ਜੇਕਰ ਲੰਬੀ ਉਮਰ ਚਾਹੀਦੀ ਹੈ ਤਾਂ ਖੂਬ ਚਲਾਓ ਸਾਈਕਲ

Friday, Apr 19, 2019 - 01:45 PM (IST)

ਜੇਕਰ ਲੰਬੀ ਉਮਰ ਚਾਹੀਦੀ ਹੈ ਤਾਂ ਖੂਬ ਚਲਾਓ ਸਾਈਕਲ

ਲੰਡਨ (ਏਜੰਸੀ) : ਭੱਜ-ਨੱਠ ਭਰੀ ਜ਼ਿੰਦਗੀ 'ਚ ਸਿਹਤਮੰਦ ਅਤੇ ਲੰਬੀ ਜ਼ਿੰਦਗੀ ਜਿਊਣ ਲਈ ਲੋਕ ਜਿਮ 'ਤੇ ਖੂਬ ਪੈਸਾ ਖਰਚ ਕਰ ਰਹੇ ਹਨ, ਫਿਰ ਵੀ ਬਿਹਤਰ ਨਤੀਜੇ ਸਾਹਮਣੇ ਨਹੀਂ ਆ ਰਹੇ। ਹੁਣ ਉਨ੍ਹਾਂ ਦੀ ਪ੍ਰੇਸ਼ਾਨੀ ਚੁਟਕੀਆਂ 'ਚ ਹੱਲ ਹੋ ਸਕਦੀ ਹੈ। ਸਵੀਡਨ ਦੇ ਵਿਗਿਆਨੀਆਂ ਨੇ ਦਾਅਵਾ ਕੀਤਾ ਹੈ ਕਿ ਸਾਈਕਲ ਚਲਾਉਣ ਨਾਲ ਬਿਹਤਰ ਸਿਹਤ ਦੇ ਨਾਲ ਹੀ ਲੰਬੀ ਜ਼ਿੰਦਗੀ ਵੀ ਪਾਈ ਜਾ ਸਕਦੀ ਹੈ। ਇਹ ਜਿਮ ਜਾਣ ਤੋਂ ਕਿਤੇ ਵੱਧ ਫਾਇਦੇਮੰਦ ਹੈ।

ਸਕਾਟਹੋਮ ਦੇ ਸਵੀਡਿਸ਼ ਸਕੂਲ ਆਫ ਸਪੋਰਟਸ ਐਂਡ ਹੈਲਥ ਸਾਇੰਸ ਦੇ ਏਲਿਨ ਐਕਬਲੋਮ-ਬਕ ਨੇ ਕਿਹਾ ਕਿ ਪੌੜ੍ਹੀਆਂ ਚੜ੍ਹਨਾ, ਸਾਈਕਲ ਚਲਾਉਣਾ ਜਾਂ ਪੈਦਲ ਤੁਰਨਾ ਤੁਹਾਡੇ ਲੰਬੇ ਸਮੇਂ ਤੱਕ ਜਿਊਂਦੇ ਰਹਿਣ 'ਚ ਮਦਦ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਬਿਹਤਰ ਜੀਵਨਸ਼ੈਲੀ ਲਈ ਲੋਕਾਂ ਨੂੰ ਲਗਦਾ ਹੈ ਕਿ ਉਨ੍ਹਾਂ ਨੂੰ ਜਿਮ ਜਾਣਾ ਚਾਹੀਦਾ ਹੈ ਅਤੇ ਸਖ਼ਤ ਮਿਹਨਤ ਕਰਨੀ ਚਾਹੀਦੀ ਹੈ। ਪਰ, ਅਜਿਹਾ ਜ਼ਰੂਰੀ ਨਹੀਂ ਹੈ। ਲੋਕਾਂ ਲਈ ਦਿਨ ਭਰ ਸਰਗਰਮ ਰਹਿਣਾ, ਪੌੜੀਆਂ ਚੜ੍ਹਨਾ ਬਹੁਤ ਲਾਭਦਾਇਕ ਹੋ ਸਕਦਾ ਹੈ। ਅਧਿਐਨ 'ਚ 18-74 ਸਾਲ ਦੀ ਉਮਰ ਦੇ ਲਗਭਗ ਤਿੰਨ ਲੱਖ ਬਾਲਕ ਸ਼ਾਮਲ ਸਨ। ਖੋਜ 'ਚ ਕਾਰਡੀਓ ਰੈਸਪਿਰੇਟਰੀ ਫਿਟਨੈੱਸ ਨੂੰ ਇਕ ਸਬਮੈਕਸਿਮਲ ਸਾਈਕਲ ਟੈਸਟ ਦੀ ਵਰਤੋਂ ਕਰ ਕੇ ਮਾਪਿਆ ਗਿਆ ਹੈ। 

 


author

Anuradha

Content Editor

Related News