ਡਾਕ ਵਿਭਾਗ ''ਚ ਨਿਕਲੀ ਭਰਤੀ, 10ਵੀਂ ਪਾਸ ਕਰ ਸਕਦੇ ਹਨ ਅਪਲਾਈ
Monday, Jun 27, 2022 - 11:02 AM (IST)

ਨਵੀਂ ਦਿੱਲੀ- ਭਾਰਤੀ ਡਾਕ ਵਿਭਾਗ ਨੇ 10ਵੀਂ ਪਾਸ ਉਮੀਦਵਾਰਾਂ ਲਈ ਭਰਤੀ ਕੱਢੀ ਹੈ। ਡਾਕ ਵਿਭਾਗ ਨੇ ਸਟਾਫ਼ ਕਾਰ ਡਰਾਈਵਰ ਅਹੁਦਿਆਂ 'ਤੇ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ।
ਅਹੁਦਿਆਂ ਦਾ ਵੇਰਵਾ
ਕੁੱਲ 24 ਖ਼ਾਲੀ ਅਹੁਦੇ ਭਰੇ ਜਾਣਗੇ।
ਆਖ਼ਰੀ ਤਾਰੀਖ਼
ਉਮੀਦਵਾਰ 20 ਜੁਲਾਈ 2022 ਤੱਕ ਅਪਲਾਈ ਕਰ ਸਕਦੇ ਹਨ।
ਸਿੱਖਿਆ ਯੋਗਤਾ
ਉਮੀਦਵਾਰ ਮਾਨਤਾ ਪ੍ਰਾਪਤ ਬੋਰਡ ਤੋਂ ਜਮਾਤ 10ਵੀਂ (ਮੈਟ੍ਰਿਕ) ਪ੍ਰੀਖਿਆ ਪਾਸ ਹੋਣਾ ਚਾਹੀਦਾ
ਵੈਲਿਡ ਲਾਈਟ ਅਤੇ ਹੈਵੀ ਮੋਟਰ ਡਰਾਈਵਿੰਗ ਲਾਇਸੈਂਸ ਹੋਣਾ ਚਾਹੀਦਾ
ਘੱਟੋ-ਘੱਟ 3 ਸਾਲ ਲਾਈਟ ਅਤੇ ਹੈਵੀ ਮੋਟਰ ਵ੍ਹੀਕਲ ਚਲਾਉਣ ਦਾ ਅਨੁਭਵ ਮੰਗਿਆ ਗਿਆ ਹੈ।
ਗੱਡੀ 'ਚ ਛੋਟੀ-ਮੋਟੀ ਖ਼ਰਾਬੀ ਠੀਕ ਕਰਨੀ ਆਉਣੀ ਚਾਹੀਦੀ ਹੈ।
ਉਮਰ
56 ਸਾਲ ਤੱਕ ਦੇ ਉਮੀਦਵਾਰ ਵੀ ਇਸ ਪੋਸਟ ਲਈ ਅਪਲਾਈ ਕਰ ਸਕਦੇ ਹਨ।
ਇਸ ਤਰ੍ਹਾਂ ਕਰੋ ਅਪਲਾਈ
ਸਭ ਤੋਂ ਪਹਿਲਾਂ ਡਾਕ ਵਿਭਾਗ ਦੀ ਅਧਿਕਾਰਤ ਵੈੱਬਸਾਈਟ 'ਤੇ ਜਾਓ। ਐਪਲੀਕੇਸ਼ਨ ਫਾਰਮ ਡਾਊਨਲੋਡ ਕਰੋ ਅਤੇ ਭਰੋ। ਆਪਣਾ ਐਪਲੀਕੇਸ਼ਨ ਫਾਰਮ ਸੰਬੰਧਤ ਦਸਤਾਵੇਜ਼ਾਂ ਨਾਲ, ਸੀਨੀਅਰ ਮੈਨੇਜਰ (ਜੇ.ਏ.ਜੀ.), ਮੇਲ ਮੋਟਰ ਸੇਵਾ, ਨੰਬਰ 37, ਗ੍ਰੀਮਸ ਰੋਡ, ਚੇਨਈ 600006 ਪਤੇ 'ਤੇ 20 ਜੁਲਾਈ ਸ਼ਾਮ 5 ਵਜੇ ਤੋਂ ਪਹਿਲਾਂ ਭੇਜ ਸਕਦੇ ਹਨ। ਜ਼ਿਆਦਾ ਜਾਣਕਾਰੀ ਲਈ ਅਧਿਕਾਰਤ ਸਾਈਟ ਦੇਖ ਸਕਦੇ ਹੋ।
ਨੋਟੀਫਿਕੇਸ਼ਨ ਦੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ।