‘ਸਿਤਾਰੇ ਜ਼ਮੀਨ ਪਰ’ ਲਈ ਆਮਿਰ ਖਾਨ ਨੂੰ ਐਗਜ਼ੀਬਿਟਰਸ ਨੇ ਦਿੱਤਾ ਖ਼ਾਸ ਸਨਮਾਨ
Monday, Jul 07, 2025 - 05:12 PM (IST)

ਮੁੰਬਈ- ਆਮਿਰ ਖਾਨ ਦੀ ‘ਸਿਤਾਰੇ ਜ਼ਮੀਨ ਪਰ’ ਜੋ ਉਨ੍ਹਾਂ ਦੀ ਆਈਕੋਨਿਕ ਫਿਲਮ ‘ਤਾਰੇ ਜ਼ਮੀਨ ਪਰ’ ਦੀ ਇਕ ਆਤਮਕ ਸੀਕਵਲ ਮੰਨੀ ਜਾ ਰਹੀ ਹੈ, ਇਸ ਸਾਲ ਦੀ ਸਭ ਤੋਂ ਪਸੰਦ ਕੀਤੀ ਜਾਣ ਵਾਲੀ ਥਿਏਟ੍ਰੀਕਲ ਰਿਲੀਜ਼ ਬਣ ਚੁੱਕੀ ਹੈ। 10 ਨਵੇਂ ਚੇਹਰਿਆਂ ਨੂੰ ਲਾਂਚ ਕਰਨ ਵਾਲੀ ਇਸ ਫਿਲਮ ਦੀ ਕਹਾਣੀ ਵਿਚ ਹਾਸਾ, ਇਮੋਸ਼ਨ ਅਤੇ ਉਮੀਦ ਦਾ ਜੋ ਮੇਲ ਹੈ, ਉਸ ਨੇ ਦਰਸ਼ਕਾਂ ਅਤੇ ਕ੍ਰਿਟਿਕਸ ਦੋਵਾਂ ਦੇ ਦਿਲ ਨੂੰ ਛੂਅ ਲਿਆ ਹੈ।
ਫਿਲਮ ਦੀ ਜ਼ਬਰਦਸਤ ਕਾਮਯਾਬੀ ਦਾ ਜਸ਼ਨ ਮਨਾਉਣ ਲਈ ਮਲਟੀਪਲੈਕਸ ਐਗਜ਼ੀਬਿਟਰਸ ਵੱਲੋਂ ਇਕ ਖਾਸ ਸ਼ਾਮ ਰੱਖੀ ਗਈ, ਜਿਸ ਵਿਚ ਆਮਿਰ ਖਾਨ ਖੁਦ ਸ਼ਾਮਿਲ ਹੋਏ। ਇਸ ਈਵੈਂਟ ਦੌਰਾਨ ਐਗਜ਼ੀਬਿਟਰਸ ਨੇ ਆਮਿਰ ਨੂੰ ਸਨਮਾਨ ਵੱਜੋਂ ਛੋਟੀਆਂ-ਛੋਟੀਆਂ ਯਾਦਗਾਰ ਚੀਜ਼ਾਂ ਭੇਟ ਕਰ ਕੇ ਸਨਮਾਨਿਤ ਕੀਤਾ। PVR ਸਿਨੇਮਾਜ਼ ਨੇ ਤਸਵੀਰਾਂ ਸ਼ੇਅਰ ਕਰਦੇ ਹੋਏ ਲਿਖਿਆ, ‘‘ਜਦੋਂ ਸਿਤਾਰੇ ਇਕੱਠੇ ਆਉਂਦੇ ਹਨ, ਤਾਂ ਜਾਦੂ ਹੁੰਦਾ ਹੈ’’।