‘ਯਾਰੀਆਂ’ ਫੇਮ ਹਿਮਾਂਸ਼ ਕੋਹਲੀ ਦੀ ਭੈਣ ਦਾ ਹੋਇਆ ਵਿਆਹ, ਤੁਸ਼ਾਰ ਕਪੂਰ ਵੀ ਹੋਏ ਸ਼ਾਮਲ

3/4/2021 12:42:57 PM

ਮੁੰਬਈ: ਫ਼ਿਲਮ ‘ਯਾਰੀਆਂ’ ਫੇਮ ਹਿਮਾਂਸ਼ ਕੋਹਲੀ ਸੋਸ਼ਲ ਮੀਡੀਆ ਦੀ ਦੁਨੀਆ ’ਚ ਕਾਫ਼ੀ ਸਰਗਰਮ ਰਹਿੰਦੇ ਹਨ ਅਤੇ ਪੋਸਟ ਰਾਹੀਂ ਪ੍ਰਸ਼ੰਸਕਾਂ ਦੇ ਨਾਲ ਜੁੜੇ ਰਹਿੰਦੇ ਹਨ। ਹਾਲ ਹੀ ’ਚ ਅਦਾਕਾਰ ਦੀ ਛੋਟੀ ਭੈਣ ਦਿਸ਼ਾ ਕੋਹਲੀ ਵਿਆਹ ਦੇ ਬੰਧਨ ’ਚ ਬੱਝੀ ਜਿਸ ਦੀਆਂ ਤਸਵੀਰਾਂ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਸਾਂਝੀਆਂ ਕਰ ਕੇ ਖੁਸ਼ੀ ਜਤਾਈ। ਅਦਾਕਾਰ ਦੀ ਭੈਣ ਦੇ ਵਿਆਹ ’ਚ ਬਾਲੀਵੁੱਡ ਨਾਲ ਜੁੜੀਆਂ ਹਸਤੀਆਂ ਵੀ ਪਹੁੰਚੀਆਂ। ਹਿਮਾਂਸ਼ ਨੇ ਭੈਣ ਦੇ ਵਿਆਹ ਦੀਆਂ ਤਸਵੀਰਾਂ ਸਾਂਝੀਆਂ ਕਰਕੇ ਦੱਸਿਆ ਕਿ ਮੈਂ ਉਤਸ਼ਾਹਿਤ ਹਾਂ ਪਰ ਇਕ ਭਰਾ ਦੇ ਰੂਪ ’ਚ ਸਭ ਵੱਖਰਾ ਜਿਹਾ ਲੱਗ ਰਿਹਾ ਹੈ। ਅਸੀਂ 27 ਫਰਵਰੀ ਨੂੰ ਮਹਿੰਦੀ ਫੰਕਸ਼ਨ ਕੀਤਾ ਸੀ ਅਤੇ ਉਸ ਤੋਂ ਬਾਅਦ ਉਸੇ ਸ਼ਾਮ ਮੰਗਣੀ ਹੋਈ ਸੀ। 

PunjabKesari
ਐਤਵਾਰ ਨੂੰ ਵਿਆਹ ਸਮਾਰੋਹ ’ਚ ਸਿਰਫ਼ ਸਾਡੇ ਕਰੀਬੀ ਦੋਸਤਾਂ ਅਤੇ ਪਰਿਵਾਰ ਦੀ ਹਾਜ਼ਰੀ ’ਚ ਆਯੋਜਿਤ ਕੀਤਾ ਗਿਆ ਸੀ। 

PunjabKesari
ਹਿਮਾਂਸ਼ ਦੀ ਭੈਣ ਦਿਸ਼ਾ ਕੋਹਲੀ ਆਪਣੀ ਵਿਆਹ ’ਚ ਬੇਹੱਦ ਖ਼ੂਬਸੂਰਤ ਲੱਗ ਰਹੀ ਸੀ। ਉਨ੍ਹਾਂ ਨੇ ਵਿਆਹ ’ਚ ਲਾਲ ਰੰਗ ਦਾ ਹੈਵੀ ਲਹਿੰਗਾ ਪਹਿਨਿਆ ਹੈ। ਉੱਧਰ ਉਸ ਦੇ ਪਤੀ ਅਭੈ ਮਲਹੋਤਰਾ ਵੀ ਕਾਫ਼ੀ ਖ਼ੂਬਸੂਰਤ ਲੱਗ ਰਹੇ ਸਨ। ਦੋਵਾਂ ਦੀ ਜੋੜੀ ਕਾਫ਼ੀ ਸੋਹਣੀ ਲੱਗ ਰਹੀ ਸੀ। 

PunjabKesari
ਉੱਧਰ ਭੈਣ ਦੇ ਵਿਆਹ ’ਚ ਹਿਮਾਂਸ਼ ਕੋਹਲੀ ਵੀ ਪਰਪਲ ਰੰਗ ਦੀ ਸ਼ੇਰਵਾਨੀ ’ਚ ਕਾਫ਼ੀ ਸੋਹਣੇ ਲੱਗ ਰਹੇ ਸਨ।

PunjabKesari
ਦਿਸ਼ਾ ਦੇ ਵਿਆਹ ’ਚ ਅਦਾਕਾਰ ਤੁਸ਼ਾਰ ਕਪੂਰ ਦੇ ਨਾਲ ਕਈ ਸਿਤਾਰਿਆਂ ਨੂੰ ਦੇਖਿਆ ਗਿਆ। ਵਿਆਹ ’ਚ ਕੋਰੋਨਾ ਦੀ ਵੀ ਗਾਈਡਲਾਈਨਸ ਦਾ ਪਾਲਨ ਕੀਤਾ ਗਿਆ। ਹਿਮਾਂਸ਼ ਕੋਹਲੀ ਦੀ ਗੱਲ ਕਰੀਏ ਤਾਂ ਅਦਾਕਾਰ ਨੇ ਇਕ ਇੰਟਰਵਿਊ ’ਚ ਦੱਸਿਆ ਸੀ ਕਿ ਉਹ ਇਸ ਸਮੇਂ ਸਿੰਗਲ ਹਨ ਅਤੇ ਆਪਣੇ ਕੰਮ ’ਤੇ ਫੋਕਸ ਕਰ ਰਹੇ ਹਨ।


Aarti dhillon

Content Editor Aarti dhillon