ਭਾਰਤੀ ਮੂਲ ਦੀ ਮਹਿਲਾ ਪੁਲਸ ਅਧਿਕਾਰੀ ਨੇ ਸਕਾਟਲੈਂਡ ਯਾਰਡ ਨਸਲੀ ਭੇਦਭਾਵ 'ਚ ਕੀਤਾ ਸਮਝੌਤਾ

Saturday, May 23, 2020 - 10:59 PM (IST)

ਭਾਰਤੀ ਮੂਲ ਦੀ ਮਹਿਲਾ ਪੁਲਸ ਅਧਿਕਾਰੀ ਨੇ ਸਕਾਟਲੈਂਡ ਯਾਰਡ ਨਸਲੀ ਭੇਦਭਾਵ 'ਚ ਕੀਤਾ ਸਮਝੌਤਾ

ਲੰਡਨ - ਬਿ੍ਰਟੇਨ ਵਿਚ ਭਾਰਤੀ ਮੂਲ ਦੀ ਸਭ ਤੋਂ ਸੀਨੀਅਰ ਮਹਿਲਾ ਪੁਲਸ ਅਧਿਕਾਰੀਆਂ ਵਿਚੋਂ ਇਕ ਨੇ ਨਸਲੀ ਅਤੇ ਲੈਂਗਿੰਕ ਭੇਦਭਾਵ ਦੇ ਦੋਸ਼ਾਂ ਨੂੰ ਲੈ ਕੇ ਸਕਾਟਲੈਂਡ ਯਾਰਡ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਸੀ। ਉਨ੍ਹਾਂ ਨੇ ਬਿ੍ਰਟੇਨ ਦੇ ਸਭ ਤੋਂ ਵੱਡੇ ਪੁਲਸ ਬਲ ਦੇ ਨਾਲ ਗੁੱਪਤ ਸਮਝੌਤਾ ਕਰ ਲਿਆ ਹੈ। ਮੈਟਰੋਪੋਲਿਟਨ ਪੁਲਸ ਦੀ ਮੁੱਖ ਸੁਪਰਡੈਂਟ, ਪਰਮ ਸੰਧੂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਨਸਲ ਅਤੇ ਲਿੰਗ ਕਾਰਨ ਕੰਮ ਕਰਨ ਵਾਲੀ ਥਾਂ 'ਤੇ ਤਰੱਕੀ ਦੇ ਮੌਕੇ ਨਹੀਂ ਦਿੱਤੇ ਗਏ।

ਸੰਧੂ ਨੇ ਡੇਲੀ ਮੀਰਰ ਨੂੰ ਦੱਸਿਆ ਕਿ ਮੈਂ ਮੈਟਰੋਪੋਲਿਟਨ ਪੁਲਸ ਸੇਵਾ (ਐਮ. ਪੀ. ਐਸ.) ਦੇ ਨਾਲ ਆਪਣੇ ਦਾਅਵਿਆਂ ਨੂੰ ਲੈ ਕੇ ਸਮਝੌਤਾ ਕਰ ਲਿਆ ਹੈ। ਮੈਨੂੰ ਕੋਈ ਹੋਰ ਟਿੱਪਣੀ ਨਹੀਂ ਕਰਨੀ ਹੈ। ਸਮਝਿਆ ਜਾਂਦਾ ਹੈ ਕਿ ਉਨ੍ਹਾਂ ਲੱਖਾਂ ਪਾਉਂਡ ਮਿਲ ਸਕਦੇ ਹਨ ਅਤੇ ਉਨ੍ਹਾਂ ਨੇ ਗੈਰ ਪ੍ਰਕਟੀਕਰਣ ਸਮਝੌਤੇ 'ਤੇ ਹਸਤਾਖਰ ਕੀਤੇ ਹਨ, ਜਿਸ ਦਾ ਮਤਲਬ ਹੈ ਕਿ ਮਾਮਲਿਆਂ ਦੇ ਬਿਊਰਿਆਂ ਨੂੰ ਜਨਤਕ ਨਹੀਂ ਕੀਤਾ ਜਾ ਸਕਦਾ। ਸੰਧੂ ਨੇ ਪਿਛਲੇ ਸਾਲ ਅਕਤੂਬਰ ਵਿਚ ਪੁਲਸ ਸੇਵਾ ਛੱਡਣ ਤੋਂ ਬਾਅਦ ਕਿਹਾ ਸੀ ਕਿ ਕੁਝ ਬਿਹਤਰੀਨ ਲੋਕਾਂ ਦੇ ਨਾਲ ਕੰਮ ਕੀਤਾ ਸੀ। ਕੁਝ ਚੰਗਾ ਸਮਾਂ ਅਤੇ ਬੁਰੇ ਅਨੁਭਵ ਹਾਸਲ ਕੀਤੇ ਪਰ ਮੈਨੂੰ ਪਤਾ ਹੈ ਕਿ ਮੈਂ ਫਰਕ ਪੈਦਾ ਕੀਤਾ ਹੈ। ਸਾਬਕਾ ਅਧਿਕਾਰੀ ਨੇ ਇਹ ਕਾਨੂੰਨੀ ਕਦਮ ਮੈਟਰੋਪੋਲਿਟਨ ਪੁਲਸ ਦੀ ਅੰਦਰੂਨੀ ਜਾਂਚ ਦੇ ਆਖਿਰ ਵਿਚ ਚੁੱਕਿਆ ਸੀ। ਉਨ੍ਹਾਂ 'ਤੇ ਪਿਛਲੇ ਸਾਲ ਜੂਨ ਵਿਚ ਕਦਾਚਾਰ ਦੇ ਗੰਭੀਰ ਦੋਸ਼ ਲੱਗੇ ਸਨ।


author

Khushdeep Jassi

Content Editor

Related News