10ਵੀਂ ਪਾਸ ਲਈ ਕਾਂਸਟੇਬਲ ਦੇ ਅਹੁਦੇ ’ਤੇ ਨਿਕਲੀ ਭਰਤੀ, ਜਲਦ ਕਰੋ ਅਪਲਾਈ

08/14/2021 12:09:14 PM

ਨਵੀਂ ਦਿੱਲੀ– ਸਟਾਫ ਸਲੈਕਸ਼ਨ ਕਮਿਸ਼ਨ (SSC) ਨੇ 10ਵੀਂ ਪਾਸ ਉਮੀਦਵਾਰਾਂ ਲਈ 25 ਹਜ਼ਾਰ ਤੋਂ ਜ਼ਿਆਦਾ ਕਾਂਸਟੇਬਲ ਦੇ ਅਹੁਦਿਆਂ ’ਤੇ ਭਰਤੀ ਖੋਲ੍ਹੀ ਹੈ। ਯੋਗ ਅਤੇ ਇੱਛੁਕ ਉਮੀਦਵਾਰ 31 ਅਗਸਤ ਤਕ ਇਨ੍ਹਾਂ ਅਹੁਦਿਆਂ ’ਤੇ ਭਰਤੀ ਲਈ ਆਨਲਾਈਨ ਅਪਲਾਈ ਕਰ ਸਕਦੇ ਹਨ। ਇਸ ਭਰਤੀ ਰਾਹੀਂ ਕਾਂਸਟੇਬਲ (ਜਨਰਲ ਡਿਊਟੀ) ਅਤੇ ਰਾਈਫਲਮੈਨ (ਜਨਰਲ ਡਿਊਟੀ) ਦੇ ਅਹੁਦਿਆਂ ’ਤੇ ਉਮੀਦਵਾਰਾਂ ਦੀ ਭਰਤੀ ਕੀਤੀ ਜਾਵੇਗੀ। ਉਮੀਦਵਾਰ ਨੋਟੀਫਿਕੇਸ਼ਨ ਵੇਖਣ ਅਤੇ ਅਪਲਾਈ ਕਰਨ ਲਈ ssc.nic.in ’ਤੇ ਵਿਜ਼ਟ ਕਰਨ। 

ਉਮੀਦਵਾਰ ਆਪਣੇ ਮੋਬਾਇਲ ’ਤੇ ਉਮੰਗ ਐਪ ਦੀ ਮਦਦ ਨਾਲ ਵੀ ਆਨਲਾਈਨ ਅਪਲਾਈ ਕਰ ਸਕਦੇ ਹਨ। ਇਸ ਲਈ ਨੋਟੀਫਿਕੇਸ਼ਨ 17 ਜੁਲਾਈ ਨੂੰ ਜਾਰੀ ਕੀਤੇ ਗਏ ਸਨ ਅਤੇ ਅਪਲਾਈ ਕਰਨ ਦੀ ਆਖਰੀ ਤਾਰੀਖ਼ 31 ਅਗਸਤ ਹੈ। ਕੁਲ 22,424 ਪੁਰਸ਼ ਅਤੇ 2,847 ਬੀਬੀਆਂ ਦੀ ਭਰਤੀ ਕੀਤੀ ਜਾਵੇਗੀ। ਚੁਣੇ ਗੋਏ ਉਮੀਦਵਾਰਾਂ ਨੂੰ 21,700/ ਤੋਂ 69,100/ ਰੁਪਏ ਦੀ ਤਨਖਾਹ ’ਤੇ ਨੌਕਰੀ ’ਤੇ ਰੱਖਿਆ ਜਾਵੇਗਾ। 

ਭਰਤੀ ਮੁਹਿੰਮ ਰਾਹੀਂ ਬਰਡਰ ਸੁਰੱਖਿਆ ਫੋਰਸ (BSF), ਕੇਂਦਰੀ ਉਦਯੋਗਿਕ ਸੁਰੱਖਿਆ ਫੋਰਸ (CISF), ਕੇਂਦਰੀ ਰਿਜ਼ਰਵ ਪੁਲਸ ਫੋਰਸ (CRPF), ਭਾਰਤ ਤਿੱਬਤ ਸਰਹਦ ਪੁਲਸ (ITBP), ਹਥਿਆਰਬੰਦ ਬਾਰਡਰ ਫੋਰਸ (SSB) ਸਮੇਤ ਹੋਰ ਸੁਰੱਖਿਆ ਫੋਰਸਾਂ ’ਚ ਕਾਂਸਟੇਬਲ ਅਤੇ ਰਾਈਫਲਮੈਨ ਦੇ 25,271 ਅਹੁਦੇ ਭਰੇ ਜਾਣਗੇ। ਉਮੀਦਵਾਰਾਂ ਨੂੰ ਲਿਖਿਤ ਪ੍ਰੀਖਿਆ ਅਤੇ ਮੈਡੀਕਲ ਪ੍ਰੀਖਿਆ ’ਚ ਪ੍ਰਾਪਤ ਨੰਬਰਾਂ ਦੇ ਆਧਾਰ ’ਤੇ ਚੁਣਿਆ ਜਾਵੇਗਾ। ਕੋਈ ਵੀ ਹੋਰ ਜਾਣਕਾਰੀ ਪਾਉਣ ਲਈ ਉਮੀਦਵਾਰ ਅਧਿਕਾਰਤ ਨੋਟੀਫਿਕੇਸ਼ਨ ਡਾਊਨਲੋਡ ਕਰਨ। 

ਅਧਿਕਾਰਤ ਨੋਟੀਫਿਕੇਸ਼ਨ ਵੇਖਣ ਲਈ ਇਥੇ ਕਲਿੱਕ ਕਰੋ।


Rakesh

Content Editor

Related News