ਪੁਲਸ ਮਹਿਕਮੇ 'ਚ ਨਿਕਲੀਆਂ 930 ਭਰਤੀਆਂ, ਜਾਣੋ ਉਮਰ ਹੱਦ ਅਤੇ ਹੋਰ ਸ਼ਰਤਾਂ

Monday, Jan 01, 2024 - 12:14 PM (IST)

ਲਖਨਊ- ਪੁਲਸ ਭਰਤੀ ਦੀ ਤਿਆਰੀ ਕਰ ਰਹੇ ਉਮੀਦਵਾਰਾਂ ਲਈ ਖੁਸ਼ਖ਼ਬਰੀ ਹੈ। ਉੱਤਰ ਪ੍ਰਦੇਸ਼ ਪੁਲਸ ਭਰਤੀ ਅਤੇ ਤਰੱਕੀ ਬੋਰਡ (UPPBPB) ਨੇ ਕੰਪਿਊਟਰ ਆਪਰੇਟਰ ਗਰੇਡ-ਏ ਭਰਤੀ ਦਾ ਨੋਟੀਫ਼ਿਕੇਸ਼ਨ ਜਾਰੀ ਕੀਤਾ ਹੈ। ਇੱਛੁਕ ਅਤੇ ਯੋਗ ਉਮੀਦਵਾਰ ਬੋਰਡ ਦੀ ਅਧਿਕਾਰਤ ਵੈੱਬਸਾਈਟ uppbpb.gov.in 'ਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹਨ।

ਉੱਤਰ ਪ੍ਰਦੇਸ਼ ਕੰਪਿਊਟਰ ਆਪਰੇਟਰ ਗਰੇਡ-ਏ ਭਰਤੀ 2023 ਜ਼ਰੀਏ ਕੁੱਲ 930 ਅਹੁਦੇ ਭਰੇ ਜਾਣਗੇ। ਇਨ੍ਹਾਂ ਵਿਚੋਂ 381 ਅਣਰਾਖਵੀਂ, 91 EWS, 249 OBC, 193 ਅਨੁਸੂਚਿਤ ਜਾਤੀ ਅਤੇ 16 ਅਨੁਸੂਚਿਤ ਜਨਜਾਤੀ ਸੀਟਾਂ ਰਾਖਵੀਆਂ ਹਨ। ਭਰਤੀ ਨੋਟੀਫਿਕੇਸ਼ਨ 29 ਦਸੰਬਰ ਨੂੰ ਜਾਰੀ ਕੀਤਾ ਗਿਆ ਸੀ, ਜਦੋਂ ਕਿ ਅਰਜ਼ੀ ਦੀ ਪ੍ਰਕਿਰਿਆ 07 ਜਨਵਰੀ 2024 ਤੋਂ ਸ਼ੁਰੂ ਹੋਵੇਗੀ। ਬਿਨੈ-ਪੱਤਰ ਫੀਸ ਜਮ੍ਹਾ ਕਰਵਾਉਣ ਦੀ ਆਖਰੀ ਮਿਤੀ 28 ਜਨਵਰੀ ਹੈ ਅਤੇ ਫੀਸ ਦੀ ਵਿਵਸਥਾ ਅਤੇ ਅਰਜ਼ੀ ਵਿਚ ਸੋਧਾਂ 30 ਜਨਵਰੀ ਤੱਕ ਕੀਤੀਆਂ ਜਾਣਗੀਆਂ। ਅਰਜ਼ੀ ਦੀ ਫੀਸ 400 ਰੁਪਏ ਹੈ।


ਕੌਣ ਕਰ ਸਕਦਾ ਹੈ ਅਪਲਾਈ?

ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ ਭੌਤਿਕ ਵਿਗਿਆਨ ਅਤੇ ਗਣਿਤ ਦੇ ਵਿਸ਼ਿਆਂ ਨਾਲ12ਵੀਂ ਦੀ ਪ੍ਰੀਖਿਆ ਪਾਸ ਕੀਤੀ ਹੋਣੀ ਜ਼ਰੂਰੀ ਹੈ। ਇਸ ਦੇ ਨਾਲ ਕਿਸੇ ਕੋਲ ਭਾਰਤ ਸਰਕਾਰ ਵਲੋਂ ਮਾਨਤਾ ਪ੍ਰਾਪਤ DOEACC ਸੰਸਥਾ ਤੋਂ ਓ ਲੈਵਲ ਕੰਪਿਊਟਰ ਸਰਟੀਫਿਕੇਟ ਹੋਣਾ ਚਾਹੀਦਾ ਹੈ ਜਾਂ ਕੰਪਿਊਟਰ ਇੰਜਨੀਅਰਿੰਗ, ਸੂਚਨਾ ਤਕਨਾਲੋਜੀ ਜਾਂ ਇਲੈਕਟ੍ਰਾਨਿਕਸ ਇੰਜਨੀਅਰਿੰਗ 'ਚ ਡਿਪਲੋਮਾ ਜਾਂ ਸਰਕਾਰ ਵਲੋਂ ਉਸ ਦੇ ਬਰਾਬਰ ਮਾਨਤਾ ਪ੍ਰਾਪਤ ਕੋਈ ਯੋਗਤਾ ਹੋਣੀ ਚਾਹੀਦੀ ਹੈ।

ਉਮਰ ਹੱਦ

ਯੋਗ ਉਮੀਦਵਾਰਾਂ ਦੀ ਉਮਰ ਹੱਦ 01 ਜੁਲਾਈ 2023 ਨੂੰ 18 ਸਾਲ ਤੋਂ 28 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ। ਇਸ ਦਾ ਮਤਲਬ ਹੈ ਕਿ ਬਿਨੈਕਾਰ ਦਾ ਜਨਮ 01 ਜੁਲਾਈ 1995 ਤੋਂ 01 ਜੁਲਾਈ 2005 ਦੇ ਵਿਚਕਾਰ ਹੋਣਾ ਚਾਹੀਦਾ ਹੈ। ਹਾਲਾਂਕਿ ਰਾਖਵੀਂ ਸ਼੍ਰੇਣੀ ਦੇ ਉਮੀਦਵਾਰਾਂ ਨੂੰ ਸਰਕਾਰੀ ਨਿਯਮਾਂ ਅਨੁਸਾਰ ਉਮਰ ਹੱਦ 'ਚ ਵੱਧ ਤੋਂ ਵੱਧ ਛੋਟ ਦਿੱਤੀ ਜਾਵੇਗੀ। ਉਮੀਦਵਾਰਾਂ ਨੂੰ ਨੋਟੀਫਿਕੇਸ਼ਨ 'ਚ ਵਿਦਿਅਕ ਯੋਗਤਾ ਅਤੇ ਉਮਰ ਹੱਦ ਨਾਲ ਸਬੰਧਤ ਪੂਰੀ ਜਾਣਕਾਰੀ ਦੀ ਜਾਂਚ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।

ਭਰਤੀ ਦੀ ਪ੍ਰਕਿਰਿਆ

ਯੋਗ ਉਮੀਦਵਾਰਾਂ ਦੀ ਚੋਣ ਲਿਖਤੀ ਪ੍ਰੀਖਿਆ ਰਾਹੀਂ ਯੂ.ਪੀ ਪੁਲਸ 'ਚ ਕੰਪਿਊਟਰ ਆਪਰੇਟਰ ਭਰਤੀ ਲਈ ਕੀਤੀ ਜਾਵੇਗੀ। ਪ੍ਰੀਖਿਆ 200 ਅੰਕਾਂ ਦੀ ਹੋਵੇਗੀ, ਜਿਸ 'ਚ 160 ਬਹੁ-ਚੋਣ ਕਿਸਮ ਦੇ ਪ੍ਰਸ਼ਨ ਪੁੱਛੇ ਜਾਣਗੇ। ਲਿਖਤੀ ਪ੍ਰੀਖਿਆ 'ਚ ਜਨਰਲ ਨਾਲੇਜ, ਮੈਂਟਲ ਐਪਟੀਟਿਊਡ, ਰੀਜ਼ਨਿੰਗ ਪਾਵਰ ਅਤੇ ਕੰਪਿਊਟਰ ਸਾਇੰਸ ਨਾਲ ਸਬੰਧਤ ਸਵਾਲ ਪੁੱਛੇ ਜਾਣਗੇ।

ਵਧੇਰੇ ਜਾਣਕਾਰੀ ਲਈ ਇਸ ਲਿੰਕ 'ਤੇ ਕਲਿੱਕ ਕਰੋ।


Tanu

Content Editor

Related News