ਰੇਲਵੇ ’ਚ ਮੈਡੀਕਲ ਅਹੁਦਿਆਂ ’ਤੇ ਨਿਕਲੀਆਂ ਹਨ ਭਰਤੀਆਂ, ਇਸ ਤਰ੍ਹਾਂ ਕਰੋ ਅਪਲਾਈ
Sunday, Jan 09, 2022 - 12:04 PM (IST)

ਨਵੀਂ ਦਿੱਲੀ- ਸੈਂਟਰਲ ਰੇਲਵੇ ਨੇ ਪੈਰਾ ਮੈਡੀਕਲ ਕੈਟੇਗਰੀ ’ਚ ਫਿਜ਼ੀਸ਼ੀਅਨ, ਐਨੇਸਥੇਟਿਸਟ/ਇੰਟੈਂਸੀਵਿਸਟ ਅਤੇ GDMO ਦੇ ਵੱਖ-ਵੱਖ ਅਹੁਦਿਆਂ ’ਤੇ ਭਰਤੀਆਂ ਕੱਢੀਆਂ ਹਨ। ਇਨ੍ਹਾਂ ਅਹੁਦਿਆਂ ਲਈ ਵਾਕ-ਇਨ-ਇੰਟਰਵਿਊ ਦਾ ਆਯੋਜਨ ਕੀਤਾ ਜਾਵੇਗਾ।
ਆਖ਼ਰੀ ਤਾਰੀਖ਼
ਯੋਗ ਅਤੇ ਇਛੁੱਕ ਉਮੀਦਵਾਰ 11 ਜਨਵਰੀ 2022 ਨੂੰ ਵਾਕ-ਇਨ-ਇੰਟਰਵਿਊ ’ਚ ਸ਼ਾਮਲ ਹੋ ਸਕਦੇ ਹਨ।
ਅਹੁਦਿਆਂ ਦਾ ਵੇਰਵਾ
ਫਿਜ਼ੀਸ਼ੀਅਨ- 4 ਅਹੁਦੇ
ਐਨੇਸਥੇਟਿਸਟ/ਇੰਟੈਂਸੀਵਿਸਟ- 4 ਅਹੁਦੇ
GDMO- 10 ਅਹੁਦੇ
ਸਿੱਖਿਆ ਯੋਗਤਾ
ਇੰਟਰਵਿਊ ’ਚ ਸ਼ਾਮਲ ਹੋਣ ਲਈ ਉਮੀਦਵਾਰਾਂ ਕੋਲ ਪੋਸਟ ਅਨੁਸਾਰ, ਤੈਅ ਸਿੱਖਿਆ ਯੋਗਤਾ ਅਤੇ ਮੈਡੀਕਲ ਤਜਰਬਾ ਹੋਣਾ ਜ਼ਰੂਰੀ ਹੈ।
ਉਮਰ
ਵੱਧ ਤੋਂ ਵੱਧ ਉਮਰ 53 ਸਾਲ ਦੇ ਉਮੀਦਵਾਰ ਇਸ ਭਰਤੀ ਲਈ ਯੋਗ ਹਨ।
ਇਸ ਤਰ੍ਹਾਂ ਕਰੋ ਅਪਲਾਈ
ਸਾਰੀਆਂ ਜ਼ਰੂਰੀ ਯੋਗਤਾਵਾਂ ਪੂਰੀਆਂ ਕਰਨ ਵਾਲੇ ਉਮੀਦਵਾਰ, ਨੋਟੀਫਿਕੇਸ਼ਨ ’ਚ ਦੱਸੇ ਗਏ ਜ਼ਰੂਰੀ ਦਸਤਾਵੇਜ਼ਾਂ ਨਾਲ 11 ਜਨਵਰੀ ਨੂੰ ਇਸ ਪਤੇ ’ਤੇ ਹਾਜ਼ਰ ਹੋ ਸਕਦੇ ਹਨ।
ਪਤਾ- ਭਾਰਤ ਰਤਨ ਡਾ. ਬਾਬਾ ਸਾਹਿਬ ਅੰਬੇਡਕਰ ਮੈਮੋਰੀਅਲ ਹਸਪਤਾਲ
ਮੱਧ ਰੇਲਵੇ, ਭਾਯਖਲਾ, ਮੁੰਬਈ- 400027
ਨੋਟੀਫਿਕੇਸ਼ਨ ਦੇਖਣ ਲਈ ਇਸ ਲਿੰਕ ’ਤੇ ਕਲਿੱਕ ਕਰੋ।