ਆਮਿਰ ਖਾਨ ਦੀ ਧੀ ਨੇ ਬਿਕਨੀ ''ਚ ਕੱਟਿਆ ਜਨਮਦਿਨ ਦਾ ਕੇਕ, ਦੇਖੋ ਤਸਵੀਰਾਂ

Tuesday, May 10, 2022 - 02:40 PM (IST)

ਆਮਿਰ ਖਾਨ ਦੀ ਧੀ ਨੇ ਬਿਕਨੀ ''ਚ ਕੱਟਿਆ ਜਨਮਦਿਨ ਦਾ ਕੇਕ, ਦੇਖੋ ਤਸਵੀਰਾਂ

ਮੁੰਬਈ- ਬਾਲੀਵੁੱਡ ਅਦਾਕਾਰ ਆਮਿਰ ਖਾਨ ਦੀ ਧੀ ਇਰਾ ਖਾਨ ਨੇ ਹਾਲ ਹੀ 'ਚ ਆਪਣਾ 25ਵਾਂ ਜਨਮਦਿਨ ਮਨਾਇਆ ਹੈ। ਆਪਣੇ ਇਸ ਖਾਸ ਦਿਨ ਨੂੰ ਇਰਾ ਨੇ ਪਾਪਾ ਆਮਿਰ ਖਾਨ, ਮਾਂ ਰੀਨਾ ਦੱਤਾ, ਸੌਤੇਲੀ ਮਾਂ ਕਿਰਨ ਰਾਓ, ਭਰਾ ਆਜ਼ਾਦ ਰਾਓ, ਪ੍ਰੇਮੀ ਨੁਪੂਰ ਸ਼ਿਖਰੇ ਸਮੇਤ ਕਈ ਦੋਸਤਾਂ ਦੇ ਨਾਲ ਸੈਲੀਬਿਰੇਟ ਕੀਤਾ। ਇਰਾ ਨੇ ਆਪਣੇ ਜਨਮਦਿਨ 'ਤੇ ਪੂਲ ਪਾਰਟੀ ਹੋਸਟ ਕੀਤੀ। ਇਸ ਸੈਲੀਬਿਰੇਸ਼ਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। 

PunjabKesari
ਪਹਿਲੀ ਤਸਵੀਰ 'ਚ ਇਰਾ ਕੇਕ ਕੱਟਣ ਤੋਂ ਪਹਿਲੇ ਮੋਮਬੱਤੀਆਂ ਬੁਝਾਉਂਦੀ ਨਜ਼ਰ ਆ ਰਹੀ ਹੈ। ਲੁਕ ਦੀ ਗੱਲ ਕਰੀਏ ਤਾਂ ਬਰਥਡੇਅ ਗਰਲ ਯੈਲੋ ਬਿਕਨੀ 'ਚ ਨਜ਼ਰ ਆ ਰਹੀ ਹੈ। 

PunjabKesari
ਦੂਜੀ ਤਸਵੀਰ 'ਚ ਉਹ ਪਾਪਾ ਆਮਿਰ,ਮੰਮੀ ਰੀਨਾ ਅਤੇ ਸੌਤੇਲੇ ਭਰਾ ਨਾਲ ਦਿਖ ਰਹੀ ਹੈ। 

PunjabKesari
ਇਕ ਤਸਵੀਰ 'ਚ ਇਰਾ ਸੌਤੇਲੀ ਮਾਂ ਕਿਰਨ ਨਾਲ ਪੂਲ 'ਚ ਮਸਤੀ ਕਰ ਰਹੀ ਹੈ। ਇਸ ਤੋਂ ਇਲਾਵਾ ਹੋਰ ਤਸਵੀਰਾਂ 'ਚ ਇਰਾ ਆਪਣੇ ਪ੍ਰੇਮੀ ਨੁਪੂਰ ਸ਼ਿਖਰੇ ਦੇ ਨਾਲ ਬਿਕਨੀ ਪਾਏ ਪੂਲ 'ਚ ਕਾਫੀ ਰੋਮਾਂਟਿਕ ਦਿਖਾਈ ਦੇ ਰਹੀ ਹੈ।

PunjabKesari
ਦੱਸ ਦੇਈਏ ਕਿ ਇਰਾ ਆਮਿਰ ਖਾਨ ਦੀ ਪਹਿਲੀ ਪਤਨੀ ਰੀਨਾ ਦੱਤਾ ਦੀ ਧੀ ਹੈ। ਇਰਾ ਆਪਣੀ ਮਾਂ ਦੇ ਨਾਲ ਹੀ ਰਹਿੰਦੀ ਹੈ। ਇਰਾ ਤੋਂ ਇਲਾਵਾ ਆਮਿਰ ਅਤੇ ਰੀਨਾ ਦਾ ਇਕ ਪੁੱਤਰ ਵੀ ਹੈ ਜਿਸ ਦਾ ਨਾਂ ਜੁਨੈਦ ਹੈ। 

PunjabKesari
ਇਰਾ ਦੇ ਕੰਮਕਾਰ ਦੀ ਗੱਲ ਕਰੀਏ ਤਾਂ ਭਾਵੇਂ ਹੀ ਉਨ੍ਹਾਂ ਨੇ ਬਾਲੀਵੁੱਡ 'ਚ ਡੈਬਿਊ ਨਹੀਂ ਕੀਤਾ ਹੈ ਪਰ ਉਨ੍ਹਾਂ ਨੂੰ ਖ਼ਬਰਾਂ 'ਚ ਬਣੇ ਰਹਿਣਾ ਚੰਗੀ ਤਰ੍ਹਾਂ ਆਉਂਦਾ ਹੈ। ਆਮਿਰ ਦੀ ਲਾਡਲੀ ਕਦੇ ਰਿਲੇਸ਼ਨਸ਼ਿਪ ਦੇ ਚੱਲਦੇ ਤਾਂ ਕਦੇ ਡਿਪ੍ਰੈਸ਼ਨ ਵਰਗੇ ਮੁੱਦਿਆਂ 'ਤੇ ਗੱਲ ਕਰਕੇ ਚਰਚਾ 'ਚ ਰਹਿੰਦੀ ਹੈ। 

PunjabKesari

PunjabKesari


author

Aarti dhillon

Content Editor

Related News