ਬਾਲੀਵੁੱਡ ਦੇ 5 ਅਜਿਹੇ ਸਟਾਰ ਜਿਨ੍ਹਾਂ ਨੇ ਬਦਲਿਆ ਸੈਕਸ, ਬਣੇ ਆਦਮੀ ਤੋਂ ਜਨਾਨੀ

Wednesday, Nov 18, 2020 - 05:56 PM (IST)

ਬਾਲੀਵੁੱਡ ਦੇ 5 ਅਜਿਹੇ ਸਟਾਰ ਜਿਨ੍ਹਾਂ ਨੇ ਬਦਲਿਆ ਸੈਕਸ, ਬਣੇ ਆਦਮੀ ਤੋਂ ਜਨਾਨੀ

ਮੁੰਬਈ: ਬਾਲੀਵੁੱਡ 'ਚ ਲੋਕ ਆਪਣੀ ਕਿਸਮਤ ਅਜ਼ਮਾਉਣ ਆਉਂਦੇ ਹਨ ਕਈ ਸਫ਼ਲ ਹੁੰਦੇ ਹਨ ਤੇ ਕਈ ਅਸਫ਼ਲ। ਇਸ ਇੰਡਸਟਰੀ 'ਚ ਬਹੁਤ ਸਾਰੀਆਂ ਅਜੀਬੋ ਗਰੀਬ ਗੱਲਾਂ ਵੀ ਵਾਪਰਦੀਆਂ ਹਨ। ਬਾਲੀਵੁੱਡ 'ਚ ਨਾਮ ਬਣਾਉਣ ਲਈ ਲੋਕ ਕਿਸੇ ਵੀ ਹੱਦ ਤੱਕ ਜਾਣ ਲਈ ਤਿਆਰ ਹੋ ਜਾਂਦੇ ਹਨ। ਫਿਰ ਭਾਵੇਂ ਉਹ ਆਪਣਾ ਲਿੰਗ ਬਦਲਣਾ ਹੀ ਕਿਉਂ ਨਾ ਹੋਵੇ। ਅੱਜ ਅਸੀਂ ਤੁਹਾਨੂੰ ਬਾਲੀਵੁੱਡ ਦੇ ਉਨ੍ਹਾਂ 5 ਸਿਤਾਰਿਆਂ ਬਾਰੇ ਦੱਸਣ ਜਾ ਰਹੇ ਹਾਂ ਜੋ ਕਦੇ ਆਦਮੀ ਹੁੰਦੇ ਸਨ ਪਰ ਬਾਅਦ 'ਚ ਉਹ ਜਨਾਨੀ ਬਣ ਗਏ।

PunjabKesari
ਬੌਬੀ ਡਾਰਲਿੰਗ: ਬੌਬੀ ਨੇ ਜਨਮ ਤੋਂ ਲੈ ਕੇ 23 ਸਾਲ ਤੱਕ ਅਭਿਨੈ ਦੀ ਦੁਨੀਆ 'ਚ ਇਕ ਆਦਮੀ ਵਜੋਂ ਕੰਮ ਕੀਤਾ ਪਰ ਫਿਰ ਅਚਾਨਕ ਉਸ ਨੇ ਇਕ ਔਰਤ ਵਰਗਾ ਵਿਵਹਾਰ ਕਰਨਾ ਸ਼ੁਰੂ ਕਰ ਦਿੱਤਾ ਜਿਸ ਤੋਂ ਬਾਅਦ 2010 'ਚ, ਬੌਬੀ ਡਾਰਲਿੰਗ ਦਾ ਬ੍ਰੈਸਟ ਟ੍ਰਾਂਸਪਲਾਂਟ ਹੋਇਆ ਤੇ ਉਸ ਨੇ ਇਕ ਜਨਾਨੀ ਦੇ ਰੂਪ 'ਚ ਆਪਣੇ ਆਪ ਨੂੰ ਪੇਸ਼ ਕੀਤਾ।

PunjabKesari
ਗੌਰਵ ਅਰੋੜਾ: ਟੀਵੀ ਰਿਐਲਿਟੀ ਸ਼ੋਅ ਸਪਿਟਸਵਿਲਾ 8 'ਚ ਅਭਿਨੇਤਾ ਦੇ ਰੂਪ 'ਚ ਨਜ਼ਰ ਆਏ ਗੌਰਵ ਅਰੋੜਾ ਕੁਝ ਸਾਲ ਪਹਿਲਾਂ ਇਕ ਸੁੰਦਰ ਲੜਕੀ 'ਚ ਬਦਲ ਗਏ ਸੀ। 

PunjabKesari
ਗ਼ਜ਼ਲ ਧਾਲੀਵਾਲ: ਗ਼ਜ਼ਲ ਧਾਲੀਵਾਲ ਨੇ ਕਈ ਸਾਲ ਪਹਿਲਾਂ ਇਕ ਅਦਾਕਾਰਾ ਤੇ ਲੇਖਕ ਵਜੋਂ ਇੰਡਸਟਰੀ 'ਚ ਕੰਮ ਕੀਤਾ ਸੀ। ਗ਼ਜ਼ਲ, ਜੋ ਇਕ ਆਦਮੀ ਵਜੋਂ ਪੈਦਾ ਹੋਇਆ ਸੀ, ਕੁਝ ਸਮੇਂ ਬਾਅਦ ਉਹ ਇਕ ਟ੍ਰਾਂਸਜੈਂਡਰ ਜਨਾਨੀ ਬਣ ਗਈ।

PunjabKesari
ਸ਼ੀਨਾਤਾ ਸੰਘ: ਸ਼ੀਨਾਤਾ ਸੰਘ ਦੱਖਣੀ ਏਸ਼ੀਆ ਦੀ ਇਕ ਮਸ਼ਹੂਰ ਟ੍ਰਾਂਸਜੈਂਡਰ ਮਾਡਲ ਤੇ ਅਦਾਕਾਰਾ ਹੈ ਜੋ ਮਸ਼ਹੂਰ ਬਾਲੀਵੁੱਡ ਰਸਾਲੇ ਦੇ ਕਵਰ ਪੇਜ 'ਤੇ ਆਪਣੀਆਂ ਤਸਵੀਰਾਂ ਕਰਕੇ ਮਸ਼ਹੂਰ ਹੋਈ। ਉਹ ਇਸ ਸੰਸਾਰ 'ਚ ਇਕ ਆਦਮੀ ਦੇ ਤੌਰ 'ਤੇ ਪੈਦਾ ਹੋਇਆ ਸੀ।

PunjabKesari
ਨਿੱਕੀ ਚਾਵਲਾ: ਨਿੱਕੀ ਚਾਵਲਾ ਦਾ ਜਨਮ ਭਾਰਤ 'ਚ ਇਕ ਵਿਅਕਤੀ ਵਜੋਂ ਹੋਇਆ ਸੀ ਪਰ ਉਸ ਨੇ ਸਾਲ 2009 'ਚ ਆਪਣਾ ਲਿੰਗ ਬਦਲ ਲਿਆ।

PunjabKesari


author

Aarti dhillon

Content Editor

Related News