ਇਹ ਐਕਟਰ ਨਿਭਾ ਸਕਦੈ ਕ੍ਰਿਕਟਰ ਯੁਵਰਾਜ ਸਿੰਘ ਦੀ ਬਾਇਓਪਿਕ ''ਚ ਮੁੱਖ ਰੋਲ, ਲਾਸਟ ਵਾਲਾ ਹੈ ਸਭ ਤੋਂ ਖਾਸ

Thursday, Aug 22, 2024 - 05:30 PM (IST)

ਇਹ ਐਕਟਰ ਨਿਭਾ ਸਕਦੈ ਕ੍ਰਿਕਟਰ ਯੁਵਰਾਜ ਸਿੰਘ ਦੀ ਬਾਇਓਪਿਕ ''ਚ ਮੁੱਖ ਰੋਲ, ਲਾਸਟ ਵਾਲਾ ਹੈ ਸਭ ਤੋਂ ਖਾਸ

ਮੁੰਬਈ (ਬਿਊਰੋ) : ਟੀਮ ਇੰਡੀਆ ਦੇ ਸਾਬਕਾ ਸਟਾਰ ਖਿਡਾਰੀ ਯੁਵਰਾਜ ਸਿੰਘ ਦਾ ਕ੍ਰਿਕਟ ਕਰੀਅਰ ਸੁਨਹਿਰੀ ਰਿਹਾ ਹੈ। ਯੁਵਰਾਜ ਦੇ 6 ਗੇਂਦਾਂ 'ਤੇ 6 ਛੱਕੇ ਅਤੇ ਵੱਡੇ ਮੈਚਾਂ 'ਚ ਉਨ੍ਹਾਂ ਦੀ ਜਿੱਤ ਦੀ ਪਾਰੀ ਨੇ ਦੇਸ਼ ਨੂੰ ਕਈ ਟਰਾਫੀਆਂ ਦਿਵਾਈਆਂ ਹਨ। ਹਾਲ ਹੀ 'ਚ ਯੁਵਰਾਜ ਸਿੰਘ ਦੀ ਬਾਇਓਪਿਕ ਦਾ ਐਲਾਨ ਹੋਇਆ ਹੈ। ਯੁਵਰਾਜ ਸਿੰਘ ਦੀ ਬਾਇਓਪਿਕ ਦੇ ਐਲਾਨ ਤੋਂ ਬਾਅਦ ਕ੍ਰਿਕਟਰ ਦੇ ਪ੍ਰਸ਼ੰਸਕਾਂ 'ਚ ਕਾਫ਼ੀ ਕ੍ਰੇਜ਼ ਹੈ। ਯੁਵਰਾਜ ਸਿੰਘ ਦੀ ਬਾਇਓਪਿਕ ਦੇ ਐਲਾਨ ਤੋਂ ਬਾਅਦ ਇਹ ਚਰਚਾ ਤੇਜ਼ ਹੋ ਗਈ ਹੈ ਕਿ ਪਰਦੇ 'ਤੇ ਯੁਵਰਾਜ ਸਿੰਘ ਦਾ ਕਿਰਦਾਰ ਕੌਣ ਨਿਭਾਏਗਾ। ਅਸੀਂ ਉਨ੍ਹਾਂ 10 ਅਦਾਕਾਰਾਂ ਦੇ ਨਾਂਅ ਸ਼ਾਰਟਲਿਸਟ ਕੀਤੇ ਹਨ, ਇਨ੍ਹਾਂ 'ਚੋਂ ਤੁਸੀਂ ਦੱਸੋ ਬਾਇਓਪਿਕ 'ਚ ਯੁਵਰਾਜ ਦੀ ਭੂਮਿਕਾ ਲਈ ਕਿਹੜਾ ਐਕਟਰ ਫਿੱਟ ਹੋਵੇਗਾ।

ਰਣਵੀਰ ਸਿੰਘ :- ਰਣਵੀਰ ਸਿੰਘ ਫ਼ਿਲਮ ਸਪੋਰਟਸ ਡਰਾਮਾ ਫ਼ਿਲਮ '83' 'ਚ ਟੀਮ ਇੰਡੀਆ ਦੇ ਸਾਬਕਾ ਕਪਤਾਨ ਕਪਿਲ ਦੇਵ ਦੀ ਭੂਮਿਕਾ 'ਚ ਨਜ਼ਰ ਆਏ ਸਨ, ਜਿਨ੍ਹਾਂ ਨੇ ਭਾਰਤ ਨੂੰ ਕ੍ਰਿਕਟ ਦੇ ਇਤਿਹਾਸ 'ਚ ਪਹਿਲਾਂ ਵਿਸ਼ਵ ਕੱਪ ਦਿਵਾਇਆ ਸੀ।

ਰਣਬੀਰ ਕਪੂਰ :- ਰਣਬੀਰ ਕਪੂਰ ਨੂੰ ਅਜੇ ਤੱਕ ਕਿਸੇ ਸਪੋਰਟਸ ਫ਼ਿਲਮ 'ਚ ਨਹੀਂ ਦੇਖਿਆ ਗਿਆ ਹੈ, ਹਾਲਾਂਕਿ ਰਣਬੀਰ ਕਪੂਰ ਨੂੰ ਖੇਡਾਂ 'ਚ ਕਾਫੀ ਦਿਲਚਸਪੀ ਹੈ। ਅਜਿਹੇ 'ਚ ਸਮਾਂ ਹੀ ਦੱਸੇਗਾ ਕਿ ਰਣਬੀਰ ਕਪੂਰ ਵੀ ਯੁਵਰਾਜ ਦੀ ਭੂਮਿਕਾ 'ਚ ਫਿੱਟ ਬੈਠਦੇ ਹਨ ਜਾਂ ਨਹੀਂ।

ਇਹ ਖ਼ਬਰ ਵੀ ਪੜ੍ਹੋ - ਫ਼ਿਲਮ ਇੰਡਸਟਰੀ 'ਚ ਖੁੱਲ੍ਹੇਆਮ ਕੰਮ ਦੇ ਬਦਲੇ ਹੁੰਦੀ ਸੈਕਸ ਦੀ ਮੰਗ, ਖੁਲਾਸਿਆਂ ਮਗਰੋਂ ਸਿਆਸਤ 'ਚ ਵੱਡਾ ਤੂਫਾਨ

ਆਯੁਸ਼ਮਾਨ ਖੁਰਾਨਾ :- ਆਯੁਸ਼ਮਾਨ ਖੁਰਾਨਾ ਇੱਕ ਬਹੁ-ਪ੍ਰਤਿਭਾਸ਼ਾਲੀ ਅਦਾਕਾਰ ਹੈ। ਉਸਨੇ ਬਾਲੀਵੁੱਡ 'ਚ ਕਈ ਤਰ੍ਹਾਂ ਦੀਆਂ ਭੂਮਿਕਾਵਾਂ ਕੀਤੀਆਂ ਹਨ। ਆਯੁਸ਼ਮਾਨ ਨੂੰ ਆਪਣੀ ਪਹਿਲੀ ਫ਼ਿਲਮ ਵਿੱਕੀ ਡੋਨਰ 'ਚ ਕ੍ਰਿਕਟ ਖੇਡਣ ਦਾ ਸ਼ੌਕੀਨ ਦਿਖਾਇਆ ਗਿਆ ਹੈ।

ਸ਼ਾਹਿਦ ਕਪੂਰ :- ਬਾਲੀਵੁੱਡ ਦੇ ਖੂਬਸੂਰਤ ਅਦਾਕਾਰ ਸ਼ਾਹਿਦ ਕਪੂਰ ਸਪੋਰਟਸ ਡਰਾਮਾ ਫ਼ਿਲਮ 'ਜਰਸੀ' 'ਚ ਕ੍ਰਿਕਟਰ ਦੀ ਭੂਮਿਕਾ 'ਚ ਨਜ਼ਰ ਆਏ ਸਨ। ਸ਼ਾਹਿਦ ਕਪੂਰ ਦੀ ਫ਼ਿਲਮ 'ਜਰਸੀ' ਤੇਲਗੂ ਅਦਾਕਾਰ ਦੀ ਫ਼ਿਲਮ 'ਜਰਸੀ' ਦੀ ਅਧਿਕਾਰਤ ਹਿੰਦੀ ਰੀਮੇਕ ਸੀ।

ਵਿੱਕੀ ਕੌਸ਼ਲ :- ਇਨ੍ਹੀਂ ਦਿਨੀਂ ਕਾਮਯਾਬੀ ਦੀ ਪੌੜੀ ਚੜ੍ਹ ਰਹੇ ਅਦਾਕਾਰ ਵਿੱਕੀ ਕੌਸ਼ਲ ਕ੍ਰਿਕਟਰ ਦੀ ਬਾਇਓਪਿਕ ਨੂੰ ਲੈ ਕੇ ਸੁਰਖੀਆਂ 'ਚ ਹਨ। ਰਣਵੀਰ ਸਿੰਘ ਤੋਂ ਬਾਅਦ ਵਿੱਕੀ ਕੌਸ਼ਲ ਦਾ ਨਾਂ ਯੁਵਰਾਜ ਸਿੰਘ ਦੇ ਕਿਰਦਾਰ ਲਈ ਚਰਚਾ 'ਚ ਹੈ। ਵਿੱਕੀ ਬਾਲੀਵੁੱਡ 'ਚ ਵੱਖ-ਵੱਖ ਤਰ੍ਹਾਂ ਦੀਆਂ ਭੂਮਿਕਾਵਾਂ ਨਿਭਾਉਣ ਲਈ ਜਾਣਿਆ ਜਾਂਦਾ ਹੈ।

ਇਹ ਖ਼ਬਰ ਵੀ ਪੜ੍ਹੋ - ਸਿਹਤ ਲਈ ਖ਼ਤਰਨਾਕ ਹੋ ਸਕਦੈ ਇਹ ਪ੍ਰਦੂਸ਼ਣ, ਮੌਤ ਦਾ ਵੀ ਬਣ ਸਕਦੈ ਕਾਰਨ, ਜਾਣੋ ਕੰਟਰੋਲ ਕਰਨ ਦੇ ਤਰੀਕੇ

ਸਿਧਾਂਤ ਚਤੁਰਵੇਦੀ :- 'ਗਲੀ ਬੁਆਏ' ਸਟਾਰ ਸਿਧਾਂਤ ਚਤੁਰਵੇਦੀ ਇੱਕ ਸ਼ਾਨਦਾਰ ਅਦਾਕਾਰ ਹੈ ਅਤੇ ਉਸ ਦਾ ਚਿਹਰਾ ਯੁਵਰਾਜ ਸਿੰਘ ਨਾਲ ਮਿਲਦਾ-ਜੁਲਦਾ ਹੈ। ਕੀ ਤੁਸੀਂ ਸੋਚਦੇ ਹੋ ਕਿ ਸਿਧਾਂਤ ਚਤੁਰਵੇਦੀ ਕ੍ਰਿਕਟਰ ਯੁਵਰਾਜ ਸਿੰਘ ਦੀ ਭੂਮਿਕਾ ਲਈ ਫਿੱਟ ਹੈ ਜਾਂ ਨਹੀਂ?

ਕਾਰਤਿਕ ਆਰੀਅਨ :- ਬਾਲੀਵੁੱਡ ਦੇ 'ਚੰਦੂ ਚੈਂਪੀਅਨ' ਕਾਰਤਿਕ ਆਰੀਅਨ ਦੇ ਕੰਮ ਨੂੰ ਪੂਰੇ ਬਾਲੀਵੁੱਡ ਨੇ ਦੇਖਿਆ ਹੈ। ਉਸ ਦੇ ਪ੍ਰਸ਼ੰਸਕਾਂ ਨੇ ਦੇਖਿਆ ਹੈ ਕਿ ਕਾਰਤਿਕ ਫ਼ਿਲਮ 'ਚੰਦੂ ਚੈਂਪੀਅਨ' ਵਿੱਚ ਆਪਣੀ ਭੂਮਿਕਾ ਲਈ ਕਿੰਨੇ ਸਮਰਪਿਤ ਹਨ। ਅਜਿਹੇ 'ਚ ਕਾਰਤਿਕ ਆਰੀਅਨ ਕ੍ਰਿਕਟਰ ਯੁਵਰਾਜ ਸਿੰਘ ਦੀ ਬਾਇਓਪਿਕ ਲਈ ਵੱਡੇ ਦਾਅਵੇਦਾਰ ਹੋ ਸਕਦੇ ਹਨ।

ਸਿਧਾਰਥ ਮਲਹੋਤਰਾ :- ਬਾਲੀਵੁੱਡ ਦੇ 'ਸ਼ੇਰਸ਼ਾਹ' ਸਿਧਾਰਥ ਮਲਹੋਤਰਾ ਜੰਗ 'ਤੇ ਆਧਾਰਿਤ ਫ਼ਿਲਮਾਂ ਲਈ ਜਾਣੇ ਜਾਂਦੇ ਹਨ। ਸਿਧਾਰਥ ਨੂੰ ਪਿਛਲੀ ਵਾਰ ਫ਼ਿਲਮ 'ਯੋਧਾ' 'ਚ ਦੇਖਿਆ ਗਿਆ ਸੀ। ਸਿਧਾਰਥ ਯੁਵਰਾਜ ਸਿੰਘ ਵਾਂਗ ਲੰਬਾ ਹੈ, ਜੋ ਉਸ ਦੇ ਰੋਲ 'ਚ ਫਿੱਟ ਹੋ ਸਕਦਾ ਹੈ।

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਕੰਗਨਾ ਰਣੌਤ ਨੇ ਮੁੜ ਸਹੇੜਿਆ ਵਿਵਾਦ, ਸਿਆਸਤ 'ਚ ਵੀ ਗਰਮਾਇਆ ਮਾਮਲਾ

ਵਰੁਣ ਧਵਨ :- ਬਾਲੀਵੁੱਡ ਦੇ ਹਰਫ਼ਨਮੌਲਾ ਅਦਾਕਾਰਾਂ ਵਿੱਚੋਂ ਇੱਕ ਵਰੁਣ ਧਵਨ ਇਨ੍ਹੀਂ ਦਿਨੀਂ ਫ਼ਿਲਮ 'ਸਤ੍ਰੀ 2' 'ਚ ਆਪਣੇ 'ਵੁਲਫ' ਅਵਤਾਰ ਨਾਲ ਕਾਫ਼ੀ ਮਨੋਰੰਜਨ ਕਰ ਰਹੇ ਹਨ। ਤੁਸੀਂ ਫੈਸਲਾ ਕਰੋ ਕਿ ਵਰੁਣ ਧਵਨ ਕ੍ਰਿਕਟਰ ਯੁਵਰਾਜ ਸਿੰਘ ਦੀ ਬਾਇਓਪਿਕ ਲਈ ਫਿੱਟ ਹੈ ਜਾਂ ਨਹੀਂ।

ਟਾਈਗਰ ਸ਼ਰਾਫ :- ਆਖਿਰਕਾਰ ਬਾਲੀਵੁੱਡ ਦੇ ਸਭ ਤੋਂ ਫਿੱਟ ਅਤੇ ਤਿੱਖੀਆਂ ਮਾਸਪੇਸ਼ੀਆਂ ਵਾਲੇ ਅਦਾਕਾਰ ਟਾਈਗਰ ਸ਼ਰਾਫ ਯੁਵਰਾਜ ਸਿੰਘ ਦੇ ਕਿਰਦਾਰ ਲਈ ਸੋਸ਼ਲ ਮੀਡੀਆ 'ਤੇ ਬਹੁਤ ਮਸ਼ਹੂਰ ਹੋ ਰਹੇ ਹਨ। ਟਾਈਗਰ ਦੇ ਕਈ ਪ੍ਰਸ਼ੰਸਕਾਂ ਨੇ ਯੁਵਰਾਜ ਸਿੰਘ ਦੀ ਬਾਇਓਪਿਕ 'ਚ ਅਦਾਕਾਰ ਦਾ ਨਾਂ ਸੁਝਾਇਆ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News