ਸੋਨੂੰ ਸੂਦ ਦੇ ਪ੍ਰਸ਼ੰਸਕ ਨੇ ਬਣਾਈ ਖੂਨ ਦੀ ਪੇਂਟਿੰਗ, ਅਦਾਕਾਰ ਨੇ ਨਸੀਹਤ ਦਿੰਦੇ ਕਿਹਾ- ‘ਖੂਨ ਦਾਨ ਕਰੋ ਮੇਰੇ ਭਰਾ...’

Saturday, Sep 10, 2022 - 02:27 PM (IST)

ਸੋਨੂੰ ਸੂਦ ਦੇ ਪ੍ਰਸ਼ੰਸਕ ਨੇ ਬਣਾਈ ਖੂਨ ਦੀ ਪੇਂਟਿੰਗ, ਅਦਾਕਾਰ ਨੇ ਨਸੀਹਤ ਦਿੰਦੇ ਕਿਹਾ- ‘ਖੂਨ ਦਾਨ ਕਰੋ ਮੇਰੇ ਭਰਾ...’

ਬਾਲੀਵੁੱਡ ਡੈਸਕ- ਸਾਲ 2020 ’ਚ ਸੋਨੂੰ ਸੂਦ ਕੋਰੋਨਾ ਦੇ ਦੌਰ ਅਤੇ ਲੌਕਡਾਊਨ ਦੌਰਾਨ ਪੀੜਤਾਂ ਅਤੇ ਗਰੀਬਾਂ ਦੀ ਮਦਦ ਕਰਕੇ ਇਕ ਮਸੀਹਾ ਬਣ ਕੇ ਉੱਭਰੇ ਹਨ। ਹਾਲਾਂਕਿ ਹੁਣ ਵੀ ਅਦਾਕਾਰ ਲੋਕਾਂ ਦੀ ਮਦਦ ਕਰਦੇ ਨਜ਼ਰ ਆਉਂਦੇ ਹਨ। ਇਹੀ ਕਾਰਨ ਹੈ ਕਿ ਉਹ ਲੋਕਾਂ ਦੇ ਚਹੇਤੇ ਬਾਲੀਵੁੱਡ ਸਿਤਾਰਿਆਂ ’ਚੋਂ ਇਕ ਹਨ। ਪ੍ਰਸ਼ੰਸਕ ਵੱਖ-ਵੱਖ ਤਰੀਕਿਆਂ ਨਾਲ ਸੋਨੂੰ ਸੂਦ ਦਾ ਧੰਨਵਾਦ ਕਰਦੇ ਰਹਿੰਦੇ ਹਨ। ਇਸ ਦੌਰਾਨ ਹੁਣ ਇਕ ਪ੍ਰਸ਼ੰਸਕ ਨੇ ਉਨ੍ਹਾਂ ਨੂੰ ਖੂਨ ਨਾਲ ਬਣੀ ਪੇਂਟਿੰਗ ਦਿੱਤੀ ਹੈ। ਜੋ ਇੰਟਰਨੈੱਟ ’ਤੇ ਕਾਫ਼ੀ ਵਾਇਰਲ ਹੋ ਗਈ। ਹੁਣ ਸੋਨੂੰ ਸੂਦ ਨੇ ਇਸ ਤਸਵੀਰ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।

PunjabKesari

ਇਹ ਵੀ ਪੜ੍ਹੋ : ਜਦੋਂ ਮੂਸੇਵਾਲਾ ਦੇ ਬੁੱਤ ਨੂੰ ਜੱਫੀ ਪਾ ਰੋਣ ਲੱਗਾ ਪਿਤਾ ਬਲਕੌਰ ਸਿੰਘ, ਕਹੀਆਂ ਭਾਵੁਕ ਗੱਲਾਂ

ਦਰਅਸਲ ਰਾਜਾਰਾਮ ਗੁਰਜਰ ਨਾਮ ਦੇ ਇਕ ਯੂਜ਼ਰ ਨੇ ਆਪਣੇ ਟਵਿੱਟਰ ਅਕਾਊਂਟ ’ਤੇ ਸੋਨੂੰ ਸੂਦ ਦੀ ਪੇਂਟਿੰਗ ਦੀ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ ਦੇ ਨਾਲ ਲਿਖਿਆ ਹੈ ਕਿ ਪ੍ਰਤਾਬਗੜ੍ਹ ਦੇ ਸ਼੍ਰੀ ਮਧੂ ਜੀ ਗੁਰਜਰ ਨੇ ਸੋਨੂੰ ਸੂਦ ਜੀ ਨਾਲ ਮੁਲਾਕਾਤ ਕੀਤੀ, ਜਿਨ੍ਹਾਂ ਨੇ ਲੱਖਾਂ ਲੋਕਾਂ ਦੀ ਮਦਦ ਕੀਤੀ ਅਤੇ ਆਪਣੇ ਨਿਵਾਸ ਸਥਾਨ ’ਤੇ ਦੋਸਤਾਂ ਨਾਲ ਖੂਨ ਦੀ ਪੇਂਟਿੰਗ ਗਿਫ਼ਟ ਕਰਨ ਲਈ ਬਹੁਤ-ਬਹੁਤ ਵਧਾਈਆਂ ਸੋਨੂੰ ਸੂਦ।’

ਇਸ ਨੂੰ ਰੀਟਵੀਟ ਕਰਦੇ ਹੋਏ ਅਦਾਕਾਰ ਨੇ ਲਿਖਿਆ- ‘ਕਿ ਮੇਰੇ ਭਰਾ ਖੂਨ ਦਾਨ ਕਰੋ, ਖੂਨ ਨਾਲ ਮੇਰੀ ਪੇਂਟਿੰਗ ਬਣਾ ਕੇ ਵਿਅਰਥ ਨਾ ਕਰੋ, ਤੁਹਾਡਾ ਬਹੁਤ ਧੰਨਵਾਦ ਹੈ।’ ਪੇਂਟਿੰਗ ’ਤੇ ਸੋਨੂੰ ਸੂਦ ਦੇ ਇਸ ਜਵਾਬ ਨੇ ਇਕ ਵਾਰ ਫਿਰ ਲੋਕਾਂ ਦਾ ਦਿਲ ਜਿੱਤ ਲਿਆ।

ਇਹ ਵੀ ਪੜ੍ਹੋ : ਬਾਈਕਾਟ ਵਿਚਾਲੇ ‘ਬ੍ਰਹਮਾਸਤਰ’ ਨੇ ਕੀਤੀ ਰਿਕਾਰਡ ਤੋੜ ਸ਼ੁਰੂਆਤ, ਪਹਿਲੇ ਦਿਨ ਦਾ ਕਲੈਕਸ਼ਨ ਜਾਣੋ

ਸੋਨੂੰ ਦੀ ਪ੍ਰੋਫੈਸ਼ਨਲ ਲਾਈਫ਼ ਦੀ ਗੱਲ ਕਰੀਏ ਤਾਂ ਉਹ ਆਖ਼ਰੀ ਵਾਰ ਫ਼ਿਲਮ ‘ਸਮਰਾਟ ਪ੍ਰਿਥਵੀਰਾਜ’ ’ਚ ਨਜ਼ਰ ਆਏ ਸਨ। ਹੁਣ ਉਹ ਤਾਮਿਲ ਫ਼ਿਲਮ ‘ਤਮਿਲਰਾਸਨ’ ’ਚ ਨਜ਼ਰ ਆਉਣਗੇ। ਇਸ ਤੋਂ ਇਲਾਵਾ ਉਹ ਅਭਿਨੰਦਨ ਗੁਪਤਾ ਦੇ ਨਿਰਦੇਸ਼ਨ ’ਚ ਬਣ ਰਹੀ ਬਾਲੀਵੁੱਡ ਫ਼ਿਲਮ ‘ਫਤਿਹ’ ’ਚ ਮੁੱਖ ਅਦਾਕਾਰ ਦੇ ਰੂਪ ’ਚ ਨਜ਼ਰ ਆਉਣਗੇ।


author

Shivani Bassan

Content Editor

Related News