਪਤਨੀ Emine Erdogan ਨਾਲ ਮਿਲੇ। ਸੋਸ਼ਲ ਮੀਡੀਆ 'ਤੇ ਦੋਵਾਂ ਦੀ ਮੁਲਾਕਾਤ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ।

Once Aamir Khan refused to meet India's friend Israel's PM.

Today He is meeting Anti Ind Erdogan

As we all know Turkey opposed abrogation of Article 370. Openly support Pak

Choose your heroes wisely. #AamirKhan pic.twitter.com/obLu6yseEP

— Narendra Modi fan (@narendramodi177) August 16, 2020

ਆਮਿਰ ਖ਼ਾਨ ਵਲੋਂ ਤੁਰਕੀ ਦੇ ਰਾਸ਼ਟਪਤੀ ਦੀ ਪਤਨੀ ਨਾਲ ਮੁਲਾਕਾਤ ਕਰਨ 'ਤੇ ਭਾਰਤ 'ਚ ਪ੍ਰਸ਼ੰਸਕ ਭੜਕ ਗਏ। ਆਮਿਰ ਖ਼ਾਨ ਦਾ ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤੈਯਪ ਏਦਰੋਗਨ ਦੀ ਪਤਨੀ ਤੇ ਉੱਥੇ ਦੀ ਪਹਿਲੀ ਮਹਿਲਾ ਏਮੀਨ ਏਦਰੋਗਨ ਨਾਲ ਮੁਲਾਕਾਤ ਇਸ ਲਈ ਰਾਸ ਨਹੀਂ ਆਈ ਕਿਉਂਕਿ ਰਾਸ਼ਟਰਪਤੀ ਨੇ ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਖ਼ਿਲਾਫ਼ ਬਿਆਨ ਦਿੱਤਾ ਸੀ।

Previously he promoted Anti-Hindu things by his movies.

Now he met with enemies of INDIA.

This man Aamir Khan han no shame#AamirKhan @aamir_khan pic.twitter.com/CRyvtMSq47

— Spike🚩 (@khiladi_fanatic) August 16, 2020

ਤੁਰਕੀ ਦੀ ਰਾਜਧਾਨੀ ਇਸਤਾਂਬੁਲ ਸਥਿਤ ਰਾਸ਼ਟਰਪਤੀ ਭਵਨ ਹੁਬੇਰ ਮੈਂਸ਼ਨ 'ਚ ਹੋਈ ਇਸ ਮੁਲਾਕਾਤ ਦੀ ਤਸਵੀਰ ਸਾਂਝਾ ਕਰਨ ਤੋਂ ਬਾਅਦ ਆਮਿਰ ਖ਼ਾਨ ਦੀ ਸੋਸ਼ਲ ਮੀਡੀਆ 'ਤੇ ਖ਼ੂਬ ਆਲੋਚਨਾ ਹੋਈ। ਏਦਰੋਗਨ ਆਲਮੀ ਮੰਚਾਂ 'ਤੇ ਕਸ਼ਮੀਰ ਸਮੇਤ ਹੋਰ ਕਈ ਮੁੱਦਿਆਂ 'ਤੇ ਭਾਰਤ ਦਾ ਵਿਰੋਧ ਕਰ ਚੁੱਕੇ ਹਨ।
PunjabKesari
ਭਾਰਤ ਦਾ ਦੋਸਤ ਆਇਆ ਸੀ ਉਦੋਂ ਨਹੀਂ ਮਿਲੇ ਸਨ ਆਮਿਰ ਖ਼ਾਨ : -

ਟਵਿੱਟਰ 'ਤੇ ਲੋਕ ਇਸ ਮਾਮਲੇ ਨੂੰ ਸਾਲ 2018 'ਚ ਇਜਾਰਇਲੀ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਦੇ ਭਾਰਤ ਦੌਰੇ ਨਾਲ ਜੋੜ ਕੇ ਦੇਖ ਰਹੇ ਹਨ। ਉਦੋਂ ਨੇਤਨਯਾਹੂ ਨੇ ਹਿੰਦੀ ਸਿਨੇਮਾ ਦੀ ਕਈ ਹਸਤੀਆਂ ਨਾਲ ਮੁਲਾਕਾਤ ਕੀਤੀ ਸੀ ਪਰ ਆਮਿਰ ਖ਼ਾਨ, ਸ਼ਾਹਰੁਖ਼ ਖ਼ਾਨ ਤੇ ਸਲਮਾਨ ਖ਼ਾਨ ਉਸ ਸਮਾਗਮ 'ਚ ਸ਼ਾਮਲ ਨਹੀਂ ਹੋਏ ਸਨ। ਹਾਲਾਂਕਿ, ਇਜਾਰਾਇਲ ਮਿੱਤਰ ਦੇਸ਼ ਹੈ ਤੇ ਉਹ ਕਈ ਵਾਰ ਅੰਤਰਰਾਸ਼ਟਰੀ ਮੰਚਾਂ 'ਤੇ ਭਾਰਤ ਦਾ ਸਾਥ ਦੇ ਚੁੱਕਿਆ ਹੈ।


sunita

Content Editor

Related News