ਤਲਾਕ ਤੋਂ ਬਾਅਦ ਪਤਨੀ ਕਿਰਨ ਨਾਲ ਲੱਦਾਖ ’ਚ ਡਾਂਸ ਕਰਦੇ ਨਜ਼ਰ ਆਏ ਆਮਿਰ ਖ਼ਾਨ, ਦੇਖੋ ਵੀਡੀਓ

Thursday, Jul 15, 2021 - 11:29 AM (IST)

ਤਲਾਕ ਤੋਂ ਬਾਅਦ ਪਤਨੀ ਕਿਰਨ ਨਾਲ ਲੱਦਾਖ ’ਚ ਡਾਂਸ ਕਰਦੇ ਨਜ਼ਰ ਆਏ ਆਮਿਰ ਖ਼ਾਨ, ਦੇਖੋ ਵੀਡੀਓ

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰ ਆਮਿਰ ਖ਼ਾਨ ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਲਾਲ ਸਿੰਘ ਚੱਢਾ’ ਦੀ ਸ਼ੂਟਿੰਗ ’ਚ ਰੁੱਝੇ ਹੋਏ ਹਨ। ਪਿਛਲੇ ਕੁਝ ਦਿਨਾਂ ਤੋਂ ਇਹ ਸ਼ੂਟਿੰਗ ਲੱਦਾਖ ’ਚ ਚੱਲ ਰਹੀ ਹੈ। ਇਸੇ ਦੌਰਾਨ ਆਮਿਰ ਖ਼ਾਨ ਆਪਣੀ ਸਾਬਕਾ ਪਤਨੀ ਕਿਰਨ ਰਾਓ ਨਾਲ ਡਾਂਸ ਕਰਦੇ ਨਜ਼ਰ ਆਏ।

ਇਹ ਸ਼ੂਟਿੰਗ ਇਥੋਂ ਦੇ ਵਾਖਾ ਪਿੰਡ ’ਚ ਚੱਲ ਰਹੀ ਹੈ। ਪਿੰਡ ਦੇ ਲੋਕਾਂ ਨੇ ਉਨ੍ਹਾਂ ਦਾ ਖੁੱਲ੍ਹੇ ਦਿਲ ਨਾਲ ਸੁਆਗਤ ਕੀਤਾ ਹੈ। ਆਮਿਰ ਤੇ ਕਿਰਨ ਨੂੰ ਇਥੇ ਲੱਦਾਖ ਦੇ ਸੱਭਿਆਚਾਰਕ ਪਹਿਰਾਵੇ ’ਚ ਦੇਖਿਆ ਗਿਆ, ਜਿਸ ਨੂੰ ਪਹਿਨ ਕੇ ਉਨ੍ਹਾਂ ਨੇ ਉਥੋਂ ਦੇ ਲੋਕਾਂ ਨਾਲ ਡਾਂਸ ਵੀ ਕੀਤਾ।

ਇਹ ਖ਼ਬਰ ਵੀ ਪੜ੍ਹੋ : ‘ਪ੍ਰੈਗਨੈਂਸੀ ਬਾਈਬਲ’ ਕਿਤਾਬ ਲਾਂਚ ਕਰਕੇ ਬੁਰੀ ਫਸੀ ਕਰੀਨਾ ਕਪੂਰ ਖ਼ਾਨ, ਪੁਲਸ ਕੋਲ ਪੁੱਜਾ ਮਾਮਲਾ

ਆਮਿਰ ਖ਼ਾਨ ਤੇ ਕਿਰਨ ਰਾਓ ਨੇ ਹਾਲ ਹੀ ’ਚ ਤਲਾਕ ਦਾ ਐਲਾਨ ਕੀਤਾ ਸੀ। ਹੁਣ ਦੋਵੇਂ ਇਕੱਠੇ ਡਾਂਸ ਕਰਦੇ ਨਜ਼ਰ ਆ ਰਹੇ ਹਨ। ਵੀਡੀਓ ’ਚ ਆਮਿਰ ਤੇ ਕਿਰਨ ਨੂੰ ਲਾਲ ਰੰਗ ਦੀ ਲੱਦਾਖੀ ਡਰੈੱਸ ’ਚ ਦੇਖਿਆ ਜਾ ਸਕਦਾ ਹੈ ਤੇ ਉਨ੍ਹਾਂ ਦੇ ਸਿਰ ’ਤੇ ਰਿਵਾਇਤੀ ਟੋਪੀ ਵੀ ਹੈ।

 
 
 
 
 
 
 
 
 
 
 
 
 
 
 
 

A post shared by Aamir Khan (@amirkhanactor_)

ਅਸਲ ’ਚ ਵਾਖਾ ਪਿੰਡ ਦੇ ਲੋਕਾਂ ਨੇ ਹੀ ਆਮਿਰ ਤੇ ਉਸ ਦੀ ਪੂਰੀ ਟੀਮ ਲਈ ਰਿਸੈਪਸ਼ਨ ਪਾਰਟੀ ਦਿੱਤੀ ਸੀ। ਉਹ ‘ਥ੍ਰੀ ਇਡੀਅਟ’ ਸਟਾਰ ਆਮਿਰ ਨੂੰ ਆਪਣੇ ਪਿੰਡ ’ਚ ਦੇਖ ਕੇ ਬਹੁਤ ਖ਼ੁਸ਼ ਸਨ। ਆਮਿਰ ਨੇ ਵੀ ਉਨ੍ਹਾਂ ਦੇ ਰੰਗ ’ਚ ਢੱਲ ਕੇ ਆਪਣੀ ਟੀਮ ਵਲੋਂ ਸਭ ਦਾ ਧੰਨਵਾਦ ਕੀਤਾ। ਉਹ ਛੋਟੇ-ਛੋਟੇ ਬੱਚਿਆਂ ਨਾਲ ਵੀ ਕਾਫੀ ਮਸਤੀ ਕਰਦੇ ਨਜ਼ਰ ਆਏ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News