6 ਮਹੀਨੇ ਦਾ ਹੋਣ ਦੀ ਖੁਸ਼ੀ ''ਚ ਕਰੀਨਾ ਕਪੂਰ ਨੇ ਪੁੱਤਰ ਜੇਹ ਨਾਲ ਸਾਂਝੀ ਕੀਤੀ ਖ਼ੂਬਸੂਰਤ ਤਸਵੀਰ
Sunday, Aug 22, 2021 - 12:47 PM (IST)
ਮੁੰਬਈ- ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਕਰੀਨਾ ਕਪੂਰ ਖ਼ਾਨ ਦਾ ਛੋਟਾ ਪੁੱਤਰ ਜੇਹ ਅਲੀ ਖ਼ਾਨ ਛੇ ਮਹੀਨਿਆਂ ਦਾ ਹੋ ਗਿਆ ਹੈ। ਇਸ ਮੌਕੇ ‘ਤੇ ਕਰੀਨਾ ਕਪੂਰ ਜੇਹ ਦੇ ਛੇ ਮਹੀਨੇ ਦਾ ਹੋਣ ‘ਤੇ ਮਾਲਦੀਵ ‘ਚ ਸੈਲੀਬ੍ਰੇਟ ਕਰ ਰਹੀ ਹੈ । ਇਸ ਮੌਕੇ ਕਰੀਨਾ ਕਪੂਰ ਖ਼ਾਨ ਨੇ ਇੱਕ ਤਸਵੀਰ ਜੇਹ ਦੇ ਨਾਲ ਸਾਂਝੀ ਕੀਤੀ ਹੈ। ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਲਿਖਿਆ ਕਿ ‘ਪਿਆਰ, ਖੁਸ਼ੀ ਅਤੇ ਅੱਗੇ ਵੱਧਣਾ ਹਮੇਸ਼ਾ ਹੈਪੀ ਛੇ ਮਹੀਨੇ ਮੇਰੀ ਜ਼ਿੰਦਗੀ’।
ਕਰੀਨਾ ਕਪੂਰ ਨੇ ਜੇਹ ਅਲੀ ਖ਼ਾਨ ਦੇ ਨਾਲ ਇਸ ਮੌਕੇ ਇੱਕ ਤਸਵੀਰ ਵੀ ਸਾਂਝੀ ਕੀਤੀ ਹੈ। ਇਸ ਤਸਵੀਰ ‘ਚ ਕਰੀਨਾ ਨੇ ਜੇਹ ਅਲੀ ਖ਼ਾਨ ਨੂੰ ਗੋਦ ‘ਚ ਚੁੱਕਿਆ ਹੈ। ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਨ੍ਹੀਂ ਦਿਨੀਂ ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਖਾਨ ਆਪਣੇ ਅਤੇ ਅਭਿਨੇਤਾ ਪਤੀ ਸੈਫ ਅਲੀ ਖਾਨ ਅਤੇ ਦੋਵੇਂ ਪੁੱਤਰਾਂ ਨਾਲ ਮਾਲਦੀਵ ਵਿੱਚ ਛੁੱਟੀਆਂ ਮਨਾ ਰਹੀ ਹੈ।
ਉਨ੍ਹਾਂ ਨੇ ਇਸ ਛੁੱਟੀਆਂ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ 'ਤੇ ਵੀ ਸਾਂਝੀਆਂ ਕੀਤੀਆਂ ਹਨ। ਜਿਸ ਵਿੱਚ ਉਹ ਆਪਣੇ ਪਰਿਵਾਰ ਦੇ ਨਾਲ ਮਸਤੀ ਕਰਦੀ ਨਜ਼ਰ ਆ ਰਹੀ ਹੈ।
ਇਸ ਦੇ ਨਾਲ ਹੀ ਹਾਲ ਹੀ ਵਿੱਚ ਉਸਨੇ ਜਹਾਂਗੀਰ ਨਾਲ ਆਪਣੀ ਇੱਕ ਬਹੁਤ ਹੀ ਪਿਆਰੀ ਫੋਟੋ ਸਾਂਝੀ ਕੀਤੀ ਅਤੇ ਉਸ ਨੂੰ ਉਸਦੇ 6 ਮਹੀਨੇ ਦੇ ਹੋਣ ਦੀ ਬਰਥਡੇ ਦੀ ਵਧਾਈ ਦਿੱਤੀ। ਦੱਸ ਦਈਏ ਕਿ ਕਰੀਨਾ ਕਪੂਰ ਖ਼ਾਨ ਆਪਣੇ ਪਤੀ ਸੈਫ ਅਲੀ ਖ਼ਾਨ ਦੇ ਜਨਮ ਦਿਨ ‘ਤੇ ਮਾਲਦੀਵ ‘ਚ ਗਈ ਹੋਈ ਹੈ।