ਗੋਲਡੀ ਤੇ ਸੱਤਾ ਨੇ ਕੀਤਾ ਆਪਣੇ ਇੰਟਰਨੈਸ਼ਨਲ ਪ੍ਰਾਜੈਕਟ ਦਾ ਐਲਾਨ

10/24/2020 4:56:46 PM

ਜਲੰਧਰ (ਬਿਊਰੋ) : ਜ਼ਿੱਕੀ ਮੀਡੀਆ ਮਿਊਜਿਕ ਪ੍ਰੋਡਕਸ਼ਨ ਹਾਊਸ ਗਲੋਬਲ ਡਿਸਟ੍ਰੀਬਿਊਟਰ ਤੇਜ਼ੀ ਨਾਲ ਭਾਰਤੀ ਸੰਗੀਤ ਬਾਜ਼ਾਰ 'ਚ ਆਪਣੀ ਮੌਜੂਦਗੀ ਵਧਾ ਰਿਹਾ ਹੈ। ਹੁਣ ਪੰਜਾਬੀ ਸੰਗੀਤ ਦਾ ਵੱਡਾ ਨਾਂ ਬਣ ਚੁੱਕੇ ਦੇਸੀ ਕਰਿਊ ਵੱਲੋਂ ਇੰਟਰਨੈਸ਼ਨਲ ਨਾਲ ਇਕ ਵੱਡੀ ਸਾਂਝੇਦਾਰੀ ਦਾ ਐਲਾਨ ਕੀਤਾ ਗਿਆ ਹੈ, ਜਿਸ 'ਚ ਗੋਲਡੀ ਕਾਹਲੋਂ ਤੇ ਸਤਪਾਲ ਮਲਹੀ ਦੀ ਜੋੜੀ ਸ਼ਾਮਲ ਹੈ। ਦੱਸ ਦਈਏ ਕਿ ਇਹ ਜੋੜੀ ਪੰਜਾਬੀ ਸੰਗੀਤ ਜਗਤ 'ਚ ਆਪਣੇ ਹਿੱਟ ਗਾਣਿਆਂ ਦੇ ਲਈ ਮਸ਼ਹੂਰ ਹੈ। ਅਗਰੀਮੈਂਟ ਦੇ ਤਹਿਤ ਜ਼ਿੱਕੀ ਮੀਡੀਆ ਦੇਸੀ ਕਰਿਊ ਦੇ ਮਿਊਜਿਕ ਡਿਸਟ੍ਰੀਬਿਊਸ਼ਨ ਅਤੇ ਆਉਣ ਵਾਲੀ ਐਲਬਮਸ, ਗਾਣਿਆਂ ਦੀ ਪ੍ਰਮੋਸ਼ਨ ਦਾ ਕੰਮ ਕਰੇਗਾ।

ਗੋਲਡੀ ਤੇ ਸੱਤਾ ਪਿਛਲੇ 17 ਸਾਲਾਂ ਤੋਂ ਇਕੱਠੇ ਕੰਮ ਕਰ ਰਹੇ ਹਨ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਉਹ ਜਲਦੀ ਹੀ ਅੰਤਰਰਾਸ਼ਟਰੀ ਕਲਾਕਾਰਾਂ ਨਾਲ ਨਜ਼ਰ ਆਉਣਗੇ। ਇਹ ਉਸ ਦਾ ਡਰੀਮ ਪ੍ਰੋਜੈਕਟ ਹੋਵੇਗਾ। ਇਸ ਬਾਰੇ ਗੱਲ ਕਰਦਿਆਂ ਗੋਲਡੀ ਨੇ ਕਿਹਾ ਕਿ ਉਹ ਗਾਉਂਦਾ ਵੀ ਹੈ। ਅਜਿਹੀ ਸਥਿਤੀ 'ਚ ਸੱਤੀ ਤੇ ਉਨ੍ਹਾਂ ਦੀ ਜੋੜੀ ਹਮੇਸ਼ਾਂ ਕੰਪਲੀਟ ਹੁੰਦੀ ਹੈ। ਗੋਲਡੀ ਨੇ ਕਿਹਾ ਕਿ ਸਾਡੇ ਦੋਵਾਂ ਦੀ ਕਦੇ ਵੀ ਕਿਸੇ ਗੱਲ 'ਤੇ ਝਗੜਾ ਨਹੀਂ ਹੋਇਆ। ਹੁਣ ਜਲਦੀ ਹੀ ਹਿੰਦੀ ਫ਼ਿਲਮਾਂ 'ਚ ਵੀ ਉਨ੍ਹਾਂ ਦਾ ਸੰਗੀਤ ਸੁਣਾਈ ਦੇਵੇਗਾ। ਇਸ ਦੇ ਨਾਲ ਹੀ ਦੇਸੀ ਕਰਿਊ ਨੇ ਕਿਹਾ ਕਿ ਉਨ੍ਹਾਂ ਨੇ ਕਈ ਸਿੰਗਰਸ ਨਾਲ ਕੰਮ ਕੀਤਾ ਹੈ, ਜੋ ਅਸਲ 'ਚ ਗਾਈਕ ਵੀ ਨਹੀਂ ਹਨ ਪਰ ਅੱਜ ਉਹ ਹਿੱਟ ਹਨ। 

ਦੱਸ ਦਈਏ ਕਿ ਦੇਸੀ ਕਰਿਊ ਨੇ ਸਾਲ 2012 'ਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਅਤੇ ਕਈਂ ਐਲਬਮ ਕੀਤੀਆਂ। ਖ਼ੁਦ ਨੂੰ ਸਿਰਫ਼ ਸੁਤੰਤਰ ਐਲਬਮ ਤੱਕ ਸੀਮਿਤ ਨਾ ਕਰ ਉਨ੍ਹਾਂ ਨੇ ਕਈ ਫ਼ਿਲਮਾਂ ਲਈ ਵੀ ਸੰਗੀਤ ਬਣਾਇਆ। ਸਾਲ 2015 ਚ ਉਨ੍ਹਾਂ 'ਪੰਜਾਬੀ ਡ੍ਰਾਮਾ ਮਿੱਟੀਨਾ ਫਰੋਲ ਜੋਗਿਆ' ਨਾਲ ਡੈਬਿਊ ਕੀਤਾ, ਜਿਸ ਤੋਂ ਬਾਅਦ 'ਗ੍ਰੇਟ ਸਰਦਾਰ' ਤੇ 'ਰਾਕੀ ਮੈਂਟਲ' ਵਰਗੀਆਂ ਫ਼ਿਲਮਾਂ ਦੇ ਲਈ ਸੰਗੀਤ ਬਣਾਇਆ। ਇਸ ਜੋੜੀ ਨੇ ਦਿਲਜੀਤ ਦੋਸਾਂਝ, ਕਰਨ ਔਜਲਾ, ਜੱਸੀ ਗਿੱਲ, ਪਰਮੀਸ਼ ਵਰਮਾ, ਰਣਜੀਤ ਬਾਵਾ, ਨਿਮਰਤ ਖਹਿਰਾ, ਦਿਲਪ੍ਰੀਤ ਢਿੱਲੋਂ ਵਰਗੇ ਕਲਾਕਾਰਾਂ ਦੇ ਲਈ ਵੀ ਕਈ ਨਵੇਂ ਰਿਕਾਰਡ ਬਣਾਏ। 


sunita

Content Editor

Related News