ਵਫਾਦਾਰੀ ਤੇ ਦੋਸਤੀ ਦੀ ਅਨੋਖੀ ਕਹਾਣੀ ‘ਦਿਲ, ਦੋਸਤੀ ਔਰ ਡਾਗਸ’ 28 ਤੋਂ ਹੌਟਸਟਾਰ ’ਤੇ

Wednesday, Feb 26, 2025 - 05:22 PM (IST)

ਵਫਾਦਾਰੀ ਤੇ ਦੋਸਤੀ ਦੀ ਅਨੋਖੀ ਕਹਾਣੀ ‘ਦਿਲ, ਦੋਸਤੀ ਔਰ ਡਾਗਸ’ 28 ਤੋਂ ਹੌਟਸਟਾਰ ’ਤੇ

ਐਂਟਰਟੇਨਮੈਂਟ ਡੈਸਕ : ਫਰਵਰੀ ਮਹੀਨੇ ਦੀ ਸਮਾਪਤੀ ਇਕ ਦਿਲ ਨੂੰ ਛੂਹ ਲੈਣ ਵਾਲੀ ਅਤੇ ਆਨੰਦ ਨਾਲ ਭਰੀ ਕਹਾਣੀ ਨਾਲ ਹੋਣ ਵਾਲੀ ਹੈ, ਕਿਉਂਕਿ ਜਿਓ ਹੌਟਸਟਾਰ ਨਵੀਂ ਫਿਲਮ ‘ਦਿਲ, ਦੋਸਤੀ ਔਰ ਡਾਗਸ’ ਲੈ ਕੇ ਆ ਰਿਹਾ ਹੈ। ਗੋਵਾ ਦੀਆਂ ਖੂਬਸੂਰਤ ਵਾਦੀਆਂ ਵਿਚ ਬੁਣੀ ਕਹਾਣੀ ਇਨਸਾਨਾਂ ਅਤੇ ਚਾਰ ਪੈਰਾਂ ਵਾਲੇ ਸਭ ਤੋਂ ਖਾਸ ਦੋਸਤਾਂ ਵਿਚਾਲੇ ਅਨੋਖੇ ਰਿਸ਼ਤੇ ਨੂੰ ਦਿਖਾਉਂਦੀ ਹੈ। ਅਸਲ ਮਾਅਨੇ ਵਿਚ ‘ਦਿਲ, ਦੋਸਤੀ ਅੌਰ ਡਾਗਸ’ ਉਨ੍ਹਾਂ ਖੁਸ਼ੀਆਂ, ਪਿਆਰ ਅਤੇ ਆਪਣੇਪਨ ਨੂੰ ਖੂਬਸੂਰਤ ਸ਼ਰਧਾਂਜਲੀ ਹੈ, ਜੋ ਕੁੱਤੇ ਸਾਨੂੰ ਦਿੰਦੇ ਹਨ।

ਇਹ ਵੀ ਪੜ੍ਹੋ- ਹਿਨਾ ਖ਼ਾਨ ਦੇ ਕੈਂਸਰ ਨੂੰ ਲੈ ਕੇ ਵੱਡਾ ਖੁਲਾਸਾ, ਅਦਾਕਾਰ ਨੇ ਦੱਸਿਆ- ਅੰਦਰੋਂ ਬੁਰੀ ਤਰ੍ਹਾਂ ਟੁੱਟ ਚੁੱਕੀ...

ਇਸ ਫਿਲਮ ਦਾ ਨਿਰਦੇਸ਼ਨ ਰਾਸ਼ਟਰੀ ਇਨਾਮ ਜੇਤੂ ਨਿਰਦੇਸ਼ਕ ਵਿਰਲ ਸ਼ਾਹ ਨੇ ਕੀਤਾ ਹੈ, ਜਦੋਂ ਕਿ ਇਸ ਨੂੰ ਜੋਤੀ ਦੇਸ਼ਪਾਂਡੇ, ਮਾਸੁਮੇਹ ਮਖੀਜਾ ਅਤੇ ਵਿਰਲ ਸ਼ਾਹ ਨੇ ਮਿਲ ਕੇ ਜਿਓ ਸਟੂਡੀਓਜ਼ ਅਤੇ ਦਿ ਕ੍ਰਿਏਟਿਵ ਟ੍ਰਾਈਬ ਦੇ ਬੈਨਰ ਹੇਠ ਪ੍ਰੋਡਿਊਸ ਕੀਤਾ ਹੈ। ਇਹ ਫਿਲਮ 28 ਫਰਵਰੀ, 2025 ਤੋਂ ਿਜਓ ਹੌਟਸਟਾਰ ’ਤੇ ਸਟ੍ਰੀਮ ਹੋਵੇਗੀ। ‘ਦਿਲ ਦੋਸਤੀੇ ਅੌਰ ਡਾਗਸ’ ਵਿਚ ਬੇਥਨੀ ਲਾਰੇਨਸੀ ਦੀ ਭੂਮਿਕਾ ਨਿਭਾਉਣ ਬਾਰੇ ਨੀਨਾ ਗੁਪਤਾ ਨੇ ਕਿਹਾ, ‘‘ਇਸ ਕਿਰਦਾਰ ਨੂੰ ਨਿਭਾਉਨਾ ਬਹੁਤ ਹੀ ਭਾਵੁਕ ਕਰਨ ਵਾਲਾ ਅਨੁਭਵ ਸੀ। ਇਹ ਇਕ ਅਜਿਹੀ ਔਰਤ ਦੀ ਕਹਾਣੀ ਹੈ, ਜਿਸ ਨੇ ਆਪਣੇ ਸੁਪਨਿਆਂ ਨੂੰ ਦਬਾ ਦਿੱਤਾ ਸੀ ਅਤੇ ਦੁਨੀਆ ਤੋਂ ਆਪਣੇ ਆਪ ਨੂੰ ਦੂਰ ਕਰ ਲਿਆ ਸੀ, ਪਰ ਇਕ ਸਾਥੀ ਦੇ ਜ਼ਰਿਏ ਉਸ ਨੂੰ ਇਹ ਅਹਿਸਾਸ ਹੁੰਦਾ ਹੈ ਕਿ ਜ਼ਿੰਦਗੀ ਵਿਚ ਹਾਲੇ ਬਹੁਤ ਕੁਝ ਬਾਕੀ ਹੈ।’’

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

sunita

Content Editor

Related News