ਇੰਡੀਅਨ ਕੋਸਟ ਗਾਰਡ ’ਚ ਨਿਕਲੀਆਂ ਹਨ ਭਰਤੀਆਂ, ਜਲਦ ਕਰੋ ਅਪਲਾਈ

Tuesday, Jan 04, 2022 - 11:09 AM (IST)

ਇੰਡੀਅਨ ਕੋਸਟ ਗਾਰਡ ’ਚ ਨਿਕਲੀਆਂ ਹਨ ਭਰਤੀਆਂ, ਜਲਦ ਕਰੋ ਅਪਲਾਈ

ਨਵੀਂ ਦਿੱਲੀ- ਭਾਰਤੀ ਤੱਟਰੱਖਿਅਕ ਫ਼ੋਰਸ (ਇੰਡੀਅਨ ਕੋਸਟ ਗਾਰਡ) ’ਚ ਨੌਕਰੀ ਕਰ ਕੇ ਦੇਸ਼ ਦੀ ਸੇਵਾ ਕਰਨ ਦਾ ਸੁਨਹਿਰੀ ਮੌਕਾ ਹੈ। ਰੱਖਿਆ ਮੰਤਰਾਲਾ ਦੇ ਅਧੀਨ ਇੰਡੀਅਨ ਕੋਸਟ ਗਾਰਡ ਨੇ 322 ਅਹੁਦਿਆਂ ’ਤੇ ਭਰਤੀਆਂ ਕੱਢੀਆਂ ਹਨ।

ਅਹੁਦਿਆਂ ਦਾ ਵੇਰਵਾ
ਨਾਵਿਕ (ਜਨਰਲ ਡਿਊਟੀ- 260 ਅਹੁਦੇ
ਨਾਵਿਕ (ਡੋਮੈਸਟਿਕ ਬਰਾਂਚ)- 35 ਅਹੁਦੇ
ਇੰਜੀਨੀਅਰਿੰਗ (ਮੈਕੇਨਿਕਲ)- 13 ਅਹੁਦੇ
ਇੰਜੀਨੀਅਰਿੰਗ (ਇਲੈਕਟ੍ਰਿਕਲ)- 9 ਅਹੁਦੇ
ਇੰਜੀਨੀਅਰਿੰਗ (ਇਲੈਕਟ੍ਰਾਨਿਕਸ)- 5 ਅਹੁਦੇ

ਆਖ਼ਰੀ ਤਾਰੀਖ਼ 
ਉਮੀਦਵਾਰ 14 ਜਨਵਰੀ 2022 ਤੱਕ ਅਪਲਾਈ ਕਰ ਸਕਦੇ ਹਨ। 

ਚੋਣ ਪ੍ਰਕਿਰਿਆ
ਇੰਡੀਅਨ ਕੋਸਟ ਗਾਰਡ ’ਚ ਇਨ੍ਹਾਂ ਅਹੁਦਿਆਂ ਲਈ ਉਮੀਦਵਾਰਾਂ ਦੀ ਚੋਣ ਰਿਟਰਨ ਐਗਜ਼ਾਮ, ਫਿਜ਼ੀਕਲ ਫਿਟਨੈੱਸ ਟੈਸਟ, ਡਾਕਿਊਮੈਂਟ ਵੈਰੀਫਿਕੇਸ਼ਨ ਆਦਿ ਦੇ ਆਧਾਰ ’ਤੇ ਕੀਤੀ ਜਾਵੇਗੀ।

ਉਮਰ
ਉਮੀਦਵਾਰ ਦਾ ਜਨਮ ਇਕ ਅਗਸਤ 2000 ਤੋਂ 31 ਜੁਲਾਈ 2004 ਦਰਮਿਆਨ ਹੋਣਾ ਚਾਹੀਦਾ। ਹਾਲਾਂਕਿ ਸਰਕਾਰੀ ਨਿਯਮਾਂ ਅਨੁਸਾਰ ਰਾਖਵਾਂਕਰਨ ਕੈਟੇਗਰੀ ਦੇ ਉਮੀਦਵਾਰਾਂ ਨੂੰ ਵੱਧ-ਵੱਧ ਉਮਰ ਹੱਦ ’ਚ ਛੋਟ ਦਿੱਤੀ ਜਾਵੇਗੀ।

ਯੋਗਤਾ
ਨਾਵਿਕ (ਜਨਰਲ ਡਿਊਟੀ) ਅਹੁਦਿਆਂ ’ਤੇ ਭਰਤੀ ਲਈ ਉਮੀਦਵਾਰ ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ ਮੈਥਸ ਅਤੇ ਫਿਜ਼ੀਕਸ ਵਿਸ਼ਿਆਂ ਨਾਲ ਜਮਾਤ 12ਵੀਂ ਪਾਸ ਹੋਣਾ ਚਾਹੀਦਾ। ਨਾਵਿਕ (ਡੋਮੈਸਟਿਕ ਬਰਾਂਚ) ਲਈ 10ਵੀਂ ਪਾਸ ਵੀ ਅਪਲਾਈ ਕਰ ਸਕਦੇ ਹਨ। ਸਾਰੇ ਅਹੁਦਿਆਂ ਲਈ ਸਿੱਖਿਆ ਯੋਗਤਾ ਵੱਖ-ਵੱਖ ਤੈਅ ਕੀਤੀ ਗਈ ਹੈ, ਇਸ ਲਈ ਉਮੀਦਵਾਰ ਅਧਿਕਾਰਤ ਨੋਟੀਫਿਕੇਸ਼ਨ ਚੈੱਕ ਕਰ ਸਕਦੇ ਹਨ। 

ਐਪਲੀਕੇਸ਼ਨ
ਉਮੀਦਵਾਰਾਂ ਨੂੰ 250 ਰੁਪਏ ਐਪਲੀਕੇਸ਼ਨ ਫ਼ੀਸ ਵੀ ਜਮ੍ਹਾ ਕਰਨੀ ਹੋਵੇਗੀ। ਵੱਧ ਜਾਣਕਾਰੀ ਲਈ ਅਧਿਕਾਰਤ ਵੈੱਬਸਾਈਟ ਚੈੱਕ ਕਰੋ।

ਇਸ ਤਰ੍ਹਾਂ ਕਰੋ ਅਪਲਾਈ
ਉਮੀਵਾਰ ਅਧਿਕਾਰਤ ਵੈੱਬਸਾਈਟ ’ਤੇ ਜਾ ਕੇ ਅਪਲਾਈ ਕਰ ਸਕਦੇ ਹਨ। 


author

DIsha

Content Editor

Related News