ਪੁਲਸ ਵਿਭਾਗ ''ਚ ਡਰਾਈਵਰ ਦੇ 200 ਤੋਂ ਵਧੇਰੇ ਅਹੁਦਿਆਂ ''ਤੇ ਨਿਕਲੀਆਂ ਭਰਤੀਆਂ, ਇੰਝ ਕਰੋ ਅਪਲਾਈ

Tuesday, May 24, 2022 - 11:57 AM (IST)

ਪੁਲਸ ਵਿਭਾਗ ''ਚ ਡਰਾਈਵਰ ਦੇ 200 ਤੋਂ ਵਧੇਰੇ ਅਹੁਦਿਆਂ ''ਤੇ ਨਿਕਲੀਆਂ ਭਰਤੀਆਂ, ਇੰਝ ਕਰੋ ਅਪਲਾਈ

ਨਵੀਂ ਦਿੱਲੀ- ਤੇਲੰਗਾਨਾ ਰਾਜ ਪੱਧਰੀ ਪੁਲਸ ਭਰਤੀ ਬੋਰਡ (TSLPRB) ਨੇ ਡਰਾਈਵਰ ਆਪਰੇਟਰ ਦੇ ਅਹੁਦੇ ਲਈ ਭਰਤੀ ਲਈ ਆਨਲਾਈਨ ਅਰਜ਼ੀਆਂ ਮੰਗੀਆਂ ਹਨ। ਦਿਲਚਸਪੀ ਰੱਖਣ ਵਾਲੇ ਅਤੇ ਯੋਗ ਉਮੀਦਵਾਰ 26 ਮਈ, ਰਾਤ ​​10.00 ਵਜੇ ਤੱਕ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹਨ। ਦੱਸ ਦੇਈਏ ਕਿ ਤੇਲੰਗਾਨਾ ਸਟੇਟ ਡਿਜ਼ਾਸਟਰ ਰਿਸਪਾਂਸ ਅਤੇ ਫਾਇਰ ਵਿਭਾਗ ਵਿੱਚ ਡਰਾਈਵਰ ਆਪਰੇਟਰ ਦੇ ਕੁੱਲ 225 ਅਹੁਦਿਆਂ ਨੂੰ ਭਰਨ ਲਈ TSLPRB ਭਰਤੀ ਮੁਹਿੰਮ ਚਲਾਈ ਜਾ ਰਹੀ ਹੈ। ਖ਼ਾਸ ਗੱਲ ਇਹ ਹੈ ਕਿ ਇਨ੍ਹਾਂ ਅਹੁਦਿਆਂ ਲਈ ਸਿਰਫ਼ ਪੁਰਸ਼ ਉਮੀਦਵਾਰ ਹੀ ਅਪਲਾਈ ਕਰ ਸਕਦੇ ਹਨ।

ਉਮਰ ਹੱਦ
ਇਨ੍ਹਾਂ ਅਹੁਦਿਆਂ ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਦੀ ਉਮਰ 1 ਜੁਲਾਈ 2022 ਨੂੰ 21 ਤੋਂ 25 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ। ਹਾਲਾਂਕਿ, ਰਾਖਵੀਂ ਸ਼੍ਰੇਣੀ ਦੇ ਉਮੀਦਵਾਰਾਂ ਲਈ ਉਮਰ ਵਿੱਚ ਛੋਟ ਲਾਗੂ ਹੈ।

ਯੋਗਤਾ
ਨੋਟੀਫਿਕੇਸ਼ਨ ਅਨੁਸਾਰ ਡਰਾਈਵਰ ਆਪਰੇਟਰ ਦੇ ਅਹੁਦਿਆਂ ਲਈ ਅਪਲਾਈ ਕਰਨ ਵਾਲੇ ਉਮੀਦਵਾਰ ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ 12ਵੀਂ ਪਾਸ ਹੋਣੇ ਚਾਹੀਦੇ ਹਨ। ਇਸ ਤੋਂ ਇਲਾਵਾ ਜਿਨ੍ਹਾਂ ਉਮੀਦਵਾਰਾਂ ਨੇ ਆਟੋ ਇਲੈਕਟ੍ਰੀਸ਼ੀਅਨ, ਮਕੈਨਿਕ ਮੋਟਰ ਵਹੀਕਲ, ਮਕੈਨਿਕ ਡੀਜ਼ਲ ਜਾਂ ਫਿਟਰ ਵਿੱਚ ਆਈ.ਟੀ.ਆਈ. ਸਰਟੀਫਿਕੇਟ ਹਾਸਲ ਕੀਤਾ ਹੈ, ਉਹ ਵੀ ਅਪਲਾਈ ਕਰਨ ਦੇ ਯੋਗ ਹਨ। ਤਕਨੀਕੀ ਯੋਗਤਾ ਬਾਰੇ ਗੱਲ ਕਰੀਏ ਤਾਂ ਉਮੀਦਵਾਰਾਂ ਕੋਲ ਵੈਧ HMV ਲਾਇਸੈਂਸ ਹੋਣਾ ਚਾਹੀਦਾ ਹੈ।

ਇੰਝ ਕਰੋ ਅਪਲਾਈ

  • ਸਭ ਤੋਂ ਪਹਿਲਾਂ ਅਧਿਕਾਰਤ ਵੈੱਬਸਾਈਟ tslprb.in 'ਤੇ ਜਾਓ।
  • 'ਆਨਲਾਈਨ ਅਪਲਾਈ ਕਰੋ' ਦੇ ਲਿੰਕ 'ਤੇ ਜਾਓ ਅਤੇ ਖ਼ੁਦ ਨੂੰ ਰਜਿਸਟਰ ਕਰੋ।
  • ਲੋੜੀਂਦੀ ਪੋਸਟ ਲਈ ਅਰਜ਼ੀ ਫਾਰਮ ਭਰੋ, ਦਸਤਾਵੇਜ਼ ਅਪਲੋਡ ਕਰੋ ਅਤੇ ਫ਼ੀਸ ਦਾ ਭੁਗਤਾਨ ਕਰੋ।
  • ਅਰਜ਼ੀ ਫਾਰਮ ਜਮ੍ਹਾਂ ਕਰੋ ਅਤੇ ਫਾਰਮ ਨੂੰ ਡਾਊਨਲੋਡ ਕਰੋ।

ਅਰਜ਼ੀ ਫ਼ੀਸ
ਤੇਲੰਗਾਨਾ ਰਾਜ ਦੇ ਸਥਾਨਕ ਦਰਜੇ ਵਾਲੇ OC ਅਤੇ BC ਉਮੀਦਵਾਰਾਂ ਨੂੰ 800 ਰੁਪਏ ਦੀ ਫ਼ਾਸ ਅਦਾ ਕਰਨੀ ਪਵੇਗੀ। ਹਾਲਾਂਕਿ, ਐੱਸ.ਸੀ. ਅਤੇ ਐੱਸ.ਟੀ. ਉਮੀਦਵਾਰ ਜੋ ਤੇਲੰਗਾਨਾ ਰਾਜ ਦੇ ਸਥਾਨਕ ਹਨ, ਉਨ੍ਹਾਂ ਨੂੰ ਇਸਦੇ ਲਈ ਸਿਰਫ਼ 400 ਰੁਪਏ ਅਦਾ ਕਰਨੇ ਪੈਣਗੇ। ਬਾਕੀ ਸਾਰੇ ਉਮੀਦਵਾਰਾਂ ਨੂੰ 800 ਰੁਪਏ ਦੇਣੇ ਹੋਣਗੇ।

ਅਧਿਕਾਰਤ ਨੋਟੀਫਿਕੇਸ਼ਨ ਵੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ।


author

cherry

Content Editor

Related News