ਅਧਿਆਪਕ ਦੇ ਅਹੁਦਿਆਂ 'ਤੇ ਨਿਕਲੀਆਂ ਹਨ ਭਰਤੀਆਂ, ਇਸ ਤਰ੍ਹਾਂ ਕਰੋ ਅਪਲਾਈ
Thursday, Aug 05, 2021 - 11:35 AM (IST)

ਚੰਡੀਗੜ੍ਹ- ਐਜੂਕੇਸ਼ਨ ਰਿਕਰੂਟਮੈਂਟ ਬੋਰਡ ਪੰਜਾਬ ਨੇ ਐਲੀਮੈਂਟਰੀ ਟੀਚਰਜ਼ ਟੈਸਟ (ETT) ਅਧਿਆਪਕ ਦੇ ਅਹੁਦਿਆਂ 'ਤੇ ਭਰਤੀਆਂ ਨਿਕਲੀਆਂ ਹਨ।
ਕੁੱਲ ਅਹੁਦੇ
6635 ਅਹੁਦਿਆਂ 'ਤੇ ਭਰਤੀਆਂ ਨਿਕਲੀਆਂ ਹਨ।
ਆਖ਼ਰੀ ਤਾਰੀਖ਼
ਉਮੀਦਵਾਰ 18 ਅਗਸਤ 2021 ਤੱਕ ਅਪਲਾਈ ਕਰ ਸਕਦੇ ਹਨ।
ਯੋਗਤਾ
ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ 45 ਫੀਸਦੀ ਅੰਕਾਂ ਨਾਲ 12ਵੀਂ/ਇੰਟਰਮੀਡੀਏਟ ਜਮਾਤ ਪਾਸ ਕੀਤੀ ਹੋਵੇ। ਇਸ ਦੇ ਨਾਲ 2 ਸਾਲ ਦਾ ਡਿਪਲੋਮਾ (D.El.ED) ਕੀਤਾ ਹੋਵੇ।
ਉਮਰ
ਉਮੀਦਵਾਰਾਂ ਦੀ ਘੱਟੋ-ਘੱਟ ਉਮਰ 18 ਸਾਲ ਅਤੇ ਵੱਧ ਤੋਂ ਵੱਧ ਉਮਰ 37 ਸਾਲ ਹੋਣੀ ਚਾਹੀਦੀ ਹੈ।
ਐਪਲੀਕੇਸ਼ਨ ਫੀਸ
ਜਨਰਲ ਉਮੀਦਵਾਰਾਂ ਲਈ ਐਪਲੀਕੇਸ਼ਨ ਫੀਸ 800 ਰੁਪਏ ਅਤੇ ਰਿਜ਼ਰਵ ਕੈਟੇਗਰੀ ਲਈ ਐਪਲੀਕੇਸ਼ਨ ਫੀਸ 500 ਰੁਪਏ ਹੈ।
ਚੋਣ ਪ੍ਰਕਿਰਿਆ
ਉਮੀਦਵਾਰ ਦੀ ਚੋਣ ਲਿਖਤੀ ਪ੍ਰੀਖਿਆ/ਇੰਟਰਵਿਊ ਦੇ ਆਧਾਰ 'ਤੇ ਹੋਵੇਗੀ।
ਇਸ ਤਰ੍ਹਾਂ ਕਰੋ ਅਪਲਾਈ
ਉਮੀਦਵਾਰ ਅਧਿਕਾਰਤ ਵੈੱਬਸਾਈਟ https://educationrecruitmentboard.com/ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।