ਸਟੇਟ ਬੈਂਕ ਆਫ ਇੰਡੀਆ ''ਚ 1000 ਤੋਂ ਵਧੇਰੇ ਅਹੁਦਿਆਂ ''ਤੇ ਨਿਕਲੀ ਭਰਤੀ, ਆਖ਼ਰੀ ਮੌਕਾ, ਜਲਦ ਕਰੋ ਅਪਲਾਈ

Wednesday, Apr 26, 2023 - 11:35 AM (IST)

ਸਟੇਟ ਬੈਂਕ ਆਫ ਇੰਡੀਆ ''ਚ 1000 ਤੋਂ ਵਧੇਰੇ ਅਹੁਦਿਆਂ ''ਤੇ ਨਿਕਲੀ ਭਰਤੀ, ਆਖ਼ਰੀ ਮੌਕਾ, ਜਲਦ ਕਰੋ ਅਪਲਾਈ

ਨਵੀਂ ਦਿੱਲੀ- ਸਟੇਟ ਬੈਂਕ ਆਫ ਇੰਡੀਆ ਨੇ ਚੈਨਲ ਮੈਨੇਜਰ ਅਤੇ ਸਪੋਰਟ ਅਫ਼ਸਰ ਦੇ 1031 ਅਹੁਦਿਆਂ 'ਤੇ ਭਰਤੀ ਲਈ ਅਰਜ਼ੀਆਂ ਮੰਗੀਆਂ ਹਨ। ਐੱਸ.ਬੀ.ਆਈ. ਦੇ ਸੇਵਾ ਮੁਕਤ ਅਧਿਕਾਰੀ ਜਾਂ ਹੋਰ ਸੇਵਾ ਮੁਕਤ ਸਟਾਫ਼ ਇਨ੍ਹਾਂ ਅਹੁਦਿਆਂ ਲਈ ਅਪਲਾਈ ਕਰ ਸਕਦਾ ਹੈ। ਯੋਗ ਉਮੀਦਵਾਰ SBI ਦੀ ਅਧਿਕਾਰਤ ਵੈੱਬਸਾਈਟ sbi.co.in 'ਤੇ ਦਾ ਕੇ ਆਨਲਾਈਨ ਅਰਜ਼ੀ ਦੇ ਸਕਦੇ ਹਨ। ਰਜਿਸਟ੍ਰੇਸ਼ਨ ਪ੍ਰਕਿਰਿਆ 1 ਅਪ੍ਰੈਲ ਤੋਂ ਸ਼ੁਰੂ ਹੋ ਗਈ ਹੈ ਅਤੇ 30 ਅਪ੍ਰੈਲ 2023 ਤੱਕ ਅਰਜ਼ੀਆਂ ਸਵੀਕਾਰ ਕੀਤੀਆਂ ਜਾਣਗੀਆਂ। 

ਅਹੁਦਿਆਂ ਦਾ ਵੇਰਵਾ

ਚੈਨਲ ਮੈਨੇਜਰ ਫੈਸੀਲੀਟੇਟਰ- 821 ਅਹੁਦੇ
ਚੈਨਲ ਮੈਨੇਜਰ ਸੁਪਰਵਾਈਜ਼ਰ- 172 ਅਹੁਦੇ
ਸਪੋਰਟ ਅਫ਼ਸਰ- 38 ਅਹੁਦੇ
ਕੁੱਲ - 1031 ਅਹੁਦੇ

ਉਮਰ ਹੱਦ

60 ਤੋਂ 63 ਸਾਲ ਦੀ ਉਮਰ ਦੇ ਉਮੀਦਵਾਰ ਅਪਲਾਈ ਕਰ ਸਕਦੇ ਹਨ। ਉਮਰ ਵਿੱਚ ਛੋਟ ਸਰਕਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਲਾਗੂ ਹੋਵੇਗੀ। ਵਧੇਰੇ ਜਾਣਕਾਰੀ ਲਈ ਤੁਸੀਂ ਨੋਟੀਫਿਕੇਸ਼ਨ ਵੇਖ ਸਕਦੇ ਹੋ।

ਚੋਣ ਪ੍ਰਕਿਰਿਆ

ਚੋਣ ਸ਼ਾਰਟਲਿਸਟਿੰਗ ਅਤੇ ਇੰਟਰਵਿਊ ਦੇ ਆਧਾਰ 'ਤੇ ਹੋਵੇਗੀ। ਇੰਟਰਵਿਊ 100 ਅੰਕਾਂ ਦਾ ਹੋਵੇਗਾ।

ਅਧਿਕਾਰਤ ਨੋਟੀਫਿਕੇਸ਼ਨ ਵੇਖਣ ਲਈ ਇਸ ਲਿੰਕ 'ਤੇ ਕਰੋ ਕਲਿੱਕ।


author

cherry

Content Editor

Related News