‘ਵਨਵਾਸ’ 20 ਦਸੰਬਰ ਨੂੰ ਹੋਵੇਗੀ ਰਿਲੀਜ਼!
Wednesday, Oct 23, 2024 - 12:32 PM (IST)
ਮੁੰਬਈ (ਬਿਊਰੋ) - ਜ਼ੀ ਸਟੂਡੀਓਜ਼ ਅਤੇ ਅਨਿਲ ਸ਼ਰਮਾ ਨੇ ‘ਗਦਰ : ਏਕ ਪ੍ਰੇਮ ਕਥਾ’, ‘ਅਪਨੇ’ ਅਤੇ ‘ਗਦਰ 2’ ਵਰਗੀਆਂ ਹਿੱਟ ਫਿਲਮਾਂ ਨਾਲ ਵੱਡੀ ਸਫਲਤਾ ਹਾਸਲ ਕੀਤੀ ਹੈ। ਦੁਸਹਿਰੇ ’ਤੇ ਉਨ੍ਹਾਂ ਨੇ ਆਪਣੀ ਅਗਲੀ ਫਿਲਮ ‘ਵਨਵਾਸ’ ਬਾਰੇ ਵੱਡਾ ਐਲਾਨ ਕਰਦਿਆਂ ਇਕ ਹੋਰ ਸ਼ਾਨਦਾਰ ਫਿਲਮ ਦਾ ਵਾਅਦਾ ਕੀਤਾ। ਨਿਰਮਾਤਾਵਾਂ ਨੇ ਫਿਲਮ ਦੀ ਰਿਲੀਜ਼ ਡੇਟ ਦਾ ਖੁਲਾਸਾ ਕਰ ਦਿੱਤਾ ਹੈ। ਹਾਂ! ਇਹ ਫਿਲਮ 20 ਦਸੰਬਰ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਣ ਲਈ ਤਿਆਰ ਹੈ।
ਇਹ ਖ਼ਬਰ ਵੀ ਪੜ੍ਹੋ - ਅਦਾਕਾਰਾ ਹਿਨਾ ਖ਼ਾਨ ਦੀ ਪੋਸਟ ਵਾਇਰਲ, ਲਿਖਿਆ- 'ਆਖਰੀ ਦਿਨ...'
ਫਿਲਮ ਨੂੰ ਲੈ ਕੇ ਵਧਦੇ ਉਤਸ਼ਾਹ ਨੂੰ ਦੇਖਦੇ ਹੋਏ ਨਿਰਮਾਤਾਵਾਂ ਨੇ ਰਿਲੀਜ਼ ਡੇਟ ਦਾ ਅਧਿਕਾਰਤ ਐਲਾਨ ਕਰ ਦਿੱਤਾ ਹੈ। ਇਹ ਫਿਲਮ 20 ਦਸੰਬਰ ਨੂੰ ਰਿਲੀਜ਼ ਹੋਵੇਗੀ, ਜੋ ਸਾਲ ਦਾ ਅੰਤ ਸ਼ਾਨਦਾਰ ਤਰੀਕੇ ਨਾਲ ਕਰੇਗੀ ਅਤੇ ਪੂਰੀ ਤਰ੍ਹਾਂ ਮਨੋਰੰਜਨ ਨਾਲ ਭਰਪੂਰ ਹੋਵੇਗੀ। ਅਜਿਹੇ ’ਚ ਕੈਮਰਾ ਨੇ ਸੋਸ਼ਲ ਮੀਡੀਆ ’ਤੇ ਤਰੀਕ ਦਾ ਐਲਾਨ ਕਰਦੇ ਹੋਏ ਕਿਹਾ ਕਿ ‘ਗਦਰ’ ਨਿਰਦੇਸ਼ਕ ਅਨਿਲ ਸ਼ਰਮਾ ਦੀ ਇਕ ਹੋਰ ਸ਼ਾਨਦਾਰ ਫਿਲਮ ‘ਵਨਵਾਸ’ ਇਕ ਦਮਦਾਰ ਅਤੇ ਮਨੋਰੰਜਕ ਕਹਾਣੀ ਦਾ ਵਾਅਦਾ ਕਰਦੀ ਹੈ। ਇਸ ਫਿਲਮ ’ਚ ਨਾਨਾ ਪਾਟੇਕਰ ਅਤੇ ‘ਗਦਰ 2’ ਸਟਾਰ ਉਤਕਰਸ਼ ਸ਼ਰਮਾ ਮੁੱਖ ਭੂਮਿਕਾਵਾਂ ’ਚ ਨਜ਼ਰ ਆਉਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।