ਆਮਿਰ ਖਾਨ ਦੇ ਘਰ ਕੋਰੋਨਾ ਨੇ ਦਿੱਤੀ ਦਸਤਕ, 7 ਮੈਂਬਰ ਆਏ ਪਾਜ਼ੇਟਿਵ

6/30/2020 1:04:56 PM

ਨਵੀਂ ਦਿੱਲੀ (ਬਿਊਰੋ) — ਬਾਲੀਵੁੱਡ ਅਦਾਕਾਰ ਆਮਿਰ ਖਾਨ ਨੇ ਆਪਣੇ ਸਟਾਫ਼ ਮੈਂਬਰ ਦੇ ਕੋਰੋਨਾ ਪਾਜ਼ੇਟਿਵ ਹੋਣ ਦੀ ਪੁਸ਼ਟੀ ਕੀਤੀ ਹੈ। ਅਦਾਕਾਰ ਨੇ ਟਵਿੱਟਰ 'ਤੇ ਪੋਸਟ ਸਾਂਝੀ ਕਰਦਿਆਂ ਦੱਸਿਆ ਕਿ ਮੇਰੇ ਘਰ ਦੇ ਦੂਜੇ ਲੋਕਾਂ ਦਾ ਵੀ ਕੋਰੋਨਾ ਟੈਸਟ ਹੋਇਆ ਹੈ, ਜਿਸ ਦੀ ਰਿਪੋਰਟ ਨੇਗੈਟਿਵ ਆਈ ਹੈ।' ਆਮਿਰ ਨੇ ਲਿਖਿਆ, 'ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਮੇਰੇ ਸਟਾਫ਼ ਦੇ ਕੁਝ ਮੈਂਬਰ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਉਨ੍ਹਾਂ ਨੂੰ ਤੁਰੰਤ ਹੀ ਕਵਾਰੰਟੀਨ ਕਰ ਦਿੱਤਾ ਗਿਆ ਹੈ। ਬੀ. ਐੱਮ. ਸੀ. ਦੇ ਅਧਿਕਾਰੀਆਂ ਨੇ ਫ਼ੁਰਤੀ ਵਿਖਾਉਂਦੇ ਹੋਏ ਉਨ੍ਹਾਂ ਨੂੰ ਮੈਡੀਕਲ ਸੁਵਿਧਾਵਾਂ ਉਪਲਬਧ ਕਰਵਾਈਆਂ। ਮੈਂ ਬੀ. ਐੱਮ. ਸੀ. ਦਾ ਧੰਨਵਾਦ ਕਰਨਾ ਚਾਹੁੰਦਾ ਹਾਂ। ਉਹ ਮੇਰੇ ਸਟਾਫ਼ ਦੀ ਚੰਗੇ ਤਰੀਕੇ ਨਾਲ ਦੇਖਭਾਲ ਕਰ ਰਹੇ ਹਨ। ਨਾਲ ਹੀ ਪੂਰੀ ਸੋਸਾਇਟੀ ਨੂੰ ਸੈਨੇਟਾਈਜ਼ ਕਰ ਰਹੇ ਹਨ। ਅਸੀਂ ਬਾਕੀ ਸਾਰੇ ਮੈਂਬਰਾਂ ਦਾ ਵੀ ਕੋਰੋਨਾ ਟੈਸਟ ਕਰਵਾਇਆ ਹੈ। ਹਾਲੇ ਮੈਂ ਆਪਣੀ ਮਾਂ ਦਾ ਕੋਰੋਨਾ ਟੈਸਟ ਕਰਵਾਉਣਾ ਹੈ। ਉਹ ਆਖਰੀ ਸ਼ਖ਼ਸ ਹੈ, ਜਿਨ੍ਹਾਂ ਦਾ ਕੋਰੋਨਾ ਟੈਸਟ ਹੋਣਾ ਹਾਲੇ ਬਾਕੀ ਹੈ। ਕਿਰਪਾ ਕਰਕੇ ਪ੍ਰਾਥਨਾ ਕਰੋ ਕਿ ਮੇਰੀ ਮਾਂ ਦਾ ਕੋਰੋਨਾ ਟੈਸਟ ਨੇਗੈਟਿਵ ਆਏ, ਜਿਸ ਪ੍ਰੋਫੈਸ਼ਨਲਿਜ਼ਮ ਨਾਲ ਬੀ. ਐੱਮ. ਸੀ. ਨੇ ਸਾਡੀ ਮਦਦ ਅਤੇ ਦੇਖਭਾਲ ਕੀਤੀ ਹੈ, ਉਸ ਲਈ ਮੈਂ ਇੱਕ ਵਾਰ ਫਿਰ ਉਨ੍ਹਾਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ।''

ਦੱਸ ਦਈਏ ਕਿ ਆਮਿਰ ਖਾਨ ਨੇ ਕੋਕੀਲਾਬੇਨ ਹਸਪਤਾਲ ਦੇ ਡਾਕਟਰਾਂ, ਨਰਸਾਂ ਤੇ ਸਟਾਫ਼ ਦਾ ਵੀ ਧੰਨਵਾਦ ਕੀਤਾ ਹੈ। ਉਨ੍ਹਾਂ ਨੇ ਲਿਖਿਆ, ''ਉਹ ਸਾਰੇ ਟੈਸਟਿੰਗ ਪ੍ਰੋਸੈੱਸ ਨੂੰ ਕਾਫੀ ਪ੍ਰੋਫੇਸ਼ਨਲ ਤਰੀਕੇ ਨਾਲ ਕਰ ਰਹੇ ਹਨ। ਆਮਿਰ ਖਾਨ ਨੇ ਸਾਰਿਆਂ ਨੂੰ ਸੁਰੱਖਿਅਤ ਰਹਿਣ ਦੀ ਅਪੀਲ ਕੀਤੀ ਹੈ।''

ਆਮਿਰ ਖਾਨ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ, ਉਨ੍ਹਾਂ ਦੀ ਅਪਕਮਿੰਗ ਫ਼ਿਲਮ 'ਲਾਲ ਸਿੰਘ ਚੱਢਾ' ਹੈ। ਇਸ 'ਚ ਉਨ੍ਹਾਂ ਨਾਲ ਕਰੀਨਾ ਕਪੂਰ ਖਾਨ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ।


sunita

Content Editor sunita