ਸ਼ਾਹਰੁਖ ਅਤੇ ਮਾਧੁਰੀ ਦੀ ਫ਼ਿਲਮ ‘ਦਿਲ ਤੋ ਪਾਗਲ ਹੈ’ ਦੇ 25ਸਾਲ ਮੁਕੰਮਲ, ਵੀਡੀਓ ਸਾਂਝੀ ਕਰਕੇ ਯਾਦਾਂ ਨੂੰ ਕੀਤੀ ਤਾਜ਼ਾ

Monday, Oct 31, 2022 - 11:00 AM (IST)

ਸ਼ਾਹਰੁਖ ਅਤੇ ਮਾਧੁਰੀ ਦੀ ਫ਼ਿਲਮ ‘ਦਿਲ ਤੋ ਪਾਗਲ ਹੈ’ ਦੇ 25ਸਾਲ ਮੁਕੰਮਲ, ਵੀਡੀਓ ਸਾਂਝੀ ਕਰਕੇ ਯਾਦਾਂ ਨੂੰ ਕੀਤੀ ਤਾਜ਼ਾ

ਬਾਲੀਵੁੱਡ ਡੈਸਕ- ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸ਼ਾਹਰੁਖ ਖ਼ਾਨ ਅਤੇ  ਅਦਾਕਾਰਾ ਮਾਧੁਰੀ ਦੀਕਸ਼ਿਤ ਦੀ ਫ਼ਿਲਮ ‘ਦਿਲ ਤੋ ਪਾਗਲ ਹੈ’ 30 ਅਕਤੂਬਰ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਈ ਸੀ। ਇਸ ਫ਼ਿਲਮ ਨੂੰ ਪੂਰੇ 25 ਸਾਲ ਹੋ ਗਏ ਹਨ। ਇਸ ਖ਼ਾਸ ਮੌਕੇ ’ਤੇ ਫ਼ਿਲਮ ਦੇ ਮੌਜੂਦ ਸੁਪਰਸਟਾਰ ਆਪਣਾ ਖ਼ਾਸ ਦਿਨ ਮਨਾ ਰਹੇ ਹਨ। ਫ਼ਿਲਮ ਦੀਆਂ ਅਦਾਕਾਰਾਂ ਮਾਧੁਰੀ ਦੀਕਸ਼ਿਤ ਅਤੇ ਕਰਿਸ਼ਮਾ ਕਪੂਰ ਇਨ੍ਹਾਂ ਖੂਬਸੂਰਤ ਯਾਦਾਂ ਨੂੰ ਤਾਜ਼ਾ ਕਰ ਰਹੀਆਂ ਹਨ।

ਇਹ ਵੀ ਪੜ੍ਹੋ : 'ਇਸਤਰੀ 2' ਨਾਲ ਵਾਪਸੀ ਕਰ ਰਹੀ ਹੈ ਸ਼ਰਧਾ ਕਪੂਰ, ਕਿਹਾ- ਮੈਂ ਆ ਰਹੀ ਹਾਂ

‘ਦਿਲ ਤੋ ਪਾਗਲ ਹੈ’ ਦੇ 25 ਸਾਲਾਂ ਦੇ ਇਸ ਖੂਬਸੂਰਤ ਸਫ਼ਰ ਨੂੰ ਯਾਦ ਕਰਦੇ ਹੋਏ ਯਸ਼ਰਾਜ ਫ਼ਿਲਮਜ਼ ਨੇ ਇਕ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ ’ਚ ਫ਼ਿਲਮ ਦੇ ਕਈ ਖੂਬਸੂਰਤ ਦ੍ਰਿਸ਼ ਹਨ। ਇਸ ਤੋਂ ਇਲਾਵਾ ਫ਼ਿਲਮ ਦੇ ਕੋਰੀਓਗ੍ਰਾਫਰ ਸ਼ਿਆਮਕ ਡਾਵਰ ਨੇ ਵੀ ਫ਼ਿਲਮ ਨਾਲ ਜੁੜੇ ਆਪਣੇ ਅਨੁਭਵ ਪ੍ਰਸ਼ੰਸਕਾਂ ਨਾਲ ਸਾਂਝੇ ਕੀਤੇ ਹਨ।

ਮਾਧੁਰੀ ਨੇ ਵੀਡੀਓ ਸਾਂਝੀ ਕੀਤੀ ਹੈ ਜਿਸ ’ਚ ਉਹ ਫ਼ਿਲਮ ਦੇ ਟਾਈਟਲ ਗੀਤ ’ਤੇ ਡਾਂਸ ਕਰਦੀ ਨਜ਼ਰ ਆ ਰਹੀ ਹੈ। ਰੈੱਡ ਕਲਰ ਆਊਟਫਿਟ ’ਚ ਮਾਧੁਰੀ ਦਾ ਇਹ ਅੰਦਾਜ਼ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਵੀਡੀਓ ’ਚ ਮਾਧੁਰੀ ਦੇ ਡਾਂਸ ਨੂੰ ਵੀ ਲੋਕ ਕਾਫ਼ੀ ਪਸੰਦ ਕਰ ਰਹੇ ਹਨ। 

ਇਹ ਵੀ ਪੜ੍ਹੋ : ਸ਼ਿਵਾਂਗੀ ਜੋਸ਼ੀ ਨੇ ਰਵਾਇਤੀ ਲੁੱਕ ’ਚ ਵਧਾਇਆ ਇੰਟਰਨੈੱਟ ਦਾ ਤਾਪਮਾਨ, ਹੈਵੀ ਝੁਮਕੇ ਖੂਬਸੂਰਤੀ ਨੂੰ ਲਗਾ ਰਹੇ ਚਾਰ-ਚੰਨ

ਇਸ ਦੇ ਨਾਲ ਅਦਾਕਾਰਾ ਕਰਿਸ਼ਮਾ ਕਪੂਰ ਨੇ ਵੀ ਇਸ ਖੂਬਸੂਰਤ ਪਲ ਨੂੰ ਯਾਦ ਕਰਦਿਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਅਤੇ ਵੀਡੀਓਜ਼ ’ਤੇ ਪ੍ਰਸ਼ੰਸਕਾਂ ਅਤੇ ਸਿਤਾਰਿਆਂ ਦੀਆਂ ਪ੍ਰਤੀਕਿਰਿਆਵਾਂ ਲਗਾਤਾਰ ਆ ਰਹੀਆਂ ਹਨ।

ਦੱਸ ਦੇਈਏ ਦਿਲ ਤੋਂ ਪਾਗਲ ਹੈ ਸਾਲ 1997 ’ਚ ਰਿਲੀਜ਼ ਹੋਈ ਇਸ ਫ਼ਿਲਮ ਨੇ 30 ਅਕਤੂਬਰ ਨੂੰ 25 ਸਾਲ ਪੁਰਾਣੇ ਪਲਾਂ ਨੂੰ ਫਿਰ ਤੋਂ ਤਾਜ਼ਾ ਕਰ ਦਿੱਤਾ ਹੈ। ਫ਼ਿਲਮ ਨੇ ਬਾਕਸ ਆਫ਼ਿਸ 'ਤੇ ਬਲਾਕਬਸਟਰ ਸਾਬਤ ਹੋਈ। ਇੰਨਾ ਹੀ ਨਹੀਂ ਫ਼ਿਲਮ ਨੂੰ ਤਿੰਨ ਨੈਸ਼ਨਲ ਐਵਾਰਡ ਵੀ ਮਿਲੇ ਹਨ। ਇਸ ’ਚ ਕਰਿਸ਼ਮਾ ਕਪੂਰ ਨੂੰ ਸਰਵੋਤਮ ਸਹਾਇਕ ਅਦਾਕਾਰਾ ਅਤੇ ਸ਼ਿਆਮਕ ਡਾਵਰ ਨੂੰ ਸਰਵੋਤਮ ਕੋਰੀਓਗ੍ਰਾਫ਼ੀ ਲਈ ਸਨਮਾਨਿਤ ਕੀਤਾ ਗਿਆ। ਫ਼ਿਲਮ 'ਚ ਅਕਸ਼ੈ ਕੁਮਾਰ ਵੀ ਅਹਿਮ ਭੂਮਿਕਾ ਰਹੀ ਸੀ।


 


author

Shivani Bassan

Content Editor

Related News