27 ਸਾਲਾ ਪ੍ਰਸਿੱਧ ਗਾਇਕਾ ਦੀ ਮੌਤ 'ਚ ਨਵਾਂ ਮੋੜ, ਮਾਂ ਤੇ ਭੈਣ ਦਾ ਸਨਸਨੀਖੇਜ਼ ਖੁਲਾਸਾ
Tuesday, Sep 24, 2024 - 11:34 AM (IST)
ਐਂਟਰਟੇਨਮੈਂਟ ਡੈਸਕ : ਓਡੀਸ਼ਾ ਤੋਂ ਬਹੁਤ ਹੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਮਸ਼ਹੂਰ ਗਾਇਕਾ ਰੁਕਸਾਨਾ ਬਾਨੋ ਦਾ ਦਿਹਾਂਤ ਹੋ ਗਿਆ ਹੈ। ਰੁਕਸਾਨਾ ਬਾਨੋ ਦੀ ਬੀਤੇ ਕੁਝ ਦਿਨ ਪਹਿਲਾਂ ਹੀ ਅਚਾਨਕ ਮੌਤ ਹੋ ਗਈ ਸੀ। ਇਸ ਖ਼ਬਰ ਨਾਲ ਮਿਊਜ਼ਿਕ ਇੰਡਸਟਰੀ 'ਚ ਸੋਗ ਦੀ ਲਹਿਰ ਛਾਈ ਹੈ। ਦੱਸਿਆ ਜਾ ਰਿਹਾ ਹੈ ਕਿ ਰੁਕਸਾਨਾ ਬਾਨੋ ਦਾ ਭੁਵਨੇਸ਼ਵਰ ਦੇ ਏਮਜ਼ ਹਸਪਤਾਲ 'ਚ ਇਲਾਜ ਚੱਲ ਰਿਹਾ ਸੀ ਅਤੇ ਇਲਾਜ ਦੌਰਾਨ ਗਾਇਕਾ ਦੀ ਮੌਤ ਹੋ ਗਈ। ਡਾਕਟਰਾਂ ਮੁਤਾਬਕ, ਰੁਕਸਾਨਾ Scrub Typhus ਨਾਂ ਦੀ ਬੀਮਾਰੀ ਤੋਂ ਪੀੜਤ ਸੀ ਪਰ ਉਸ ਦੀ ਮੌਤ ਦਾ ਅਸਲ ਕਾਰਨ ਅਜੇ ਤੱਕ ਸਾਹਮਣੇ ਨਹੀਂ ਆਇਆ ਹੈ।
ਦੱਸ ਦੇਈਏ ਕਿ ਰੁਕਸਾਨਾ ਬਾਨੋ ਸਿਰਫ 27 ਸਾਲ ਦੀ ਸੀ। ਇੰਨੀ ਛੋਟੀ ਉਮਰ 'ਚ ਗਾਇਕਾ ਦੇ ਦਿਹਾਂਤ ਨਾਲ ਨਾ ਸਿਰਫ਼ ਇੰਡਸਟਰੀ ਨੂੰ ਵੱਡਾ ਘਾਟਾ ਪਿਆ ਹੈ, ਸਗੋਂ ਪਰਿਵਾਰ ਵੀ ਬੇਹਾਲ ਹੈ। ਹਾਲਾਂਕਿ, ਰੁਕਸਾਨਾ ਦੀ ਮਾਂ ਅਤੇ ਭੈਣ ਦਾ ਦਾਅਵਾ ਹੈ ਕਿ ਉਸ ਨੂੰ ਕਿਸੇ ਹੋਰ ਗਾਇਕ ਨੇ ਜ਼ਹਿਰ ਦਿੱਤਾ ਹੈ।
ਇਹ ਖ਼ਬਰ ਵੀ ਪੜ੍ਹੋ - ਪ੍ਰਸਿੱਧ ਅਦਾਕਾਰ ਦੀ ਵਿਗੜੀ ਸਿਹਤ, ਹਸਪਤਾਲ 'ਚ ਭਰਤੀ, ਹਾਲਤ ਨਾਜ਼ੁਕ
ਮਾਂ ਤੇ ਭੈਣ ਦਾ ਸਨਸਨੀਖੇਜ਼ ਖੁਲਾਸਾ
ਰੁਕਸਾਨਾ ਦੀ ਅਚਾਨਕ ਹੋਈ ਮੌਤ ਉਸ ਦੇ ਪਰਿਵਾਰ ਲਈ ਬਿਲਕੁਲ ਅਸਹਿ ਹੈ ਪਰ ਹੁਣ ਇਸ ਮਾਮਲੇ 'ਚ ਨਵਾਂ ਮੋੜ ਇਹ ਹੈ ਕਿ ਗਾਇਕਾ ਦੀ ਮਾਂ ਅਤੇ ਭੈਣ ਨੇ ਰੁਕਸਾਨਾ ਦੀ ਮੌਤ ਦਾ ਇੱਕ ਹੋਰ ਗਾਇਕ 'ਤੇ ਦੋਸ਼ ਲਾਇਆ ਹੈ। ਰੁਕਸਾਨਾ ਦੀ ਮਾਂ ਅਤੇ ਭੈਣ ਨੇ ਇਸ ਮਾਮਲੇ 'ਚ ਸਨਸਨੀਖੇਜ਼ ਇਲਜ਼ਾਮ ਲਗਾਉਂਦੇ ਹੋਏ ਦਾਅਵਾ ਕੀਤਾ ਹੈ ਕਿ ਇੱਕ ਹੋਰ ਗਾਇਕ ਨੇ ਉਸ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ ਹੈ ਪਰ ਉਨ੍ਹਾਂ ਨੇ ਕਿਸੇ ਦਾ ਨਾਂ ਨਹੀਂ ਲਿਆ।
ਰੁਕਸਾਨਾ ਬਾਨੋ ਨੂੰ ਮਿਲ ਰਹੀਆਂ ਸਨ ਧਮਕੀਆਂ
ਗਾਇਕਾ ਦੇ ਪਰਿਵਾਰ ਦੀ ਮੰਨੀਏ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਰੁਕਸਾਨਾ ਬਾਨੋ ਨੂੰ ਕਾਫ਼ੀ ਸਮੇਂ ਤੋਂ ਧਮਕੀਆਂ ਮਿਲ ਰਹੀਆਂ ਸਨ। ਪਰਿਵਾਰ ਨੇ ਇਹ ਵੀ ਦਾਅਵਾ ਕੀਤਾ ਕਿ ਜਦੋਂ ਰੁਕਸਾਨਾ 15 ਦਿਨ ਪਹਿਲਾਂ ਸ਼ੂਟਿੰਗ 'ਤੇ ਸੀ ਤਾਂ ਉਸ ਨੇ ਉੱਥੇ ਜੂਸ ਪੀਤਾ ਸੀ। ਇਸ ਤੋਂ ਬਾਅਦ ਹੌਲੀ-ਹੌਲੀ ਉਸ ਦੀ ਹਾਲਤ ਵਿਗੜ ਗਈ। ਜੇਕਰ ਰੁਕਸਾਨਾ ਦੀ ਭੈਣ ਦੀ ਮੰਨੀਏ ਤਾਂ ਉਸ ਦਾ ਕਹਿਣਾ ਹੈ ਕਿ ਰੁਕਸਾਨਾ ਨੂੰ ਪਹਿਲਾਂ 27 ਅਗਸਤ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ ਪਰ ਉਸ ਨੂੰ ਉਥੋਂ ਰੈਫਰ ਕਰ ਦਿੱਤਾ ਗਿਆ ਸੀ।
ਇਹ ਖ਼ਬਰ ਵੀ ਪੜ੍ਹੋ - ਮਾਂ ਚਰਨ ਕੌਰ ਦੀ ਨਿੱਕੇ ਸਿੱਧੂ ਨਾਲ ਪਿਆਰੀ ਤਸਵੀਰ ਵਾਇਰਲ
ਪੁਲਸ ਨੇ ਜਾਂਚ ਕੀਤੀ ਸ਼ੁਰੂ
ਰੁਕਸਾਨਾ ਦੀ ਮਾਂ ਨੇ ਵੀ ਸੋਸ਼ਲ ਮੀਡੀਆ 'ਤੇ ਇਕ ਸੰਦੇਸ਼ ਸਾਂਝਾ ਕੀਤਾ ਹੈ। ਇਸ ਸੁਨੇਹੇ 'ਚ ਉਸ ਨੇ ਕਿਹਾ ਹੈ ਕਿ ਉਸ ਦੀ ਧੀ ਦੀ ਮੌਤ ਪਿੱਛੇ ਕੋਈ ਸਾਜ਼ਿਸ਼ ਹੈ। ਰੁਕਸਾਨਾ ਦੀ ਮਾਂ ਦਾ ਇਹ ਵੀਡੀਓ ਇੰਟਰਨੈੱਟ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਮਾਂ ਦਾ ਦਾਅਵਾ ਹੈ ਕਿ ਰੁਕਸਾਨਾ ਨੂੰ ਜਾਣਬੁੱਝ ਕੇ ਮਾਰਿਆ ਗਿਆ ਹੈ ਅਤੇ ਪੁਲਸ ਨੂੰ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰਨੀ ਚਾਹੀਦੀ ਹੈ। ਹੁਣ ਪੁਲਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।