ਸਾਊਥ ਦੀਆਂ 10 ਫ਼ਿਲਮਾਂ ’ਤੇ ਲੱਗਾ 2750 ਕਰੋੜ ਦਾ ਦਾਅ, 2024 ’ਚ ਬਾਲੀਵੁੱਡ ’ਤੇ ਪੈਣਗੀਆਂ ਭਾਰੀ

Tuesday, Jan 09, 2024 - 03:32 PM (IST)

ਸਾਊਥ ਦੀਆਂ 10 ਫ਼ਿਲਮਾਂ ’ਤੇ ਲੱਗਾ 2750 ਕਰੋੜ ਦਾ ਦਾਅ, 2024 ’ਚ ਬਾਲੀਵੁੱਡ ’ਤੇ ਪੈਣਗੀਆਂ ਭਾਰੀ

ਮੁੰਬਈ (ਬਿਊਰੋ)– ਕੋਰੋਨਾ ਕਾਲ ਤੋਂ ਬਾਅਦ ਦੱਖਣ ਭਾਰਤੀ ਫ਼ਿਲਮਾਂ ਦਾ ਕਾਫੀ ਕ੍ਰੇਜ਼ ਹੈ। ਪਿਛਲੇ ਦੋ ਸਾਲਾਂ ’ਚ ਦੱਖਣ ਦੇ ਕਈ ਵੱਡੇ ਸਿਤਾਰਿਆਂ ਦੀਆਂ ਫ਼ਿਲਮਾਂ ਨੇ ਬਾਕਸ ਆਫਿਸ ’ਤੇ ਰਿਕਾਰਡ ਤੋੜ ਦਿੱਤੇ ਹਨ। ਇਸ ਸਾਲ ਵੀ ਬਾਕਸ ਆਫਿਸ ’ਤੇ ਦੱਖਣ ਦਾ ਹੀ ਪਾਸਾ ਭਾਰੀ ਹੈ।

ਇਕ ਪਾਸੇ ਬਾਲੀਵੁੱਡ ਦੇ ਤਿੰਨਾਂ ਖ਼ਾਨਜ਼ ਦੀ ਕੋਈ ਵੀ ਫ਼ਿਲਮ 2024 ’ਚ ਰਿਲੀਜ਼ ਨਹੀਂ ਹੋਵੇਗੀ। ਇਸ ਦੇ ਨਾਲ ਹੀ ਇਸ ਸਾਲ ਸਾਊਥ ਦੇ ਲਗਭਗ ਹਰ ਵੱਡੇ ਸਿਤਾਰਿਆਂ ਦੀਆਂ ਫ਼ਿਲਮਾਂ ਰਿਲੀਜ਼ ਹੋਣਗੀਆਂ। ਇਨ੍ਹਾਂ ’ਚ ਪ੍ਰਭਾਸ, ਅੱਲੂ ਅਰਜੁਨ, ਅਜੀਤ, ਕਮਲ ਹਾਸਨ, ਰਜਨੀਕਾਂਤ, ਰਾਮ ਚਰਨ ਤੇਜਾ, ਚਿਆਨ ਵਿਕਰਮ, ਮੋਹਨ ਲਾਲ, ਜੂਨੀਅਰ ਐੱਨ. ਟੀ. ਆਰ., ਥਾਲਾਪਤੀ ਵਿਜੇ ਤੇ ਮਹੇਸ਼ ਬਾਬੂ ਵਰਗੇ 11 ਸੁਪਰਸਟਾਰਜ਼ ਦੇ ਨਾਮ ਸ਼ਾਮਲ ਹਨ।

ਇਹ ਖ਼ਬਰ ਵੀ ਪੜ੍ਹੋ : ਅਦਾਕਾਰ ਯਸ਼ ਦੇ ਜਨਮਦਿਨ ਨੂੰ ਯਾਦਗਰ ਬਣਾਉਣ ਦੇ ਚੱਕਰ 'ਚ 3 ਲੋਕਾਂ ਦੀ ਮੌਤ, ਪੜ੍ਹੋ ਪੂਰੀ ਖ਼ਬਰ

2024 ’ਚ ਅੱਲੂ ਅਰਜੁਨ ਦੀ ‘ਪੁਸ਼ਪਾ 2’, ਕਮਲ ਹਾਸਨ ਦੀ ‘ਇੰਡੀਅਨ 2’ ਤੇ ‘ਕਾਂਤਾਰਾ 2’ ਵਰਗੀਆਂ ਫ਼ਿਲਮਾਂ ’ਤੇ ਧਿਆਨ ਦਿੱਤਾ ਜਾਵੇਗਾ। 2024 ’ਚ ਇਕੱਲੇ ਬਾਕਸ ਆਫਿਸ ’ਤੇ ਦੱਖਣੀ ਭਾਰਤ ਦੀਆਂ ਚੋਟੀ ਦੀਆਂ 10 ਫ਼ਿਲਮਾਂ ’ਤੇ ਲਗਭਗ 2750 ਕਰੋੜ ਰੁਪਏ ਦੀ ਬਾਜ਼ੀ ਲਗਾਈ ਗਈ ਹੈ, ਜੋ ਹੇਠ ਲਿਖੇ ਅਨੁਸਾਰ ਹਨ–

1. ਕਲਕੀ 2898 ਏ. ਡੀ. – ਪ੍ਰਭਾਸ
ਬਜਟ – 600 ਕਰੋੜ

2. ਪੁਸ਼ਪਾ : ਦਿ ਰੂਲ – ਅੱਲੂ ਅਰਜੁਨ
ਬਜਟ – 350 ਕਰੋੜ

3. ਕੰਗੁਵਾ – ਸੂਰਿਆ
ਬਜਟ – 350 ਕਰੋੜ

4. ਦੇਵਰਾ – ਜੂਨੀਅਰ ਐੱਨ. ਟੀ. ਆਰ.
ਬਜਟ – 300 ਕਰੋੜ

5. ਗੇਮ ਚੇਂਜਰ – ਰਾਮ ਚਰਨ
ਬਜਟ – 300 ਕਰੋੜ

6. ਇੰਡੀਅਨ 2 – ਕਮਲ ਹਾਸਨ
ਬਜਟ – 250 ਕਰੋੜ

7. ਵੇਟਾਇਯਾਨ – ਰਜਨੀਕਾਂਤ
ਬਜਟ – 200 ਕਰੋੜ

8. ਕਾਂਤਾਰਾ ਚੈਪਟਰ 1 – ਰਿਸ਼ਭ ਸ਼ੈੱਟੀ
ਬਜਟ – 150 ਕਰੋੜ

9. ਥਾਂਗਲਨ – ਚਿਆਨ ਵਿਕਰਮ
ਬਜਟ – 150 ਕਰੋੜ

10. ਕੈਪਟਨ ਮਿਲਰ – ਧਾਨੁਸ਼
ਬਜਟ – 100 ਕਰੋੜ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਨ੍ਹਾਂ ’ਚੋਂ ਤੁਸੀਂ ਕਿਹੜੀ ਫ਼ਿਲਮ ਲਈ ਸਭ ਤੋਂ ਵੱਧ ਉਤਸ਼ਾਹਿਤ ਹੋ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News