ਅਦਾਕਾਰਾ ਪੂਨਮ ਪਾਂਡੇ ਖ਼ਿਲਾਫ਼ 3 ਸ਼ਿਕਾਇਤਾਂ ਦਰਜ, ਵਧ ਸਕਦੀਆਂ ਨੇ ਹੋਰ ਮੁਸ਼ਕਿਲਾਂ
Tuesday, Feb 06, 2024 - 01:19 PM (IST)
ਨਵੀਂ ਦਿੱਲੀ (ਬਿਊਰੋ) - ਮੌਤ ਦੀ ਝੂਠੀ ਖ਼ਬਰ ਫੈਲਾਉਣ ਦੇ ਦੋਸ਼ ਹੇਠ ਬਾਲੀਵੁੱਡ ਅਦਾਕਾਰਾ ਪੂਨਮ ਪਾਂਡੇ ਖ਼ਿਲਾਫ਼ 3 ਸ਼ਿਕਾਇਤਾਂ ਦਰਜ ਕੀਤੀਆਂ ਗਈਆਂ ਹਨ। ਪੂਨਮ ਪਾਂਡੇ ਖ਼ਿਲਾਫ਼ ਪਹਿਲੀ ਸ਼ਿਕਾਇਤ ਐਡਵੋਕੇਟ ਅਲੀ ਕਾਸ਼ਿਫ ਖ਼ਾਨ ਦੇਸ਼ਮੁਖ ਨੇ ਕੀਤੀ। ਇਸ ਤੋਂ ਬਾਅਦ ਆਲ ਇੰਡੀਅਨ ਸਿਨੇ ਵਰਕਰਜ਼ ਐਸੋਸੀਏਸ਼ਨ ਨੇ ਵੀ ਅਦਾਕਾਰਾ ਖ਼ਿਲਾਫ਼ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਹੁਣ ਸੋਸ਼ਲ ਮੀਡੀਆ ਇਨਫਲੂਐਂਸਰ ਫੈਜ਼ਾਨ ਅੰਸਾਰੀ ਵੱਲੋਂ ਪੂਨਮ ਪਾਂਡੇ ਖ਼ਿਲਾਫ਼ ਤੀਜੀ ਲਿਖਤੀ ਸ਼ਿਕਾਇਤ ਦਿੱਤੀ ਗਈ ਹੈ।
ਫੈਜ਼ਾਨ ਨੇ ਮੰਗ ਕੀਤੀ ਹੈ ਕਿ ਪੂਨਮ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਜਾਵੇ, ਕਿਉਂਕਿ ਪੂਨਮ ਨੇ ਪਬਲੀਸਿਟੀ ਹਾਸਲ ਕਰਨ ਲਈ ਆਪਣੀ ਹੀ ਮੌਤ ਦੀ ਝੂਠੀ ਅਫਵਾਹ ਫੈਲਾਈ ਅਤੇ ਲੋਕਾਂ ਨੂੰ ਗੁੰਮਰਾਹ ਕੀਤਾ।
ਕਾਨੂੰਨੀ ਤਰੀਕੇ ਨਾਲ ਕੀਤੀ ਜਾਵੇਗੀ ਕਾਰਵਾਈ
ਉਥੇ ਹੀ ਮੁੰਬਈ ਪੁਲਸ ਦਾ ਕਹਿਣਾ ਹੈ ਕਿ ਇਸ ਮਾਮਲੇ ’ਚ ਕਾਨੂੰਨੀ ਤਰੀਕੇ ਨਾਲ ਕਾਰਵਾਈ ਕੀਤੀ ਜਾਵੇਗੀ। ਆਲ ਇੰਡੀਅਨ ਸਿਨੇ ਵਰਕਰਜ਼ ਐਸੋਸੀਏਸ਼ਨ ਨੇ ਵੀ ਮੁੰਬਈ ਪੁਲਸ ਨੂੰ ਚਿੱਠੀ ਲਿਖ ਕੇ ਪੂਨਮ ਪਾਂਡੇ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਚਿੱਠੀ ’ਚ ਲਿਖਿਆ ਹੈ- ਸਰਵਾਈਕਲ ਕੈਂਸਰ ਕਾਰਨ ਮਾਡਲ ਅਤੇ ਅਦਾਕਾਰਾ ਪੂਨਮ ਪਾਂਡੇ ਦੀ ਮੌਤ ਦੀ ਫਰਜ਼ੀ ਖ਼ਬਰ ਨੇ ਭਾਰਤੀ ਫ਼ਿਲਮ ਇੰਡਸਟਰੀ ’ਚ ਸਭ ਨੂੰ ਸਦਮੇ ’ਚ ਪਾ ਦਿੱਤਾ।
ਇਹ ਖ਼ਬਰ ਵੀ ਪੜ੍ਹੋ : ਪੰਜਾਬ ਦੀਆਂ ਜੜ੍ਹਾਂ ਨਾਲ ਜੁੜੀ ਐਕਸ਼ਨ ਫ਼ਿਲਮ ਹੈ ‘ਖਿਡਾਰੀ’ : ਗੁਰਨਾਮ ਭੁੱਲਰ
ਮੁਸ਼ਕਿਲ ’ਚ ਫਸੀ ਸੀ ਟੀਮ
ਜਦੋਂ ਲੋਕਾਂ ਨੂੰ ਪਤਾ ਲੱਗਾ ਕਿ ਮਨੀਸ਼ਾ ਦੀ ਮੌਤ ਦੀ ਖ਼ਬਰ ਝੂਠੀ ਹੈ ਤਾਂ ਉਸ ਸਮੇਂ ਵੀ ਕਾਫ਼ੀ ਹੰਗਾਮਾ ਹੋਇਆ। ਲੋਕਾਂ ਨੇ ਇਸ ਪਬਲੀਸਿਟੀ ਸਟੰਟ ਨੂੰ ਘਟੀਆ ਦੱਸਿਆ। ਕਈ ਰਿਪੋਰਟਾਂ ’ਚ ਇਹ ਵੀ ਦਾਅਵਾ ਕੀਤਾ ਗਿਆ ਕਿ ਇਸ ਨਾਟਕ ਤੋਂ ਬਾਅਦ ਫ਼ਿਲਮ ਨਿਰਮਾਤਾ ਦੇ ਖ਼ਿਲਾਫ਼ ਐੱਫ. ਆਈ. ਆਰ. ਵੀ ਦਰਜ ਕੀਤੀ ਗਈ ਸੀ।
ਮੌਤ ਦਾ ਨਾਟਕ ਕਰਨ ’ਤੇ ਟਰੋਲ ਹੋ ਰਹੀ ਪੂਨਮ ਪਾਂਡੇ
ਜੇਕਰ ਦੇਖਿਆ ਜਾਵੇ ਤਾਂ ਹੁਣ ਸਾਲਾਂ ਬਾਅਦ ਪੂਨਮ ਪਾਂਡੇ ਨੇ ਵੀ ਸਰਵਾਈਕਲ ਕੈਂਸਰ ਬਾਰੇ ਜਾਗਰੂਕਤਾ ਫੈਲਾਉਣ ਲਈ ਮੌਤ ਵਰਗੇ ਸੰਵੇਦਨਸ਼ੀਲ ਵਿਸ਼ੇ ਦਾ ਸਹਾਰਾ ਲਿਆ ਹੈ। 1 ਫਰਵਰੀ ਨੂੰ ਪੂਨਮ ਪਾਂਡੇ ਦੀ ਟੀਮ ਨੇ ਇਕ ਪੋਸਟ ਸ਼ੇਅਰ ਕੀਤੀ ਤੇ ਦੱਸਿਆ ਕਿ 32 ਸਾਲਾ ਅਦਾਕਾਰਾ ਦੀ ਸਰਵਾਈਕਲ ਕੈਂਸਰ ਕਾਰਨ ਮੌਤ ਹੋ ਗਈ ਹੈ। ਅਦਾਕਾਰਾ ਦੀ ਮੌਤ ਦੀ ਖ਼ਬਰ ਨੇ ਲੱਖਾਂ ਦਿਲ ਤੋੜ ਦਿੱਤੇ। ਹਰ ਕੋਈ ਸਦਮੇ ’ਚ ਸੀ। ਫਿਰ 2 ਫਰਵਰੀ ਨੂੰ ਪੂਨਮ ਨੇ ਵੀਡੀਓ ਸ਼ੇਅਰ ਕਰਨ ਤੋਂ ਬਾਅਦ ਕਿਹਾ ਕਿ ਉਹ ਜ਼ਿੰਦਾ ਹੈ। ਉਹ ਸਿਰਫ਼ ਸਰਵਾਈਕਲ ਕੈਂਸਰ ਬਾਰੇ ਜਾਗਰੂਕਤਾ ਫੈਲਾਉਣਾ ਚਾਹੁੰਦੀ ਸੀ। ਹੁਣ ਤੱਕ ਪੂਨਮ ਨੂੰ ਮੌਤ ਦਾ ਡਰਾਮਾ ਰਚਣ ਕਾਰਨ ਲੋਕਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਸ ਵਿਰੁੱਧ ਕਈ ਐੱਫ. ਆਈ. ਆਰਜ਼ ਵੀ ਦਰਜ ਹੋ ਚੁੱਕੀਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।