ਦੀਪਿਕਾ ਪਾਦੁਕੋਣ ਨੇ ਤੋੜ'ਤੇ ਸਾਰੇ ਰਿਕਾਰਡ ! ਰੋਨਾਲਡੋ ਵੀ ਰਹਿ ਗਿਆ ਪਿੱਛੇ, ਜਾਣੋ ਕੀ ਹੈ ਪੂਰਾ ਮਾਮਲਾ
Tuesday, Aug 05, 2025 - 10:50 AM (IST)

ਐਂਟਰਟੇਨਮੈਂਟ ਡੈਸਕ - ਬਾਲੀਵੁੱਡ ਦੀਆਂ ਮਸ਼ਹੂਰ ਅਭਿਨੇਤਰੀਆਂ 'ਚੋਂ ਇਕ ਦੀਪਿਕਾ ਪਾਦੂਕੋਣ ਨੇ ਇੱਕ ਹੋਰ ਰਿਕਾਰਡ ਆਪਣੇ ਨਾਮ ਕਰ ਲਿਆ ਹੈ। ਕਰੀਬ 2 ਦਹਾਕਿਆਂ ਤੋਂ ਫਿਲਮੀ ਇੰਡਸਟਰੀ 'ਚ ਆਪਣੀ ਮਿਹਨਤ ਨਾਲ ਮੌਜੂਦਗੀ ਦਰਜ ਕਰਵਾ ਰਹੀ ਦੀਪਿਕਾ ਹੁਣ ਦੁਨੀਆ ਦੀ ਸਭ ਤੋਂ ਵੱਧ ਦੇਖੀ ਗਈ ਇੰਸਟਾਗ੍ਰਾਮ ਰੀਲ ਵਾਲੀ ਅਦਾਕਾਰਾ ਬਣ ਗਈ ਹੈ। ਉਨ੍ਹਾਂ ਦੀ ਇੱਕ ਰੀਲ ਨੇ 1.9 ਅਰਬ (1.9 ਬਿਲੀਅਨ) ਵਿਊਜ਼ ਪ੍ਰਾਪਤ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ।
ਹੌਲੀਵੁੱਡ ਵਿੱਚ ਵੀ ਮਿਲੀ ਪਛਾਣ
ਇਸ ਸਫਲਤਾ ਤੋਂ ਪਹਿਲਾਂ ਹੀ ਦੀਪਿਕਾ ਪਾਦੂਕੋਣ ਨੇ ਇੱਕ ਹੋਰ ਵੱਡੀ ਉਪਲਬਧੀ ਹਾਸਲ ਕੀਤੀ ਸੀ, ਜਦੋਂ ਉਹ ਹੌਲੀਵੁੱਡ ਵਾਕ ਆਫ ਫੇਮ 'ਤੇ ਸਟਾਰ ਪ੍ਰਾਪਤ ਕਰਨ ਵਾਲੀ ਪਹਿਲੀ ਭਾਰਤੀ ਅਦਾਕਾਰਾ ਬਣੀ। ਹੁਣ 1.9 ਅਰਬ ਵਿਊਜ਼ ਵਾਲੀ ਰੀਲ ਨਾਲ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਵੀ ਰਿਕਾਰਡ ਤੋੜ ਦਿੱਤੇ ਹਨ।
ਇਹ ਵੀ ਪੜ੍ਹੋ: ਕੀ ਮਾਂ ਬਣਨ ਵਾਲੀ ਹੈ ਪਰਿਣੀਤੀ ਚੋਪੜਾ! ਪਤੀ ਰਾਘਵ ਚੱਡਾ ਨੇ ਦਿੱਤਾ ਹਿੰਟ
ਕਿਹੜੀ ਸੀ ਇਹ ਰੀਲ?
ਇਹ ਰੀਲ Hilton ਹੋਟਲ ਚੇਨ ਦੀ ਇੱਕ ਵਿਗਿਆਪਨ ਮੁਹਿੰਮ 'It Matters Where You Stay' ਨਾਲ ਸੰਬੰਧਿਤ ਸੀ, ਜਿਸ 'ਚ ਦੀਪਿਕਾ ਇੱਕ ਗਲੋਬਲ ਅੰਬੈਸਡਰ ਵਜੋਂ ਦਿਖਾਈ ਦਿੱਤੀ। 4 ਅਗਸਤ ਤੱਕ, ਇਹ ਰੀਲ 1.9 ਬਿਲੀਅਨ ਵਿਊਜ਼ ਪਾਰ ਕਰ ਚੁੱਕੀ ਸੀ, ਜੋ ਕਿ ਇੰਸਟਾਗ੍ਰਾਮ ਇਤਿਹਾਸ ਵਿੱਚ ਸਭ ਤੋਂ ਵੱਧ ਹੈ।
ਇਹ ਵੀ ਪੜ੍ਹੋ: ਦਿਲਜੀਤ ਮਗਰੋਂ ਹੁਣ ਕਾਰਤਿਕ ਆਰੀਅਨ ਦਾ ਪਿਆ FWICE ਨਾਲ ਪੇਚਾ ! ਪਾਕਿਸਤਾਨ ਨਾਲ ਜੁੜੇ ਤਾਰ
ਹੋਰ ਵੱਡੀਆਂ ਰੀਲਾਂ ਨੂੰ ਪਿੱਛੇ ਛੱਡਿਆ
ਹਾਰਦਿਕ ਪੰਡਿਆ x BGMI — 1.6 B ਵਿਊਜ਼
ਫਲੈਕਸ ਯੂਅਰ ਨਿਊ ਫੋਨ — 1.4 B ਵਿਊਜ਼
ਕ੍ਰਿਸਟੀਆਨੋ ਰੋਨਾਲਡੋ ਦੀ ਰੀਲ — 503 ਮਿਲੀਅਨ+ ਵਿਊਜ਼
ਦੀਪਿਕਾ ਦੀ ਰੀਲ ਨੇ ਇਹ ਸਾਰੇ ਰਿਕਾਰਡ ਪਿੱਛੇ ਛੱਡ ਦਿੱਤੇ ਹਨ। ਫੈਨਜ਼ ਦੀਪਿਕਾ ਦੀ ਇਸ ਉਪਲਬਧੀ 'ਤੇ ਬਹੁਤ ਖੁਸ਼ ਹਨ।
ਕੰਮ ਦੇ ਮੋਰਚੇ 'ਤੇ
ਦੀਪਿਕਾ ਪਾਦੂਕੋਣ ਆਖਰੀ ਵਾਰ ਰੋਹਿਤ ਸ਼ੈੱਟੀ ਦੀ ਫਿਲਮ ‘ਸਿੰਘਮ ਅਗੇਨ’ ਵਿੱਚ ਨਜ਼ਰ ਆਈ ਸੀ। ਹੁਣ ਉਹ ਐਟਲੀ ਦੇ ਨਿਰਦੇਸ਼ਨ ਹੇਠ ਬਣ ਰਹੀ ਪੈਨ-ਇੰਡੀਆ sci-fi action ਫਿਲਮ ‘AA22xA6’ ਵਿੱਚ ਅਲੂ ਅਰਜੁਨ ਦੇ ਨਾਲ ਅਗਲੇ ਪ੍ਰੋਜੈਕਟ ਵਿੱਚ ਸ਼ਾਮਿਲ ਹੋਣ ਜਾ ਰਹੀ ਹਨ।
ਇਹ ਵੀ ਪੜ੍ਹੋ: ਸੁਪਰਸਟਾਰ ਅਦਾਕਾਰ ਨੇ ਅਦਾਕਾਰਾ ਦੇ ਜੜ'ਤੇ 14 ਥੱਪੜ ! ਮਾਰ-ਮਾਰ ਮੂੰਹ 'ਤੇ ਪਾ'ਤੇ ਨਿਸ਼ਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8