ਨਿਊ ਕੱਪਲ ਅਲਰਟ : ‘ਤੂੰ ਪਤੰਗ ਮੈਂ ਡੋਰ’ ’ਚ ਰੀਲ ਤੋਂ ਰੀਅਲ ਤੱਕ ਦੀ ਇਕ ਪ੍ਰੇਮ ਕਹਾਣੀ

Thursday, Dec 31, 2020 - 05:55 PM (IST)

ਨਿਊ ਕੱਪਲ ਅਲਰਟ : ‘ਤੂੰ ਪਤੰਗ ਮੈਂ ਡੋਰ’ ’ਚ ਰੀਲ ਤੋਂ ਰੀਅਲ ਤੱਕ ਦੀ ਇਕ ਪ੍ਰੇਮ ਕਹਾਣੀ

ਚੰਡੀਗੜ੍ਹ (ਬਿਊਰੋ)– ਕਿਸੇ ਰੀਲ ਜੋੜੀ ਦਾ ਰੀਅਲ ਬਣਨਾ ਕੋਈ ਨਵਾਂ ਵਰਤਾਰਾ ਨਹੀਂ ਹੈ। ਕਾਜੋਲ-ਅਜੈ ਦੇਵਗਨ, ਅਮੀਰ ਅਲੀ-ਸੰਜੀਦਾ ਸ਼ੇਖ ਤੋਂ ਦੀਪਿਕਾ ਪਾਦੁਕੋਣ-ਰਣਵੀਰ ਸਿੰਘ ਤੇ ਇਸ਼ਿਤਾ ਦੱਤ-ਵਤਸਲ ਸੇਠ ਤਕ, ਇਨ੍ਹਾਂ ਰੀਲ ਤੋਂ ਰੀਅਲ ਜੋੜਿਆਂ ਨੇ ਯਕੀਨੀ ਤੌਰ ’ਤੇ ਸ਼ੂਟਿੰਗ ਸਮੇਂ ਤੋਂ ਸ਼ੁਰੂ ਹੋਈਆਂ ਆਪਣੀਆਂ ਕਹਾਣੀਆਂ ਨਾਲ ਦਰਸ਼ਕਾਂ ਨੂੰ ਪ੍ਰਭਾਵਿਤ ਕੀਤਾ ਹੈ।

PunjabKesari

ਹਾਲ ਹੀ ’ਚ ਇਕ ਨਵੀਂ ਜੋੜੀ, ਜੋ ਇਸ ਸੂਚੀ ’ਚ ਸ਼ਾਮਲ ਹੋਈ ਹੈ, ਸ਼ੋਅ ‘ਤੂੰ ਪਤੰਗ ਮੈਂ ਡੋਰ’ ਦੀ ਜੋੜੀ ‘ਅਮਨ ਤੇ ਜ਼ਰੀਨਾ’ ਉਰਫ ਰੋਹਿਤ ਹਾਂਡਾ ਤੇ ਚੇਤਨਾ ਸਿੰਘ ਦੀ ਹੈ।

‘ਤੂੰ ਪਤੰਗ ਮੈਂ ਡੋਰ’ ਇਕ ਰੋਮਾਂਟਿਕ ਸੀਰੀਜ਼ ਹੈ, ਜਿਸ ’ਚ ਰੋਹਿਤ ਹਾਂਡਾ ਤੇ ਚੇਤਨਾ ਸਿੰਘ ਮੁੱਖ ਭੂਮਿਕਾਵਾਂ ’ਚ ਹਨ। ਇਹ ਲੜੀ ਭਾਰਤ ਦੀ ਵੰਡ ਵੇਲੇ ਨਿਰਧਾਰਿਤ ‘ਅਮਨ ਤੇ ਜ਼ਰੀਨਾ’ ਦੀ ਸਰਹੱਦ ਪਾਰ ਦੀ ਪ੍ਰੇਮ ਕਹਾਣੀ ਦੇ ਦੁਆਲੇ ਘੁੰਮਦੀ ਹੈ। ਉਨ੍ਹਾਂ ਦੇ ਪਿਆਰ ਨੂੰ ਹੁਣ ਨਫ਼ਰਤ ਤੇ ਵਿਸ਼ਵਾਸ ਦੇ ਬਾਰਡਰ ਨੂੰ ਪਾਰ ਕਰਨਾ ਪਵੇਗਾ।

PunjabKesari

ਸ਼ੋਅ ਇਸ ਦੇ ਲਗਾਤਾਰ ਟਵਿਸਟ ਤੇ ਟਰਨ ਦੇ ਚਲਦਿਆਂ ਟੀ. ਆਰ. ਪੀ. ਚਾਰਟ ’ਤੇ ਰਾਜ ਕਰ ਰਿਹਾ ਹੈ। ਹਾਲਾਂਕਿ, ਰਿਪੋਰਟਾਂ ਦੇ ਅਨੁਸਾਰ ਆਨਸਕ੍ਰੀਨ ਕੈਮਿਸਟਰੀ ਨੇ ਸ਼ੋਅ ਦੇ ਮੁੱਖ ਕਿਰਦਾਰਾਂ ਦੀ ਆਫਸਕ੍ਰੀਨ ਕੈਮਿਸਟਰੀ ਨੂੰ ਨਿਸ਼ਚਿਤ ਰੂਪ ’ਚ ਬਦਲਿਆ ਹੈ।

PunjabKesari

ਸੂਤਰਾਂ ਅਨੁਸਾਰ ਰੋਹਿਤ ਤੇ ਚੇਤਨਾ ਦੋਵੇਂ ਆਫਸਕ੍ਰੀਨ ਕਾਫੀ ਸਮਾਂ ਬਿਤਾਉਂਦੇ ਨਜ਼ਰ ਆ ਰਹੇ ਹਨ। ਦੋਵਾਂ ਕਲਾਕਾਰਾਂ ਨੇ ਅਟਕਲਾਂ ਨੂੰ ਆਪਣੀ ਮਨਜ਼ੂਰੀ ਨਹੀਂ ਦਿੱਤੀ ਹੈ ਪਰ ਇਨ੍ਹਾਂ ਦੀ ਕੈਮਿਸਟਰੀ ਇਸ ਦੇ ਉਲਟ ਹੀ ਇਸ਼ਾਰਾ ਕਰ ਰਹੀ ਹੈ।

PunjabKesari

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News