ਜਾਣੋ ਆਮਿਰ ਨੇ ''ਦੰਗਲ'' ਦੇ ਦੂਜੇ ਸੀਕਵੈਂਸ ਲਈ ਕਿਵੇਂ ਘਟਾਇਆ ਭਾਰ, ਸੁਣ ਕੇ ਹੋ ਜਾਓਗੇ ਹੈਰਾਨ!

04/05/2016 2:04:35 PM

ਮੁੰਬਈ : ਬਾਲੀਵੁੱਡ ਅਦਾਕਾਰ ਆਮਿਰ ਖਾਨ ਆਪਣਾ ਭਾਰ ਘਟਾਉਣ ਲਈ ਅਮਰੀਕਾ ਦੇ ਐਰੀਜ਼ੋਨਾ ਇਲਾਕੇ ''ਚ ਰਹਿ ਕੇ ਆਏ ਹਨ। ਉੱਥੇ ਉਨ੍ਹਾਂ ਨੇ ਖੂਬ ਕਸਰਤ ਕੀਤੀ ਅਤੇ ਆਪਣੀ ਡਾਇਟ ਵੱਲ ਪੂਰਾ ਧਿਆਨ ਦਿੱਤਾ ਹੈ। ਆਮਿਰ ਖਾਨ ਉੱਥੇ ਰੋਜ਼ ਤਿੰਨ ਘੰਟੇ ਕਸਰਤ ਕਰਦੇ ਸਨ ਅਤੇ ਸਾਈਕਲਿੰਗ ਵੀ ਕਰਦੇ ਸਨ। ਉਹ ਆਪਣਾ ਭਾਰ ਘਟਾਉਣ ਲਈ ਟਰੇਨਰਸ ਅਤੇ ਡਾਕਟਰਾਂ ਦੀ ਵੀ ਸਲਾਹ ਲੈਂਦੇ ਰਹੇ ਹਨ।
ਜਾਣਕਾਰੀ ਅਨੁਸਾਰ ਇੰਨੀ ਮਿਹਨਤ ਉਹ ਆਪਣੀ ਆਉਣ ਵਾਲੀ ਫਿਲਮ ''ਦੰਗਲ'' ਲਈ ਕਰ ਰਹੇ ਸਨ। ਪਹਿਲਾਂ ਫਿਲਮ ਦੀ ਮੰਗ ਅਨੁਸਾਰ ਆਮਿਰ ਨੂੰ 25 ਕਿਲੋਂ ਭਾਰ ਵਧਾਉਣਾ ਪਿਆ ਸੀ ਅਤੇ ਹੁਣ ਉਨ੍ਹਾਂ ਨੂੰ ਆਪਣੀ ਇਸੇ ਫਿਲਮ ਦੇ ਦੂਜੇ ਸੀਕਵੈਂਸ ਕਾਰਨ ਭਾਰ ਘਟਾਉਣਾ ਪਿਆ ਹੈ। ਆਮਿਰ ਇਸ ਫਿਲਮ ''ਚ ਪਹਿਲਵਾਨ ਮਹਾਵੀਰ ਸਿੰਘ ਫੋਗਟ ਦੇ ਕਿਰਦਾਰ ''ਚ ਨਜ਼ਰ ਆਉਣਗੇ। ਉਨ੍ਹਾਂ ਦੇ ਇਕ ਕਰੀਬੀ ਸੂਤਰ ਨੇ ਦੱਸਿਆ ਕਿ ਆਮਿਰ ਸਵੇਰੇ 6 ਵਜੇ ਤੋਂ ਭਾਰ ਘਟਾਉਣ ਲਈ ਸਾਈਕਲਿੰਗ ਕਰਨ ਤੋਂ ਬਾਅਦ ਵੇਟ ਕਸਰਤ ਕਰਦੇ ਸਨ। ਇਸ ਤੋਂ ਬਾਅਦ ਸਵਿਮਿੰਗ ਅਤੇ ਟੈਨਿਸ ਵੀ ਖੇਡਦੇ ਸਨ। ਇਸ ਤਰ੍ਹਾਂ ਉਨ੍ਹਾਂ ਨੇ ਆਪਣਾ 7 ਕਿਲੋਂ ਭਾਰ ਘਟਾ ਲਿਆ ਹੈ। ਜਦਂੋ ਆਮਿਰ ਇੱਕ ਮਹੀਨੇ ਬਾਅਦ ਅਮਰੀਕਾ ਤੋਂ ਮੁੰਬਈ ਵਾਪਸ ਆਏ ਤਾਂ ਉਨ੍ਹਾਂ ਨੂੰ ਪਤਲਾ ਦੇਖ ਕੇ ਸਾਰੇ ਹੈਰਾਨ ਰਹਿ ਗਏ।


Related News