ਲੰਡਨ ’ਚ ਗੁਰਦਾਸਪੁਰ ਵਾਸੀ ਪਤਨੀ ਦਾ ਕਤਲ ਕਰਨ ਵਾਲੇ ਪਤੀ ਨੂੰ ਉਮਰ ਕੈਦ ਦੀ ਸਜ਼ਾ, ਜਾਣੋ ਕੀ ਹੈ ਪੂਰਾ ਮਾਮਲਾ

Tuesday, Apr 30, 2024 - 06:30 PM (IST)

ਗੁਰਦਾਸਪੁਰ (ਵਿਨੋਦ)- ਲੰਡਨ ’ਚ ਆਪਣੀ ਪਤਨੀ ਦੀ ਚਾਕੂ ਮਾਰ ਕੇ ਹੱਤਿਆ ਕਰਨ ਵਾਲੇ ਪਤੀ ਨੂੰ ਲੰਡਨ ਦੀ ਕਿੰਗਸਟਨ ਕ੍ਰਾਊਨ ਕੋਰਟ ਨੇ ਉਮਰ ਕੈਦ ਦੀ ਸ਼ਜਾ ਸੁਣਾਈ ਹੈ। ਦੱਸਣਯੋਗ ਹੈ ਕਿ ਗੁਰਦਾਸਪੁਰ ਦੇ ਪਿੰਡ ਜੋਗੀ ਚੀਮਾ ਦੀ ਰਹਿਣ ਵਾਲੀ ਮਹਿਕ ਸ਼ਰਮਾ (19) ਦੀ ਉਸ ਦੇ ਪਤੀ ਸਾਹਿਲ ਸ਼ਰਮਾ ਨੇ 29 ਅਕਤੂਬਰ 2023 ਨੂੰ ਲੰਡਨ ’ਚ ਚਾਕੂ ਨਾਲ ਹਮਲਾ ਕਰ ਕੇ ਕਤਲ ਕਰ ਦਿੱਤਾ ਸੀ। ਇਸ ਤੋਂ ਬਾਅਦ ਉਨ੍ਹਾਂ ਦੇ ਪਰਿਵਾਰਕ ਵਕੀਲ ਜੂਲੀਅਨ ਈਵਨ ਨੇ ਕੋਰਟ ਨੂੰ ਦੱਸਿਆ ਸੀ ਕਿ ਸਾਹਿਲ ਸ਼ਰਮਾ ਵਿਆਹ ਤੋਂ ਬਾਅਦ ਹੀ ਆਪਣੀ ਪਤਨੀ ਮਹਿਕ ਸ਼ਰਮਾ ਨੂੰ ਮਾਨਸਿਕ ਅਤੇ ਸਰੀਰਿਕ ਰੂਪ ਨਾਲ ਪ੍ਰੇਸ਼ਾਨ ਕਰ ਰਿਹਾ ਸੀ।

ਇਹ ਵੀ ਪੜ੍ਹੋ- ਪੰਜਾਬ 'ਚ ਠੰਢੀਆਂ ਹਵਾਵਾਂ ਦਾ ਦੌਰ ਜਾਰੀ, ਬੂੰਦਾਬਾਂਦੀ ਨਾਲ ਤਾਪਮਾਨ ’ਚ 12 ਡਿਗਰੀ ਦੀ ਰਿਕਾਰਡ ਗਿਰਾਵਟ

ਦੂਜੇ ਪਾਸੇ ਸਾਹਿਲ ਕੋਰਟ ਵਿਚ ਆਪਣੇ ਬਚਾਅ ’ਚ ਪਤਨੀ ਦੇ ਚਰਿੱਤਰ ’ਤੇ ਲਗਾਏ ਗਏ ਦੋਸ਼ਾਂ ਨੂੰ ਸਾਬਿਤ ਨਹੀਂ ਕਰ ਸਕਿਆ, ਜਿਸ ਦੇ ਚੱਲਦੇ ਕੋਰਟ ਨੇ ਸਾਰੇ ਦੋਸ਼ਾਂ ਨੂੰ ਖਾਰਜ ਕਰ ਦਿੱਤਾ। ਇਸ ਤਹਿਤ ਲੰਡਨ ਦੀ ਕਿੰਗਸਟਨ ਕ੍ਰਾਊਨ ਕੋਰਟ ਦੀ ਜੱਜ ਸਾਰਾ ਪਲਾਸਕਾਸ ਨੇ ਦੋਸ਼ੀ ਸਾਹਿਲ ਨੂੰ 14 ਸਾਲ 187 ਦਿਨ ਦੀ ਸਜ਼ਾ ਸੁਣਾਈ। ਕੋਰਟ ਨੇ ਕਿਹਾ ਕਿ ਸਾਹਿਲ ਨੂੰ ਕਦੀ ਪੈਰੋਲ ਨਹੀਂ ਦਿੱਤੀ ਜਾਵੇਗੀ, ਜਿਸ ਨੂੰ ਆਪਣੀ ਜ਼ਿੰਦਗੀ ਜੇਲ੍ਹ ਵਿਚ ਗੁਜਾਰਨੀ ਪਵੇਗੀ।

ਇਹ ਵੀ ਪੜ੍ਹੋ-  ਅੰਮ੍ਰਿਤਸਰ 'ਚ ਵੱਡੀ ਵਾਰਦਾਤ, ਘਰ ’ਚ ਇਕੱਲੀ ਰਹਿੰਦੀ ਔਰਤ ਦਾ ਬੇਰਹਿਮੀ ਨਾਲ ਕਤਲ

ਗੌਰਤਲਬ ਹੈ ਕਿ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਯੂਨਾਈਟਿਡ ਸਿੱਖ ਸੰਗਠਨ ਦੀ ਪ੍ਰਬੰਧਕ ਨਰਪਿੰਦਰ ਕੌਰ ਮਾਨ ਦੇ ਯਤਨਾਂ ਨਾਲ ਮਹਿਕ ਸ਼ਰਮਾ ਦੀ ਲਾਸ਼ ਪਿੰਡ ਜੋਗੀ ਚੀਮਾ ਲਿਆਂਦੀ ਗਈ ਸੀ, ਜਿੱਥੇ ਉਸ ਦਾ ਅੰਤਿਮ ਸੰਸਕਾਰ ਕੀਤਾ ਗਿਆ।

ਇਹ ਵੀ ਪੜ੍ਹੋ- ਅੰਮ੍ਰਿਤਾ ਵੜਿੰਗ ਵਲੋਂ ਕਾਂਗਰਸ ਦੇ ਪੰਜੇ ਦੀ ਤੁਲਨਾ ਬਾਬਾ ਨਾਨਕ ਨਾਲ ਕਰਨ 'ਤੇ ਜਥੇਦਾਰ ਨੇ ਲਿਆ ਸਖ਼ਤ ਨੋਟਿਸ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Shivani Bassan

Content Editor

Related News