IFFI ’ਚ ‘75 ਕ੍ਰੀਏਟਿਵ ਮਾਈਂਡਸ ਆਫ ਟੂਮਾਰੋ’ ਦਾ ਹਿੱਸਾ ਬਣਨਗੇ 19 ਸੂਬਿਆਂ ਦੇ ਫਿਲਮ ਨਿਰਮਾਤਾ ਤੇ ਕਲਾਕਾਰ

Friday, Nov 10, 2023 - 01:25 PM (IST)

IFFI ’ਚ ‘75 ਕ੍ਰੀਏਟਿਵ ਮਾਈਂਡਸ ਆਫ ਟੂਮਾਰੋ’ ਦਾ ਹਿੱਸਾ ਬਣਨਗੇ 19 ਸੂਬਿਆਂ ਦੇ ਫਿਲਮ ਨਿਰਮਾਤਾ ਤੇ ਕਲਾਕਾਰ

ਜੈਤੋ (ਪਰਾਸ਼ਰ) - ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰਾਲਾ ਨੇ ਵੀਰਵਾਰ ਨੂੰ ਕਿਹਾ ਕਿ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ ਆਫ਼ ਇੰਡੀਆ (ਆਈ. ਐੱਫ. ਐੱਫ. ਆਈ.) ਦਾ 54ਵਾਂ ਐਡੀਸ਼ਨ ਸ਼ੁਰੂ ਹੋਣ ਵਾਲਾ ਹੈ ਅਤੇ ‘75 ਕ੍ਰੀਏਟਿਵ ਮਾਈਂਡਸ ਆਫ਼ ਟੂਮਾਰੋ’ ਪਹਿਲ ਦੇ ਤੀਜੇ ਐਡੀਸ਼ਨ ਲਈ ਭਾਰਤ ’ਚੋਂ 75 ਪ੍ਰਤਿਭਾਸ਼ਾਲੀ ਫਿਲਮ ਨਿਰਮਾਤਾਵਾਂ ਅਤੇ ਕਲਾਕਾਰਾਂ ਦੀ ਚੋਣ ਕੀਤੀ ਗਈ ਹੈ। ਇਸ ਲਈ ਚੋਣ ਜਿਊਰੀ ਅਤੇ ਗ੍ਰੈਂਡ ਜਿਊਰੀ ਪੈਨਲ ਵੱਲੋਂ ਚੁਣੇ ਗਏ ਪ੍ਰਤੀਭਾਗੀਆਂ ਦੀ ਉਡੀਕੀ ਜਾ ਰਹੀ ਸੂਚੀ ਦਾ ਐਲਾਨ ਕੀਤਾ ਗਿਆ ਹੈ।

ਇਹ ਵੀ ਖ਼ਬਰ ਪੜ੍ਹੋ - ਜਦੋਂ ਕਰਨ ਔਜਲਾ ਨੇ ਬਲਕੌਰ ਸਿੰਘ ਨੂੰ ਕਿਹਾ ਸੀ- ਮੈਂ ਤੁਹਾਡਾ ਦੂਜਾ ਪੁੱਤਰ ਹਾਂ, ਹਮੇਸ਼ਾ ਤੁਹਾਡੇ ਨਾਲ ਖੜ੍ਹਾ ਰਹਾਂਗਾ

ਭਵਿੱਖ ਦੀਆਂ ਇਹ ਹੋਣਹਾਰ ਸਿਨੇਮੈਟਿਕ ਪ੍ਰਤਿਭਾਵਾਂ ਭਾਰਤ ਦੇ 19 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਭਾਵ ਆਂਧਰਾ ਪ੍ਰਦੇਸ਼, ਆਸਾਮ, ਬਿਹਾਰ, ਦਿੱਲੀ, ਗੋਆ, ਗੁਜਰਾਤ, ਹਰਿਆਣਾ, ਜੰਮੂ ਅਤੇ ਕਸ਼ਮੀਰ, ਝਾਰਖੰਡ, ਕੇਰਲ, ਮੱਧ ਪ੍ਰਦੇਸ਼, ਮਹਾਰਾਸ਼ਟਰ, ਮਣੀਪੁਰ, ਓਡਿਸ਼ਾ, ਪੰਜਾਬ, ਰਾਜਸਥਾਨ, ਤਾਮਿਲਨਾਡੂ, ਉੱਤਰ ਪ੍ਰਦੇਸ਼ ਅਤੇ ਪੱਛਮੀ ਬੰਗਾਲ ਨਾਲ ਸਬੰਧਿਤ ਹਨ।

ਇਹ ਵੀ ਖ਼ਬਰ ਪੜ੍ਹੋ -  ਕਾਸਮੈਟਿਕ ਸਰਜਰੀ ਦੌਰਾਨ 29 ਸਾਲਾ ਅਦਾਕਾਰਾ ਦੀ ਮੌਤ, ਇੱਕੋ ਸਮੇਂ 4 ਵਾਰ ਪਿਆ ਦਿਲ ਦਾ ਦੌਰਾ

ਕੇਂਦਰੀ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਇਸ ਐਡੀਸ਼ਨ ਦੇ ਬਾਰੇ ਆਪਣੇ ਸੰਬੋਧਨ ’ਚ ਸਾਰੇ ਜੇਤੂਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਸ ਸਾਲ ਅਸੀਂ ਇਕ ਵਾਰ ਫਿਰ 75 ਕ੍ਰੀਏਟਿਵ ਮਾਈਂਡਸ ਆਫ ਟੂਮਾਰੋ ਤਹਿਤ ਭਾਰਤ ਦੀਆਂ 10 ਸ਼੍ਰੇਣੀਆਂ ਲਈ 75 ਪ੍ਰਤਿਭਾਸ਼ਾਲੀ ਨੌਜਵਾਨਾਂ ਨੂੰ ਸ਼ਾਮਲ ਕਰ ਰਹੇ ਹਾਂ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

sunita

Content Editor

Related News