ਰੇਲਵੇ ’ਚ 550 ਤੋਂ ਵਧੇਰੇ ਅਹੁਦਿਆਂ ’ਤੇ ਨਿਕਲੀ ਭਰਤੀ, 10ਵੀਂ ਪਾਸ ਕਰਣ ਅਪਲਾਈ
Tuesday, Feb 02, 2021 - 01:11 PM (IST)

ਨਵੀਂ ਦਿੱਲੀ : ਪੱਛਮੀ ਸੈਂਟਰਲ ਰੇਲਵੇ ਵੱਲੋਂ ਟਰੇਡ ਆਪ੍ਰੇਂਟਿਸ ਦੇ ਅਹੁਦਿਆਂ ਲਈ ਭਰਤੀ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਪੱਛਮੀ ਸੈਂਟਰਲ ਰੇਲਵੇ ਵਿਚ ਇਸ ਭਰਤੀ ਤਹਿਤ ਇਲੈਕਟ੍ਰੀਸ਼ੀਅਨ, ਵੈਲਡਰ, ਵਾਇਰਮੈਨ, ਕਾਰਪੇਂਟਰ, ਪੇਂਟਰ, ਗਾਰਡਨਰ, ਸਟੇਨੋਗ੍ਰਾਫਰ ਸਮੇਤ ਕੁੱਲ 561 ਅਹੁਦਿਆਂ ’ਤੇ ਨਿਯੁਕਤੀ ਕੀਤੀ ਜਾਵੇਗੀ। ਯੋਗ ਅਤੇ ਚਾਹਵਾਨ ਉਮੀਦਵਾਰ 27 ਫਰਵਰੀ 2021 ਤੱਕ ਅਪਲਾਈ ਕਰ ਸਕਦੇ ਹਨ।
ਵਿੱਦਿਅਕ ਯੋਗਤਾ
ਰੇਲਵੇ ਵਿਚ ਟਰੇਡ ਆਪ੍ਰੇਂਟਿਸ ਦੇ ਇਨ੍ਹਾਂ ਅਹੁਦਿਆਂ ’ਤੇ 10ਵੀਂ ਪਾਸ ਉਮੀਦਵਾਰ ਅਪਲਾਈ ਕਰ ਸਕਦੇ ਹਨ।
ਉਮਰ ਹੱਦ
ਵੈਸਟ ਸੈਂਟਰਲ ਰੇਲਵੇ ਵਿਚ ਇਸ ਭਰਤੀ ਲਈ ਉਮੀਦਵਾਰਾਂ ਦੀ ਘੱਟ ਤੋਂ ਘੱਟ ਉਮਰ 15 ਸਾਲ ਜਦੋਂਕਿ ਵੱਧ ਤੋਂ ਵੱਧ 24 ਸਾਲ ਨਿਰਧਾਰਤ ਕੀਤੀ ਗਈਹੈ।
ਅਰਜ਼ੀ ਫ਼ੀਸ
ਸਾਧਾਰਨ/ਓ.ਬੀ.ਸੀ. ਵਰਗ ਦੇ ਉਮੀਦਵਾਰਾਂ ਨੂੰ 170 ਰੁਪਏ ਅਤੇ ਰਾਖਵੇਂ ਵਰਗਾਂ ਲਈ 70 ਰੁਪਏ ਅਰਜ਼ੀ ਫ਼ੀਸ ਨਿਰਧਾਰਤ ਕੀਤੀ ਗਈ ਹੈ।
ਚੋਣ ਪ੍ਰਕਿਰਿਆ
ਉਮੀਦਵਾਰਾਂ ਨੂੰ ਕੋਈ ਲਿਖਤੀ ਪ੍ਰੀਖਿਆ ਜਾਂ ਇੰਟਰਵਿਊ ਨਹੀਂ ਦੇਣਾ ਹੋਵੇਗਾ, ਸਗੋਂ 10ਵੀਂ ਵਿਚ ਪ੍ਰਾਪਤ ਅੰਕਾਂ ਦੇ ਆਧਾਰ ’ਤੇ ਚੋਣ ਕੀਤੀ ਜਾਵੇਗੀ।
ਇੰਝ ਕਰੋ ਅਪਲਾਈ
ਯੋਗ ਅਤੇ ਚਾਹਵਾਨ ਉਮੀਦਵਾਰ ਅਧਿਕਾਰਤ ਵੈਬਸਾਈਟ http://wcr.indianrailways.gov.in ’ਤੇ ਜਾ ਕੇ ਅਪਲਾਈ ਕਰ ਸਕਦੇ ਹਨ।