ਤਲਾਕ ਤੋਂ ਬਾਅਦ ਵੀ ਹਰ ਜਗ੍ਹਾ ਇਕੱਠੇ ਨਜ਼ਰ ਆ ਰਹੇ ਹਨ ਆਮਿਰ ਖ਼ਾਨ ਅਤੇ ਪਤਨੀ ਕਿਰਨ, ਵਾਇਰਲ ਹੋਈਆਂ ਤਸਵੀਰਾਂ

Wednesday, Aug 11, 2021 - 10:16 AM (IST)

ਤਲਾਕ ਤੋਂ ਬਾਅਦ ਵੀ ਹਰ ਜਗ੍ਹਾ ਇਕੱਠੇ ਨਜ਼ਰ ਆ ਰਹੇ ਹਨ ਆਮਿਰ ਖ਼ਾਨ ਅਤੇ ਪਤਨੀ ਕਿਰਨ, ਵਾਇਰਲ ਹੋਈਆਂ ਤਸਵੀਰਾਂ

ਮੁੰਬਈ: ਬਾਲੀਵੁੱਡ ਅਦਾਕਾਰ ਆਮਿਰ ਖ਼ਾਨ ਹਾਲ ਹੀ ’ਚ ਪਤਨੀ ਕਿਰਨ ਰਾਓ ਤੋਂ ਵੱਖ ਹੋਏ। ਜੋੜੇ ਦੀ ਤਲਾਕ ਦੀ ਖਬਰ ਸੁਣ ਕੇ ਉਨ੍ਹਾਂ ਦੇ ਕਰੀਬੀ ਕਾਫੀ ਨਿਰਾਸ਼ ਹੋਏ ਸਨ। ਹਾਲਾਂਕਿ ਦੋਵਾਂ ਨੂੰ ਅਜੇ ਵੀ ਇਕੱਠੇ ਦੇਖਿਆ ਜਾਂਦਾ ਹੈ। ਇਸ ਦੌਰਾਨ ਆਮਿਰ ਅਤੇ ਕਿਰਨ ਦੇ ਪੁੱਤਰ ਆਜ਼ਾਦ ਨਾਲ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ।

Bollywood Tadka

ਇਹ ਤਸਵੀਰਾਂ ਏਅਰਪੋਰਟ ਦੌਰਾਨ ਦੀਆਂ ਹਨ। ਦਰਅਸਲ ਆਮਿਰ ਹਾਲ ਹੀ ’ਚ ਪੁੱਤਰ ਆਜ਼ਾਦ ਨਾਲ ਲੱਦਾਖ ਤੋਂ ਵਾਪਸ ਪਰਤੇ ਹਨ। ਮੀਡੀਆ ਰਿਪੋਰਟ ਅਨੁਸਾਰ ਕਿਰਨ ਇਨ੍ਹਾਂ ਦੋਵਾਂ ਨੂੰ ਪਿਕ ਕਰਨ ਲਈ ਏਅਰਪੋਰਟ ਪਹੁੰਚੀ। ਲੁੱਕ ਦੀ ਗੱਲ ਕਰੀਏ ਤਾਂ ਆਮਿਰ ਯੈਲੋ ਟੀ-ਸ਼ਰਟ ਅਤੇ ਬਲੈਕ ਟਰਾਊਜ਼ਰ ਪੈਂਟ ’ਚ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਆਪਣੀ ਲੁੱਕ ਨੂੰ ਕੈਪ ਨਾਲ ਪੂਰਾ ਕੀਤਾ ਹੋਇਆ ਹੈ।

Bollywood Tadka 
ਉੱਧਰ ਕਿਰਨ ਟੀ-ਸ਼ਰਟ ਅਤੇ ਜੀਂਸ ’ਚ ਨਜ਼ਰ ਆ ਰਹੀ ਹੈ। ਆਜ਼ਾਦ ਦੀ ਗੱਲ ਕਰੀਏ ਤਾਂ ਉਹ ਟੀ-ਸ਼ਰਟ ਅਤੇ ਟਰਾਊਜਰ ’ਚ ਨਜ਼ਰ ਆ ਰਿਹਾ ਸੀ। ਸੁਰੱਖਿਆ ਦਾ ਧਿਆਨ ਰੱਖਦੇ ਹੋਏ ਤਿੰਨ ਨੇ ਮਾਸਕ ਲਗਾਇਆ ਹੋਇਆ ਸੀ। ਏਅਰਪੋਰਟ ’ਤੇ ਇਸ ਐਕਸ ਜੋੜੇ ਨੇ ਇਕੱਠੇ ਪੋਜ਼ ਦਿੱਤੇ। ਪ੍ਰਸ਼ੰਸਕ ਉਨ੍ਹਾਂ ਦੀਆਂ ਇਨ੍ਹਾਂ ਤਸਵੀਰਾਂ ਨੂੰ ਕਾਫੀ ਪਸੰਦ ਕਰ ਰਹੇ ਹਨ। 

Bollywood Tadka
ਦੱਸ ਦੇਈਏ ਕਿ ਆਮਿਰ ਅਤੇ ਕਿਰਨ ਨੇ 5 ਜੁਲਾਈ ਨੂੰ ਸੋਸ਼ਲ ਮੀਡੀਆ ’ਤੇ ਇਕ ਬਿਆਨ ਜਾਰੀ ਕਰਕੇ ਆਪਣੇ ਵੱਖ ਹੋਣ ਦੀ ਜਾਣਕਾਰੀ ਦਿੱਤੀ ਸੀ। ਜੋੜੇ ਨੇ ਆਪਣੇ 15 ਸਾਲ ਪੁਰਾਣੇ ਵਿਆਹ ਦਾ ਅੰਤ ਜ਼ਰੂਰ ਕਰ ਦਿੱਤਾ ਪਰ ਉਹ ਆਪਣੇ ਪੁੱਤਰ ਦੀ ਪਰਵਰਿਸ਼ ਦੇ ਲਈ ਇਕੱਠੇ ਹਨ।

Bollywood Tadka
ਉਨ੍ਹਾਂ ਨੇ ਕਿਹਾ ਸੀ ਕਿ ਉਹ ਆਪਣੇ ਪੁੱਤਰ ਆਜ਼ਾਦ ਦੇ ਕੋਅ ਮਾਤਾ-ਪਿਤਾ ਬਣੇ ਰਹਿਣਗੇ। ਆਮਿਰ ਖ਼ਾਨ ਅਤੇ ਕਿਰਨ ਕੁਝ ਦਿਨ ਪਹਿਲਾਂ ਲੱਦਾਖ ’ਚ ਫਿਲਮ ‘ਲਾਲ ਸਿੰਘ ਚੱਡਾ’ ਦੀ ਸ਼ੂਟਿੰਗ ਖਤਮ ਕਰਨ ਤੋਂ ਬਾਅਦ ਸ਼੍ਰੀਨਗਰ ਪਹੁੰਚੇ ਸਨ ਉਦੋਂ ਤੋਂ ਆਜ਼ਾਦ ਉਨ੍ਹਾਂ ਦੇ ਨਾਲ ਹੈ। 

Bollywood Tadka
ਆਮਿਰ ਦੀ ਫ਼ਿਲਮ ‘ਲਾਲ ਸਿੰਘ ਚੱਡਾ’ ਦੀ ਗੱਲ ਕਰੀਏ ਤਾਂ ਇਸ ਫ਼ਿਲਮ ਦਾ ਨਿਰਮਾਣ ਵਾਇਕਾਮ18 ਮੋਸ਼ਨ ਪਿਕਚਰਸ ਅਤੇ ਆਮਿਰ ਖ਼ਾਨ ਪ੍ਰੋਡਕਸ਼ਨ ਦੇ ਬੈਨਰ ਹੇਠ ਹੋ ਰਿਹਾ ਹੈ। ਇਹ ਫਿਲਮ 1994 ’ਚ ਆਈ ਟਾਮ ਹੈਂਕਸ ਦੀ ਕਲਾਸਿਕ ਫਾਰੈਸਟ ਗੰਪ ਦੀ ਆਫਿਸ਼ਿਅਲ ਹਿੰਦੀ ਰੀਮੇਕ ਹੈ। ਫਿਲਮ ’ਚ ਕਰੀਨਾ ਕਪੂਰ ਵੀ ਨਜ਼ਰ ਆਵੇਗੀ। ਲਾਲ ਸਿੰਘ ਚੱਡਾ’ ਇਸ ਸਾਲ ਕ੍ਰਿਸਮਿਸ ’ਤੇ ਰਿਲੀਜ਼ ਹੋਣ ਜਾ ਰਹੀ ਹੈ।


author

Aarti dhillon

Content Editor

Related News