7 ਸਾਲ ''ਚ ਸਾਊਥ ਦੀਆਂ 10 ਫ਼ਿਲਮਾਂ 300 ਕਰੋੜੀ, ਇਨ੍ਹਾਂ 37 ਬਾਲੀਵੁੱਡ ਫ਼ਿਲਮਾਂ ਨੇ ਵੀ ਬਣਾਇਆ ਰਿਕਾਰਡ

Sunday, Oct 09, 2022 - 03:18 PM (IST)

7 ਸਾਲ ''ਚ ਸਾਊਥ ਦੀਆਂ 10 ਫ਼ਿਲਮਾਂ 300 ਕਰੋੜੀ, ਇਨ੍ਹਾਂ 37 ਬਾਲੀਵੁੱਡ ਫ਼ਿਲਮਾਂ ਨੇ ਵੀ ਬਣਾਇਆ ਰਿਕਾਰਡ

ਮੁੰਬਈ (ਬਿਊਰੋ) - ਭਾਰਤ ਦੇ ਸਿਨੇਮਾ ਇਤਿਹਾਸ 'ਚ ਪਹਿਲੀ ਵਾਰ ਇਕ ਹੀ ਸਾਲ 'ਚ ਸਾਊਥ ਦੀਆਂ 4-4 ਫ਼ਿਲਮਾਂ (ਆਰ. ਆਰ. ਆਰ, ਕੇ. ਜੀ. ਐੱਫ਼-2, ਵਿਕਰਮ ਅਤੇ ਪੀ. ਐੱਸ 1) 300 ਕਰੋੜ ਕਲਬ 'ਚ ਸ਼ਾਮਲ ਹੋ ਗਈਆਂ ਹਨ। ਹੁਣ ਕੁੱਲ 47 ਭਾਰਤੀ ਫ਼ਿਲਮਾਂ ਨੇ ਇਹ ਸਥਾਨ ਹਾਸਲ ਕਰ ਲਿਆ ਹੈ। ਇਨ੍ਹਾਂ 'ਚ 10 ਸਾਊਥ ਦੀਆਂ ਅਤੇ  37 ਬਾਲੀਵੁੱਡ ਫ਼ਿਲਮਾਂ ਹਨ ਪਰ 2022 'ਚ ਬਾਲੀਵੁੱਡ ਦੀਆਂ ਸਿਰਫ਼ 2 (ਕਸ਼ਮੀਰ ਫਾਈਲਸ, ਬ੍ਰਹਮਾਸਤਰ) ਹੀ ਫ਼ਿਲਮਾਂ 300 ਕਰੋੜੀ ਬਣ ਸਕੀਆਂ ਹਨ।
ਕਲੈਕਸ਼ਨ ਹੀ ਨਹੀਂ ਬਜਟ ਦੇ ਮਾਮਲੇ 'ਚ ਵੀ ਟਾਲੀਵੁੱਡ ਫ਼ਿਲਮਾਂ ਨੇ ਬਾਲੀਵੁੱਡ ਨੂੰ ਕਿਤੇ ਪਿੱਛੇ ਛੱਡ ਦਿੱਤਾ ਹੈ। ਦੇਸ਼ 'ਚ ਹੁਣ ਤੱਕ ਬਣੀਆਂ ਸਭ ਤੋਂ ਮਹਿੰਗੀਆਂ ਟੌਪ 10 ਫ਼ਿਲਮਾਂ 'ਚੋਂ 7 ਸਾਊਥ ਦੀਆਂ ਫ਼ਿਲਮਾਂ ਹਨ। ਇਨ੍ਹਾਂ 'ਚੋਂ 4 ਇਸੇ ਸਾਲ ਸੂਚੀ 'ਚ ਸ਼ਾਮਲ ਹੋਈਆਂ ਹਨ, ਜਿਨ੍ਹਾਂ 'ਚੋਂ 3 ਟਾਲੀਵੁੱਡ ਦੀਆਂ ਅਤੇ ਸਿਰਫ਼ ਬ੍ਰਹਮਾਸਤਰ ਬਾਲੀਵੁੱਡ ਦੀ ਹੈ। 

ਇਸ ਸਾਲ ਬਾਲੀਵੁੱਡ ਦੀਆਂ 2 ਫ਼ਿਲਮਾਂ 300 ਕਰੋੜ 'ਚ ਹੋਈਆਂ ਸ਼ਾਮਲ
ਇਸੇ ਸਾਲ ਬਾਲੀਵੁੱਡ 'ਚ 'ਕਸ਼ਮੀਰ ਫਾਈਲਸ' (341 ਕਰੋੜ) ਅਤੇ 'ਬ੍ਰਹਮਾਸਤਰ' (425 ਕਰੋੜ) ਹੀ 300 ਕਰੋੜੀ ਬਣੀਆਂ।
2015 'ਚ ਰਿਲੀਜ਼ ਹੋਈ ਫ਼ਿਲਮ 'ਬਾਹੂਬਲੀ 1' ਨੇ ਕਮਾਏ 650 ਕਰੋੜ।
2016 'ਚ ਫ਼ਿਲਮ 'ਕਬਾਲੀ' ਨੇ ਕਮਾਏ ਸਨ 300 ਕਰੋੜ।
2016 'ਚ ਰਿਲੀਜ਼ ਹੋਈ ਫ਼ਿਲਮ 'ਬਿਗਿਲ' ਨੇ ਕਮਾਏ 300 ਕਰੋੜ।
2017 'ਚ ਰਿਲੀਜ਼ ਹੋਈ ਫ਼ਿਲਮ 'ਬਾਹੂਬਲੀ' ਨੇ 1.810 ਕਰੋੜ ਕਮਾਏ।
2019 'ਚ ਰਿਲੀਜ਼ ਹੋਈ ਫ਼ਿਲਮ 'ਸਾਹੋ' ਨੇ ਕਮਾਏ ਸਨ 439 ਕਰੋੜ।
2022 'ਚ ਰਿਲੀਜ਼ ਹੋਈ ਫ਼ਿਲਮ 'ਕੇ ਜੀ ਐੱਫ 2' ਨੇ ਕਮਾਏ 1,200 ਕਰੋੜ।
2022 'ਚ ਫ਼ਿਲਮ 'ਆਰ. ਆਰ. ਆਰ' ਨੇ ਕਮਾਏ 1,150 ਕਰੋੜ।
2022 'ਚ ਰਿਲੀਜ਼ ਹੋਈ ਫ਼ਿਲਮ 'ਪੀ. ਐੱਸ 1' ਨੇ ਕਮਾਏ 345 ਕਰੋੜ।

ਮਹਿੰਗੀਆਂ ਫ਼ਿਲਮਾਂ 'ਚ ਵੀ ਅੱਗੇ ਹੈ ਟਾਲੀਵੁੱਡ
ਟੌਪ 5 ਮਹਿੰਗੀਆਂ ਫ਼ਿਲਮਾਂ 'ਚ 'ਆਰ. ਆਰ. ਆਰ' (500 ਕਰੋੜ)
ਫ਼ਿਲਮ 'ਬ੍ਰਹਮਾਸਤਰ' (410 ਕਰੋੜ) 
ਫ਼ਿਲਮ 'ਸਾਹੋ' (350 ਕਰੋੜ)
ਫ਼ਿਲਮ 'ਰਾਧੇਸ਼ਯਾਮ' (300 ਕਰੋੜ) ਸ਼ਾਮਲ ਹਨ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News