ਬੈਂਕ ਆਫ ਇੰਗਲੈਂਡ ਨੇ ਮੁੱਖ ਨੀਤੀਗਤ ਦਰ ਨੂੰ 0.75 ਫੀਸਦੀ ''ਤੇ ਰੱਖਿਆ ਬਰਕਰਾਰ
Friday, Jan 31, 2020 - 09:58 AM (IST)

ਲੰਡਨ—ਬੈਂਕ ਆਫ ਇੰਗਲੈਂਡ ਨੇ ਵੀਰਵਾਰ ਨੂੰ ਵਿਆਜ਼ ਦਰਾਂ ਨੂੰ ਉੱਚ ਪੱਧਰ 'ਤੇ ਬਰਕਰਾਰ ਰੱਖਿਆ ਹੈ। ਪਿਛਲੇ ਹਫਤੇ ਇਕ ਮਜ਼ਬੂਤ ਆਰਥਿਕ ਅੰਕੜਿਆਂ ਨਾਲ ਬ੍ਰਿਟੇਨ ਦੀ ਅਰਥਵਿਵਸਥਾ 'ਚ ਨਰਮੀ ਨੂੰ ਲੈ ਕੇ ਖਦਸ਼ਾ ਘੱਟ ਹੋਇਆ ਹੈ। ਬੈਂਕ ਨੇ ਇਕ ਬਿਆਨ 'ਚ ਕਿਹਾ ਕਿ ਉਸ ਦੀ ਮੌਦਰਿਕ ਨੀਤੀ ਕਮੇਟੀ (ਐੱਮ.ਪੀ.ਸੀ.) ਨੇ ਮੁੱਖ ਨੀਤੀਗਤ ਦਰ ਨੂੰ 0.75 ਫੀਸਦੀ ਦੇ ਪੱਧਰ 'ਤੇ ਬਰਕਰਾਰ ਰੱਖਣ ਦਾ ਫੈਸਲਾ ਕੀਤਾ। ਜਿਥੇ ਇਸ ਦੇ ਪੱਖ 'ਚ ਸੱਤ ਜਦੋਂਕਿ ਵਿਰੋਧ 'ਚ ਦੋ ਲੋਕਾਂ ਨੇ ਵੋਟ ਦਿੱਤੇ। ਆਉਣ ਵਾਲੇ ਸਮੇਂ 'ਚ ਵਿਆਜ਼ ਦਰ ਦੀ ਸਥਿਤੀ ਕਿਸ ਤਰ੍ਹਾਂ ਰਹਿੰਦੀ ਹੈ, ਇਹ ਇਸ ਗੱਲ 'ਤੇ ਨਿਰਭਰ ਕਰੇਗਾ ਕਿ ਹਾਲ ਦੇ ਸਰਵੇ ਦੇ ਅੰਕੜਿਆਂ ਦਾ ਮੁੱਖ ਕਾਰਨ ਬ੍ਰੇਕਜ਼ਿਟ ਨੂੰ ਲੈ ਕੇ ਖਦਸ਼ਾ ਦੂਰ ਹੋਣ ਅਤੇ ਬੋਰਿਸ ਜਾਨਸਨ ਦੀ ਸ਼ਾਨਦਾਰ ਜਿੱਤ ਨੂੰ ਦੱਸ ਰਹੇ ਹਨ। ਜ਼ਿਆਦਾਤਰ ਅਰਥਸ਼ਾਸਤਰੀ ਮੰਨਦੇ ਹਨ ਕਿ ਅਰਥਵਿਵਸਥਾ ਦਾ ਪ੍ਰਦਰਸ਼ਨ ਵਧੀਆ ਹੋਵੇਗਾ ਅਤੇ ਵਾਧਾ ਦਰ ਪਿਛਲੇ ਸਾਲ ਦੇ ਇਕ ਫੀਸਦੀ ਤੋਂ ਜ਼ਿਆਦਾ ਰਹੇਗੀ। ਇਕ ਫੀਸਦੀ ਦੀ ਵਾਧਾ ਦਰ ਦੇਸ਼ ਦੇ ਇਕ ਦਹਾਕੇ ਪਹਿਲਾਂ ਮੰਦੀ ਤੋਂ ਉਭਰਨ ਦੇ ਬਾਅਦ ਸਭ ਤੋਂ ਘੱਟ ਹੈ। ਜੇਕਰ ਇਸ ਸਾਲ ਦੀ ਸ਼ੁਰੂਆਤ 'ਚ ਸੁਧਾਰ ਦੇ ਸੰਕੇਤ ਨਹੀਂ ਮਿਲਦੇ ਤਾਂ ਵਿਆਜ਼ ਦਰ 'ਚ ਕਟੌਤੀ ਕੀਤੀ ਜਾ ਸਕਦੀ ਸੀ ਕਿਉਂਕਿ ਮਹਿੰਗਾਈ ਦਰ 1.3 ਫੀਸਦੀ 'ਤੇ ਹੈ ਜੋ 2016 ਦਾ ਬਾਅਦ ਘੱਟੋ-ਘੱਟ ਸਾਲਾਨਾ ਪੱਧਰ ਹੈ।