ਸੁਨੰਦਾ ਸ਼ਰਮਾ ਨੂੰ ਇਸ ਸ਼ਖਸ ਨੇ ਸ਼ਰੇਆਮ ਕੀਤਾ ਪ੍ਰਪੋਜ਼, ਵੇਖੋ ਕੀ ਦਿੱਤਾ ਅੱਗੋਂ ਗਾਇਕਾ ਨੇ ਜਵਾਬ (ਵੀਡੀਓ)

Wednesday, Aug 18, 2021 - 11:23 AM (IST)

ਸੁਨੰਦਾ ਸ਼ਰਮਾ ਨੂੰ ਇਸ ਸ਼ਖਸ ਨੇ ਸ਼ਰੇਆਮ ਕੀਤਾ ਪ੍ਰਪੋਜ਼, ਵੇਖੋ ਕੀ ਦਿੱਤਾ ਅੱਗੋਂ ਗਾਇਕਾ ਨੇ ਜਵਾਬ (ਵੀਡੀਓ)

ਚੰਡੀਗੜ੍ਹ (ਬਿਊਰੋ) - ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਸੁਨੰਦਾ ਸ਼ਰਮਾ ਨੂੰ ਇੱਕ ਸ਼ਖਸ ਪ੍ਰਪੋਜ਼ ਕਰਨ ਦੇ ਲਈ ਪਹੁੰਚਿਆ ਪਰ ਉਹ ਸੁਨੰਦਾ ਸ਼ਰਮਾ ਨੂੰ ਪ੍ਰਪੋਜ਼ ਕਰਨ ਤੋਂ ਡਰਦਾ ਹੈ। ਆਖਿਰ 'ਚ ਉਸ ਦੇ ਦੋਸਤ ਉਸ ਨੂੰ ਹਿੰਮਤ ਦਿੰਦੇ ਹਨ ਅਤੇ ਪ੍ਰਪੋਜ਼ ਕਰਨ ਲਈ ਭੇਜਦੇ ਹਨ। ਇਸ ਤੋਂ ਬਾਅਦ ਉਹ ਮੁੰਡਾ ਸੁਨੰਦਾ ਸ਼ਰਮਾ ਨੂੰ ਪ੍ਰਪੋਜ਼ ਕਰ ਦਿੰਦਾ ਹੈ। ਸੁਨੰਦਾ ਵੀ ਇਸ ਮੁੰਡੇ ਨੂੰ ਨਿਰਾਸ਼ ਨਹੀਂ ਕਰਦੀ ਅਤੇ ਉਸ ਦਾ ਪ੍ਰਪੋਜ਼ਲ ਸਵੀਕਾਰ ਕਰ ਲੈਂਦੀ ਹੈ। ਇਸ ਤੋਂ ਬਾਅਦ ਇਹ ਮੁੰਡਾ ਬਹੁਤ ਹੀ ਖੁਸ਼ ਹੁੰਦਾ ਹੈ। ਸੁਨੰਦਾ ਸ਼ਰਮਾ ਦੇ ਇਸ ਵੀਡੀਓ ਨੂੰ ਦਰਸ਼ਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ। ਸੁਨੰਦਾ ਸ਼ਰਮਾ ਨੇ ਇਸ ਵੀਡੀਓ ਨੂੰ ਮਜ਼ਾਕੀਆ ਤੌਰ 'ਤੇ ਬਣਾਇਆ ਹੈ।

 
 
 
 
 
 
 
 
 
 
 
 
 
 
 
 

A post shared by 𝑆𝑢𝑛𝑎𝑛𝑑𝑎 𝑆ℎ𝑎𝑟𝑚𝑎 ਸੁਨੰਦਾ ਸ਼ਰਮਾਂ 🔘 (@sunanda_royalfans)

'ਚੋਰੀ ਚੋਰੀ' ਗੀਤ ਸਬੰਧੀ ਸੁਨੰਦਾ ਸ਼ਰਮਾ ਨੇ ਕਈ ਵੀਡੀਓਜ਼ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸਾਂਝੇ ਕੀਤੇ ਹਨ। ਇਨ੍ਹਾਂ ਵੀਡੀਓਜ਼ 'ਚੋਂ ਸੁਨੰਦਾ ਸ਼ਰਮਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ, ਜਿਸ 'ਚ ਉਹ ਆਪਣੇ ਗੀਤ 'ਚੋਰੀ ਚੋਰੀ' 'ਤੇ ਅਦਾਕਾਰੀ ਕਰਦੀ ਨਜ਼ਰ ਆ ਰਹੀ ਹੈ। ਇਸ ਵੀਡੀਓ ਦੀ ਬੈਕ ਸਾਈਡ (ਪਿੱਛੇ) ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਦੇ ਵਿਆਹ ਵਾਲੀ ਤਸਵੀਰ ਨਜ਼ਰ ਆ ਰਹੀ ਹੈ। ਇਸ ਤਸਵੀਰ ਵੱਲ ਇਸ਼ਾਰੇ ਕਰਕੇ ਸੁਨੰਦਾ ਸ਼ਰਮਾ ਆਪਣੇ ਦਿਲ ਦਾ ਹਾਲ ਬਿਆਨ ਕਰਦੀ ਹੋਈ ਨਜ਼ਰ ਆ ਰਹੀ ਹੈ। ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਸੁਨੰਦਾ ਸ਼ਰਮਾ ਨੇ ਲਿਖਿਆ ਹੈ, ''The Only Reason, Why i Did This Song🙈😂...ਵੇ ਦੱਸ ਕੀ ਰਹਿ ਗਿਆ ਸਾਡੇ ਪੱਲੇ😒 P.s:- ਅੱਜ ਸ਼ਰੇਆਮ ਇਜ਼ਹਾਰ ਕਰ ਦੀਆ ਹਮਨੇ😬 @ranveersingh 🌹।'' ਇਸ ਦੇ ਨਾਲ ਹੀ ਸੁਨੰਦਾ ਸ਼ਰਮਾ ਨੇ ਰਣਵੀਰ ਸਿੰਘ ਨੂੰ ਟੈੱਗ ਵੀ ਕੀਤਾ ਹੈ। ਵੱਡੀ ਗਿਣਤੀ 'ਚ ਲੋਕ ਇਸ ਵੀਡੀਓ ਨੂੰ ਦੇਖ ਚੁੱਕੇ ਹਨ ਤੇ ਤਰ੍ਹਾਂ-ਤਰ੍ਹਾਂ ਦੇ ਕੁਮੈਂਟ ਕਰ ਰਹੇ ਹਨ।

PunjabKesari

ਗਾਇਕਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ। ਉਨ੍ਹਾਂ ਦਾ ਇੱਕ ਗੀਤ ਬੀਤੇ ਦਿਨੀਂ ਰਿਲੀਜ਼ ਹੋਇਆ ਹੈ। ਇਸ ਗੀਤ ਨੂੰ 'ਚੋਰੀ ਚੋਰੀ' ਟਾਈਟਲ ਹੇਠ ਰਿਲੀਜ਼ ਕੀਤਾ ਗਿਆ ਹੈ। ਸੁਨੰਦਾ ਸ਼ਰਮਾ ਗੀਤਾਂ ਦੇ ਨਾਲ-ਨਾਲ ਕਈ ਫ਼ਿਲਮਾਂ 'ਚ ਅਦਾਕਾਰੀ ਵੀ ਵਿਖਾ ਚੁੱਕੀ ਹੈ।  


author

sunita

Content Editor

Related News