ਔਰਤਾਂ ਨੂੰ ਪ੍ਰੇਰਿਤ ਤੇ ਸਮਰਥਣ ਕਰਨਾ ਸਮੂਹਿਕ ਜ਼ਿਮੇਵਾਰੀ
Monday, Mar 11, 2024 - 12:55 PM (IST)
ਮੁੰਬਈ (ਬਿਊਰੋ) - ਆਪਣੇ ਸ਼ੋਅਜ਼ ਰਾਹੀਂ ਸੋਨੀ ਸਬ ਅਗਾਂਹਵਧੂ ਵਿਚਾਰ ਪੇਸ਼ ਕਰਦਾ ਹੈ ਤੇ ਔਰਤਾਂ ਨੂੰ ਮਜ਼ਬੂਤ ਵਿਅਕਤੀਆਂ ਦੇ ਰੂਪ ’ਚ ਪੇਸ਼ ਕਰਦਾ ਹੈ ਜੋ ਰੂੜ੍ਹੀਵਾਦ ਤੇ ਬਦਲਾਅ ਨੂੰ ਚੁਣੌਤੀ ਦਿੰਦੀਆਂ ਹਨ। ਸੋਨੀ ਸਬ ਦੇ ‘ਪੁਸ਼ਪਾ ਇੰਪੋਸਿਬਲ’ ’ਚ ਪੁਸ਼ਪਾ ਦੀ ਭੂਮਿਕਾ ਨਿਭਾਉਣ ਵਾਲੀ ਕਰੁਣਾ ਪਾਂਡੇ ਨੇ ਕਿਹਾ, ‘‘ਸ਼ਹਿਰੀ ਤੇ ਪੇਂਡੂ ਖੇਤਰਾਂ ’ਚ ਔਰਤਾਂ ਦੇ ਸਸ਼ਕਤੀਕਰਨ ਦੇ ਮਹੱਤਵ ’ਤੇ ਗੌਰ ਕਰੋ ਤੇ ਇਹ ਯਕੀਨੀ ਬਣਾਓ ਕਿ ਉਹ ਆਪਣੀ ਚੋਣ ਕਰਨ ਤੇ ਆਪਣੀ ਕਿਸਮਤ ਨੂੰ ਆਕਾਰ ਦੇਣ ਲਈ ਆਜ਼ਾਦ ਹੋਣ।’’
ਇਹ ਖ਼ਬਰ ਵੀ ਪੜ੍ਹੋ : ਆਸਕਰ 'ਚ ਮੁੜ ਹੋਈ ਭਾਰਤੀਆਂ ਦੀ ਬੱਲੇ-ਬੱਲੇ, ਫ਼ਿਲਮ 'RRR' ਦੇ ਗੀਤ 'ਨਾਟੂ ਨਾਟੂ' ਨੂੰ ਮੁੜ ਮਿਲਿਆ ਖ਼ਾਸ ਸਨਮਾਨ
‘ਵਾਗਲੇ ਕੀ ਦੁਨੀਆ’ ’ਚ ਵੰਦਨਾ ਦਾ ਕਿਰਦਾਰ ਨਿਭਾਉਣ ਵਾਲੀ ਪਰੀਵਾ ਨੇ ਕਿਹਾ ਕਿ ਇਹ ਸਾਡੀ ਸਮੂਹਿਕ ਜ਼ਿੰਮੇਵਾਰੀ ਹੈ ਕਿ ਔਰਤਾਂ ਨੂੰ ਪ੍ਰੇਰਿਤ ਕਰਨਾ, ਉਨ੍ਹਾਂ ਦਾ ਸਮਰਥਨ ਕਰਨਾ ਤੇ ਉਨ੍ਹਾਂ ਲਈ ਚੀਅਰਲੀਡਰ ਬਣਨਾ, ਉਨ੍ਹਾਂ ਨੂੰ ਆਪਣੇ ਲਈ ਇਕ ਉਜਵਲ ਕੱਲ ਬਣਾਉਣ ਲਈ ਸ਼ਕਤੀ ਪ੍ਰਦਾਨ ਕਰਨਾ। ਈਸ਼ਾ ਸ਼ਰਮਾ ਜੋ ਸ਼ੋ ‘ਪਸ਼ਮੀਨਾ-ਧਾਗੇ ਮੁਹੱਬਤ ਕੇ’ ’ਚ ਪਸ਼ਮੀਨਾ ਦਾ ਕਿਰਦਾਰ ਨਿਭਾਅ ਰਹੀ ਹੈ, ਨੇ ਕਿਹਾ ਕਿ ਇਕ ਔਰਤ ਹੋਣ ਦੇ ਨਾਤੇ, ਅਸੀਂ ਚੁਣੌਤੀਆਂ ਨੂੰ ਪਾਰ ਕਰਨ ਤੇ ਜੀਵਨ ਦੇ ਹਰ ਪਹਿਲੂ ’ਚ ਵਧੀਆ ਪ੍ਰਦਰਸ਼ਨ ਕਰਨ ਦੀ ਸੁਭਾਵਿਕ ਯੋਗਤਾ ਨਾਲ ਪੈਦਾ ਹੋਏ ਹਾਂ। ਬਸ ਆਪਣੀ ਪ੍ਰਵਿਰਤੀ ’ਤੇ ਭਰੋਸਾ ਕਰੋ ਤੇ ਨਿਡਰ ਹੋ ਕੇ ਆਪਣੇ ਸੁਪਨਿਆਂ ਦਾ ਪਾਲਣ ਕਰੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।