ਆਮਿਰ ਖ਼ਾਨ ਵੀ ਹੋਏ ਕੋਰੋਨਾ ਪਾਜ਼ੇਟਿਵ, ਘਰ ’ਚ ਹੋਏ ਇਕਾਂਤਵਾਸ

Wednesday, Mar 24, 2021 - 02:44 PM (IST)

ਆਮਿਰ ਖ਼ਾਨ ਵੀ ਹੋਏ ਕੋਰੋਨਾ ਪਾਜ਼ੇਟਿਵ, ਘਰ ’ਚ ਹੋਏ ਇਕਾਂਤਵਾਸ

ਮੁੰਬਈ (ਬਿਊਰੋ)– ਦੇਸ਼ ’ਚ ਕੋਰੋਨਾ ਵਾਇਰਸ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਬਾਲੀਵੁੱਡ ਇੰਡਸਟਰੀ ਦੇ ਕਈ ਸਿਤਾਰੇ ਵੀ ਕੋਰੋਨਾ ਪਾਜ਼ੇਟਿਵ ਪਾਏ ਗਏ ਸਨ। ਹੁਣ ਅਦਾਕਾਰ ਆਮਿਰ ਖ਼ਾਨ ਵੀ ਕੋਵਿਡ-19 ਪਾਜ਼ੇਟਿਵ ਹੋ ਗਏ ਹਨ। ਕੋਰੋਨਾ ਪਾਜ਼ੇਟਿਵ ਹੋਣ ਤੋਂ ਬਾਅਦ ਆਮਿਰ ਖ਼ਾਨ ਘਰ ’ਚ ਇਕਾਂਤਵਾਸ ਹੋ ਗਏ ਹਨ।

ਆਮਿਰ ਦੇ ਬੁਲਾਰੇ ਨੇ ਦੱਸਿਆ, ‘ਮਿਸਟਰ ਆਮਿਰ ਖ਼ਾਨ ਕੋਵਿਡ-19 ਪਾਜ਼ੇਟਿਵ ਹੋ ਗਏ ਹਨ। ਉਹ ਘਰ ’ਚ ਇਕਾਂਤਵਾਸ ਹਨ ਤੇ ਸਾਰੇ ਪ੍ਰੋਟੋਕਾਲ ਫਾਲੋਅ ਕੀਤੇ ਜਾ ਰਹੇ ਹਨ। ਉਹ ਠੀਕ ਹਨ, ਜੋ ਲੋਕ ਬੀਤੇ ਕੁਝ ਦਿਨਾਂ ’ਚ ਉਨ੍ਹਾਂ ਦੇ ਸੰਪਰਕ ’ਚ ਆਏ ਹਨ, ਉਨ੍ਹਾਂ ਨੂੰ ਵੀ ਸਾਵਧਾਨੀ ਦੇ ਤੌਰ ’ਤੇ ਆਪਣਾ ਟੈਸਟ ਕਰਵਾਉਣਾ ਚਾਹੀਦਾ ਹੈ ਤੇ ਸਾਰੇ ਨਿਯਮ ਮੰਨਣੇ ਚਾਹੀਦੇ ਹਨ। ਤੁਹਾਡੇ ਸਾਰਿਆਂ ਦਾ ਦੁਆਵਾਂ ਲਈ ਧੰਨਵਾਦ।’

ਇਹ ਵੀ ਪੜ੍ਹੋ : ਕੋਰੋਨਾ ਦੇ ਚਲਦਿਆਂ ‘ਪੁਆੜਾ’ ਦੀ ਟੀਮ ਦਾ ਵੱਡਾ ਫ਼ੈਸਲਾ, ਫ਼ਿਲਮ ਦੀ ਰਿਲੀਜ਼ ਕੀਤੀ ਮੁਲਤਵੀ

ਦੱਸਣਯੋਗ ਹੈ ਕਿ ਮਹਾਰਾਸ਼ਟਰ ’ਚ ਕੋਰੋਨਾ ਦੇ ਮਾਮਲੇ ਕਾਫੀ ਤੇਜ਼ੀ ਨਾਲ ਵੱਧ ਰਹੇ ਹਨ। ਅਦਾਕਾਰ ਤੇ ਫ਼ਿਲਮ ਮੇਕਰ ਸਤੀਸ਼ ਕੌਸ਼ਿਕ ਵੀ ਕੋਰੋਨਾ ਪਾਜ਼ੇਟਿਵ ਪਾਏ ਗਏ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ। ਇਸ ਤੋਂ ਪਹਿਲਾਂ ਰਣਬੀਰ ਕਪੂਰ, ਵਰੁਣ ਧਵਨ, ਅਨੁਪਮ ਖੇਰ, ਸੰਜੇ ਲੀਲਾ ਭੰਸਾਲੀ, ਅਮਿਤਾਭ ਬੱਚਨ ਤੇ ਅਭਿਸ਼ੇਕ ਬੱਚਨ ਵਰਗੇ ਕਲਾਕਾਰ ਕੋਰੋਨਾ ਦੀ ਚਪੇਟ ’ਚ ਆ ਚੁੱਕੇ ਹਨ। ਹਾਲ ਹੀ ’ਚ ਅਦਾਕਾਰ ਕਾਰਤਿਕ ਆਰੀਅਨ ਨੇ ਵੀ ਕੋਰੋਨਾ ਪਾਜ਼ੇਟਿਵ ਹੋਣ ਦੀ ਖ਼ਬਰ ਦਿੱਤੀ ਸੀ।

ਆਮਿਰ ਦੇ ਕੰਮਕਾਜ ਦੀ ਗੱਲ ਕਰੀਏ ਤਾਂ ਉਹ ਫ਼ਿਲਮ ‘ਲਾਲ ਸਿੰਘ ਚੱਢਾ’ ’ਚ ਨਜ਼ਰ ਆਉਣਗੇ। ਇਸ ਫ਼ਿਲਮ ’ਚ ਆਮਿਰ ਦੇ ਆਪੋਜ਼ਿਟ ਕਰੀਨਾ ਕਪੂਰ ਖ਼ਾਨ ਹੈ। ਫ਼ਿਲਮ ’ਚ ਮੋਨਾ ਸਿੰਘ ਵੀ ਅਹਿਮ ਭੂਮਿਕਾ ’ਚ ਹੈ। ਫ਼ਿਲਮ ਹਾਲੀਵੁੱਡ ਦੀ ਸੁਪਰਹਿੱਟ ਫ਼ਿਲਮ ‘ਫਾਰੈਸਟ ਗੰਪ’ ਦੀ ਅਧਿਕਾਰਕ ਹਿੰਦੀ ਰੀਮੇਕ ਹੈ। ਫ਼ਿਲਮ ਦੀ ਰਿਲੀਜ਼ ਡੇਟ ਅਜੇ ਸਾਹਮਣੇ ਨਹੀਂ ਆਈ ਹੈ।

ਨੋਟ– ਆਮਿਰ ਖ਼ਾਨ ਦੇ ਕੋਰੋਨਾ ਪਾਜ਼ੇਟਿਵ ਹੋਣ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News