ਸਪਾਈਸਜੈਟ ਵਲੋਂ ਮਹਿਲਾਵਾਂ ਲਈ ਖੁਸ਼ਖਬਰੀ : ਮਹਿਲਾ ਪਾਇਲਟਾਂ ਦੀ ਭਰਤੀ ਸ਼ੁਰੂ

03/09/2018 1:30:55 AM

ਅੰਤਰਾਸ਼ਟਰੀ ਮਹਿਲਾ ਦਿਵਸ 'ਤੇ ਮਹਿਲਾਵਾਂ ਨੂੰ ਖੁਸ਼ਖਬਰੀ ਦਿੰਦੇ ਹੋਏ, ਸਪਾਈਸਜੈਟ ਨੇ ਮਹਿਲਾ ਪਾਇਲਟਾਂ ਦੀ ਭਰਤੀ ਸ਼ੁਰੂ ਕਰ ਦਿੱਤੀ ਹੈ। ਮਹਿਲਾ ਪਾਇਲਟਾਂ ਦੀ ਭਰਤੀ ਬੋਇੰਗ 737 ਅਤੇ ਬੰਬਾਰਡੀਅਰ Q400 ਫਲੀਟ ਲਈ ਹੋਵੇਗੀ।
ਟ੍ਰਾਂਸਪੋਟ ਵਿਭਾਗ ਭਰਤੀ, 1997 ਉਮੀਦਵਾਰਾਂ ਦੀ ਹੋਵੇਗੀ ਚੋਣ
ਏਅਰਲਾਈਨ ਕੰਪਨੀ ਨੇ ਕਿਹਾ ਕਿ ਮਹਿਲਾ ਦਿਵਸ ਦੇ ਮੌਕੇ 'ਤੇ ਸਪਾਈਸਜੈਟ 'ਚ ਮਹਿਲਾ ਪਾਇਲਟਾਂ ਦੀ ਭਰਤੀ ਦਾ ਮੁੱਖ ਕਾਰਨ ਕੁੱਲ ਪਾਇਲਟਾਂ 'ਚ ਮਹਿਲਾ ਪਾਇਲਟਾਂ ਨੂੰ ਇਕ ਤਿਹਾਈ ਕਰਨਾ ਹੈ ਕਿਉਂਕਿ ਸਪਾਈਸਜੈਟ ਕੋਲ 800 ਪਾਇਲਟ ਹਨ ਜਿਨ੍ਹਾਂ 'ਚ ਮਹਿਲਾ ਪਾਇਲਟਾਂ ਦੀ ਗਿਣਤੀ ਕੇਵਲ 140 ਹੈ।
10ਵੀਂ ਪਾਸ ਕਰ ਸਕਦੇ ਹਨ ਅਪਲਾਈ
ਇਸ ਭਰਤੀ ਦੀ ਇੰਟਰਵਿਊ ਜਾਰੀ ਹੈ। ਇਸ ਭਰਤੀ 'ਚ ਮਹਿਲਾਵਾਂ ਲਈ ਖਾਸ ਕੰਟਰੈਕਟ ਹੋਣਗੇ, ਜਿਸ 'ਚ ਉਨ੍ਹਾਂ ਨੂੰ ਖਾਸ ਸਹੁਲਤਾ ਦਿੱਤੀਆਂ ਜਾਣ ਗਿਆ।
ਬਿਨਾਂ ਇਮਤਿਹਾਨ ਹੋਵੇਗੀ ਚੋਣ
ਸਿਰਫ ਇਹ ਗੱਲ ਹੀ ਨਹੀਂ, ਮਹਿਲਾ ਦਿਵਸ 'ਤੇ ਸਪਾਈਸਜੈਟ ਨੇ ਇਕ ਖਾਸ ਫਲਾਇਟ ਵੀ ਉਡਾਣ ਵੀ ਭਰੀ ਜਿਸ 'ਚ ਕਾਕਪਿਟ ਤੇ ਕੈਬਿਨ ਕਰਿਓੂ ਸਿਰਫ ਮਹਿਲਾਵਾਂ ਹੀ ਸਨ। ਇਨ੍ਹਾਂ ਭਰਤੀਆਂ ਬਾਰੇ ਹੋਰ ਜਾਣਕਾਰੀ ਲਈ ਤੁਸੀਂ ਵੈਬਸਾਈਟ www.airlines.com 'ਤੇ ਜਾ ਸਕਦੇ ਹੋ। ਸਪਾਈਸਜੈਟ ਨਿਰਦੇਸ਼ਕ ਸ਼ਿਵਾਨੀ ਸਿੰਘ ਦਾ ਕਹਿਣਾ ਹੈ ਕਿ ਹੁਣ ਤੱਕ ਤਕਰੀਬਨ 175 ਮਹਿਲਾਵਾਂ ਨੇ ਅਰਜ਼ੀਆਂ ਰਾਹੀਂ ਭਰਤੀ ਲਈ ਅਪਲਾਈ ਕੀਤਾ ਹੈ।


Related News